ਚੇਤ ਮਹੀਨੇ ਦੀ ਆਮਦ ’ਤੇ ਮੰਦਰ ’ਚ ਲਾਇਆ ਲੰਗਰ
ਚੇਤ ਮਹੀਨੇ ਦੀ ਆਮਦ 'ਤੇ ਮੰਦਰ ਵਿਖੇ ਲੰਗਰ ਲਗਾਇਆ
Publish Date: Sun, 15 Mar 2026 06:47 PM (IST)
Updated Date: Sun, 15 Mar 2026 06:49 PM (IST)
ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ ਸ਼ਾਹਕੋਟ : ਸ਼ਹਿਰ ਦੇ ਉੱਘੇ ਸਮਾਜ ਸੇਵੀ ਮਦਨ ਲਾਲ ਅਰੋੜਾ ਵੱਲੋਂ ਦੇਸੀ ਸਾਲ ਦੇ ਪਹਿਲੇ ਮਹੀਨੇ ਚੇਤ ਦੀ ਸ਼ੁਰੂਆਤ ਮੌਕੇ ਸਥਾਨਕ ਜੈਨ ਕਾਲੋਨੀ ਸਥਿਤ ਮੰਦਰ ਵਿਖੇ ਵਿਸ਼ਾਲ ਲੰਗਰ ਲਾਇਆ ਗਿਆ। ਸ਼ਰਧਾਲੂਆਂ ਨੂੰ ਮੰਦਰ ਵਿਚ ਨਤਮਸਤਕ ਹੋਣ ਉਪਰੰਤ ਲੰਗਰ ਛਕਾਇਆ ਗਿਆ। ਸਮਾਜ ਸੇਵੀ ਮਦਨ ਲਾਲ ਅਰੋੜਾ ਇਲਾਕੇ ਵਿਚ ਆਪਣੇ ਭਲਾਈ ਕਾਰਜਾਂ ਅਤੇ ਨਿਰਸਵਾਰਥ ਸੇਵਾ ਲਈ ਜਾਣੇ ਜਾਂਦੇ ਹਨ। ਉਨ੍ਹਾਂ ਵੱਲੋਂ ਸਮੇਂ-ਸਮੇਂ ’ਤੇ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਵਿਚ ਵੀ ਯੋਗਦਾਨ ਪਾਇਆ ਜਾਂਦਾ ਹੈ। ਅਰੋੜਾ ਦੀਆਂ ਲੋਕ-ਪੱਖੀ ਤੇ ਨਿਸ਼ਕਾਮ ਸੇਵਾਵਾਂ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ। ਮਦਨ ਲਾਲ ਅਰੋੜਾ ਨੇ ਸਮੂਹ ਇਲਾਕਾ ਵਾਸੀਆਂ ਨੂੰ ਦੇਸੀ ਮਹੀਨੇ ਤੇ ਨਵੇਂ ਸਾਲ ਦੀ ਵਧਾਈ ਦਿੱਤੀ।