ਵਾਲੀਆ ਬਣੇ ਪ੍ਰੈੱਸ ਕਲੱਬ ਕਰਤਾਰਪੁਰ ਦੇ ਪ੍ਰਧਾਨ
ਕੁਲਦੀਪ ਸਿੰਘ ਵਾਲੀਆ ਬਣੇ ਪ੍ਰੈੱਸ ਕਲੱਬ ਕਰਤਾਰਪੁਰ ਦੇ ਪ੍ਰਧਾਨ
Publish Date: Mon, 20 Apr 2026 07:56 PM (IST)
Updated Date: Mon, 20 Apr 2026 08:00 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਕਰਤਾਰਪੁਰ : ਸੋਮਵਾਰ ਕਰਤਾਰਪੁਰ ਪ੍ਰੈੱਸ ਕਲੱਬ ਦੀ ਇਕ ਅਹਿਮ ਮੀਟਿੰਗ ਹੋਈ, ਜਿਸ ’ਚ ‘ਪੰਜਾਬੀ ਜਾਗਰਣ’ ਦੇ ਪੱਤਰਕਾਰ ਕੁਲਦੀਪ ਸਿੰਘ ਵਾਲੀਆ ਨੂੰ ਸਰਬਸੰਮਤੀ ਨਾਲ ਪ੍ਰੈੱਸ ਕਲੱਬ ਕਰਤਾਰਪੁਰ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸ ਮੌਕੇ ਵਾਲੀਆ ਨੇ ਸਾਰੇ ਪੱਤਰਕਾਰ ਭਾਈਚਾਰੇ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਨਾਂ ਨੂੰ ਸੌਂਪੀ ਗਈ ਪ੍ਰੈੱਸ ਕਲੱਬ ਦੀ ਅਹਿਮ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ।