ਸ਼ਿਵ ਭੋਲੇ ਨਾਥ ਨੂੰ ਸਮਰਪਿਤ ਲੰਗਰ ਲਾਇਆ
ਸ਼ਿਵ ਭੋਲੇ ਨਾਥ ਨੂੰ ਸਮਰਪਿਤ ਲੰਗਰ ਲਗਾਇਆ
Publish Date: Wed, 18 Feb 2026 07:53 PM (IST)
Updated Date: Wed, 18 Feb 2026 07:54 PM (IST)
ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ : ਸਥਾਨਕ ਪੁਰਾਣਾ ਬਾਜ਼ਾਰ, ਜਿਸ ਨੂੰ ਕਦੇ ਸਦਰ ਬਾਜ਼ਾਰ ਵੀ ਕਿਹਾ ਜਾਂਦਾ ਸੀ, ’ਚ ਦੁਕਾਨਦਾਰ ਪਵਨ ਕੁਮਾਰ ਖੇੜਾ ਦੇ ਪਰਿਵਾਰ ਵੱਲੋਂ ਭਗਵਾਨ ਸ਼ਿਵ ਭੋਲੇ ਨਾਥ ਨੂੰ ਸਮਰਪਿਤ ਪੂੜੀਆਂ, ਛੋਲੇ ਤੇ ਖੀਰ ਦਾ ਲੰਗਰ ਲਗਾਇਆ ਗਿਆ। ਬਾਜ਼ਾਰ ’ਚ ਆਉਣ-ਜਾਣ ਵਾਲਿਆਂ ਨੇੜੇ ਦੇ ਦੁਕਾਨਦਾਰਾਂ ਤੇ ਲੋਕਾਂ ਵੱਲੋਂ ਬੜੀ ਸ਼ਰਧਾ ਨਾਲ ਲੰਗਰ ਦਾ ਪ੍ਰਸ਼ਾਦ ਛੱਕਿਆ ਗਿਆ। ਇਸ ਮੌਕੇ ਮੁਨੀਸ਼ ਖੇੜਾ (ਟਿੰਮੀ), ਅੰਕੁਸ਼ ਖੇੜਾ, ਰਾਜ ਕੁਮਾਰ ਖੇੜਾ ਤੇ ਕੁਲਵੰਤ ਰਾਏ ਸ਼ਰਮਾ ਵੀ ਮੌਜੂਦ ਸਨ।