ਡਾ. ਅੰਬੇਡਕਰ ਦੀ ਜੈਅੰਤੀ ਮੌਕੇ ਵੰਡੇ ਲੱਡੂ
ਬਾਬਾ ਸਾਹਿਬ ਡਾ. ਅੰਬੇਦਕਰ ਦੀ ਜੈਅੰਤੀ ਮੌਕੇ ਲੱਡੂ ਵੰਡੇ
Publish Date: Tue, 14 Apr 2026 07:43 PM (IST)
Updated Date: Tue, 14 Apr 2026 07:45 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਫਿਲੌਰ : ਬਾਬਾ ਮੋਤੀ ਰਾਮ ਮਹਿਰਾ ਜੀ ਵੈੱਲਫੇਅਰ ਸੁਸਾਇਟੀ (ਪੰਜਾਬ) ਵੱਲੋਂ ਡਾ. ਭੀਮ ਰਾਓ ਅੰਬੇਦਕਰ ਦੀ ਜੈਅੰਤੀ ਮੌਕੇ ਅੰਬੇਡਕਰ ਚੌਕ ’ਚ ਸਮਾਗਮ ਕਰਵਾਇਆ ਗਿਆ। ਇਸ ਦੌਰਾਨ ਬਾਬਾ ਸਾਹਿਬ ਦੇ ਬੁੱਤ ਨੂੰ ਫੁੱਲ ਮਾਲਾਵਾਂ ਪਾ ਕੇ ਸਨਮਾਨ ਦਿੱਤਾ ਗਿਆ ਤੇ ਲੋਕਾਂ ’ਚ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਇਸ ਮੌਕੇ ਸਰਪ੍ਰਸਤ ਡਾ. ਕੁਲਦੀਪ ਰਾਏ, ਚੇਅਰਮੈਨ ਪਲਵਿੰਦਰ ਸਿੰਘ ਦੁਸਾਂਝ ਤੇ ਪ੍ਰਧਾਨ ਤਰਸੇਮ ਰੁਪਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਬਾਬਾ ਸਾਹਿਬ ਦੀਆਂ ਸਿੱਖਿਆਵਾਂ ’ਤੇ ਚੱਲਦਿਆਂ ਸਮਾਜ ਸੇਵਾ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਲੋੜਵੰਦ ਤੇ ਗਰੀਬ ਬੱਚਿਆਂ ਨੂੰ ਉੱਚ ਸਿੱਖਿਆ ਹਾਸਲ ਕਰਨ ਲਈ ਵਿੱਤੀ ਮਦਦ ਦੇਣਾ ਸਮਾਜ ਦੀ ਜ਼ਿੰਮੇਵਾਰੀ ਹੈ। ਇਸ ਮੌਕੇ ਸੁਰਜੀਤ ਸਿੰਘ ਬਰਨਾਲਾ (ਸੀਨੀਅਰ ਮੀਤ ਪ੍ਰਧਾਨ), ਹਰਜੀਤ ਸਿੰਘ ਢੇਸੀ (ਜਨਰਲ ਸਕੱਤਰ), ਸੁਰਿੰਦਰਪਾਲ ਸਿੰਘ ਢੇਸੀ (ਖਜ਼ਾਨਚੀ), ਤਰਸੇਮ ਸਿੰਘ ਢਿੱਲੋਂ (ਧਾਰਮਿਕ ਪ੍ਰਚਾਰਕ), ਜਰਨੈਲ ਫਿਲੌਰ, ਰਾਜਦੀਪ ਸਿੰਘ ਅਟਵਾਲ, ਗੁਰਨਾਮ ਸਿੰਘ (ਮੁੱਖ ਸਲਾਹਕਾਰ), ਕੁਲਵੀਰ ਸਿੰਘ ਚੀਮਾ (ਵਾਈਸ ਖਜ਼ਾਨਚੀ), ਰਣਜੀਤ ਸਿੰਘ ਖੇਲਾ, ਗੁਰਦੇਵ ਸਿੰਘ ਕੰਗ, ਕੁਲਦੀਪ ਸਿੰਘ ਜੌਹਲ, ਜਸਪਾਲ ਚੰਦ (ਸਰਪੰਚ ਮੁਠੱਡਾ ਖੁਰਦ), ਮਨੀ ਧਾਲੀਵਾਲ ਤੇ ਜੋਗਾ ਸਿੰਘ (ਸਾਬਕਾ ਸਰਪੰਚ ਨਾਨੋ ਮਜਾਰਾ) ਸਮੇਤ ਹੋਰ ਮੈਂਬਰ ਵੀ ਮੌਜੂਦ ਸਨ।