ਰਾਮਾ ਮੰਡੀ ਵਾਸੀਆਂ ਲਈ ਜਨਤਕ ਸੇਵਾ ਕੇਂਦਰ ਖੁੱਲ੍ਹਾ, ਡਾ. ਮਿੱਤਲ ਵੱਲੋਂ ਉਦਘਾਟਨ
ਕੋਹਲੀ ਨੇ ਰਾਮਾ ਮੰਡੀ ਵਾਸੀਆ ਲਈ ਜਨਤਕ ਸੇਵਾ ਕੇਂਦਰ ਖੋਲ੍ਹਿਆ, ਡਾ. ਮਿੱਤਲ ਵੱਲੋਂ ਉਦਘਾਟਨ
Publish Date: Thu, 01 Jan 2026 06:52 PM (IST)
Updated Date: Fri, 02 Jan 2026 04:09 AM (IST)

ਰਾਮਾ ਮੰਡੀ ਵਾਸੀਆਂ ਨਾਲ ਕੀਤਾ ਗਿਆ ਵਾਅਦਾ ਪੂਰਾ ਹੋਇਆ : ਕੋਹਲੀ ਕਿਹਾ- ਇਲਾਕੇ ਦੇ ਲੋਕਾਂ ਨੂੰ ਹੁਣ ਸਮੱਸਿਆਵਾਂ ਲਈ ਭਟਕਣਾ ਨਹੀਂ ਪਵੇਗਾ ਡਿਪਟੀ ਚੀਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਆਮ ਆਦਮੀ ਪਾਰਟੀ ਦੇ ਜਲੰਧਰ ਕੇਂਦਰੀ ਹਲਕੇ ਦੇ ਇੰਚਾਰਜ ਨਿਤਿਨ ਕੋਹਲੀ ਵੱਲੋਂ ਰਾਮਾ ਮੰਡੀ ਵਾਸੀਆਂ ਲਈ ਜਨਤਕ ਸੇਵਾ ਕੇਂਦਰ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਦੇ ਦਫਤਰ ਦਾ ਉਦਘਾਟਨ ਰਾਜ ਸਭਾ ਮੈਂਬਰ ਡਾ. ਅਸ਼ੋਕ ਮਿੱਤਲ ਵੱਲੋਂ ਕੀਤਾ ਗਿਆ। ਇਹ ਦਫਤਰ ਰਾਮਾ ਮੰਡੀ ਦੇ ਬਰਗਰ ਕਿੰਗ ਵਾਲੀ ਮਾਰਕੀਟ ’ਚ ਖੋਲ੍ਹਿਆ ਗਿਆ ਹੈ। ਇਸ ਮੌਕੇ ਮੇਅਰ ਵਨੀਤ ਧੀਰ, ਸੀਨੀ. ਡਿਪਟੀ ਮੇਅਰ ਬਲਬੀਰ ਬਿੱਟੂ, ਡਿਪਟੀ ਮੇਅਰ ਮਲਕੀਤ ਸਿੰਘ ਸੁਭਾਨਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਤੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ, ਸਾਬਕਾ ਮੇਅਰ ਜਗਦੀਸ਼ ਰਾਜਾ, ਰਮੇਸ਼ ਮਿੱਤਲ, ਡਾ. ਬਲਜੀਤ ਸਿੰਘ ਜੌਹਲ ਅਤੇ ਕਾਕੂ ਆਹਲੂਵਾਲੀਆ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਪ੍ਰੋਗਰਾਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਪਾਠ ਤੋਂ ਬਾਅਦ ਅਰਦਾਸ ਕੀਤੀ ਗਈ, ਜਿਸ ’ਚ ਇਲਾਕੇ ਅੰਦਰ ਸ਼ਾਂਤੀ, ਤਰੱਕੀ ਤੇ ਭਾਈਚਾਰੇ ਲਈ ਪ੍ਰਾਰਥਨਾ ਕੀਤੀ ਗਈ। ਲੰਗਰ ਵੀ ਵਰਤਾਇਆ ਗਿਆ। ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਰਾਮਾ ਮੰਡੀ ਤੇ ਆਸ-ਪਾਸ ਦੇ ਇਲਾਕਿਆਂ ਦਾ ਦੌਰਾ ਕੀਤਾ ਸੀ। ਉਸ ਦੌਰੇ ਦੌਰਾਨ ਲੋਕਾਂ ਨੇ ਉਨ੍ਹਾਂ ਨਾਲ ਇਲਾਕੇ ਦੀਆਂ ਕਈ ਜ਼ਮੀਨੀ ਸਮੱਸਿਆਵਾਂ ਬਾਰੇ ਸਿੱਧੇ ਤੌਰ ’ਤੇ ਗੱਲਬਾਤ ਕੀਤੀ। ਉਸ ਸਮੇਂ ਉਨ੍ਹਾਂ ਨੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਲੋਕਾਂ ਦੀਆਂ ਸਮੱਸਿਆਵਾਂ ਨਾ ਸਿਰਫ਼ ਸੁਣੀਆਂ ਜਾਣਗੀਆਂ ਸਗੋਂ ਉਨ੍ਹਾਂ ਦੇ ਹੱਲ ਲਈ ਠੋਸ ਕਦਮ ਵੀ ਚੁੱਕੇ ਜਾਣਗੇ। ਇਸ ਸੋਚ ਨੂੰ ਧਿਆਨ ਵਿੱਚ ਰੱਖਦੇ ਹੋਏ ਰਾਮਾ ਮੰਡੀ ’ਚ ਪਾਰਟੀ ਦਫ਼ਤਰ ਖੋਲ੍ਹਣ ਦਾ ਫੈਸਲਾ ਕੀਤਾ ਸੀ। ਅੱਜ ਇਸ ਦਫ਼ਤਰ ਦਾ ਉਦਘਾਟਨ ਕਰ ਕੇ ਉਹ ਵਾਅਦਾ ਪੂਰਾ ਕੀਤਾ ਗਿਆ ਹੈ। ਕੋਹਲੀ ਨੇ ਸਪੱਸ਼ਟ ਕੀਤਾ ਕਿ ਇਹ ਦਫ਼ਤਰ ਆਮ ਲੋਕਾਂ ਲਈ ਖੁੱਲ੍ਹਾ ਰਹੇਗਾ ਤੇ ਹਰ ਆਉਣ ਵਾਲੇ ਦੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਲੋਕਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਤੇ ਹੱਲ ਨੂੰ ਯਕੀਨੀ ਬਣਾਉਣ ਲਈ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਤਾਲਮੇਲ ਕਰਨ ਲਈ ਪਾਰਟੀ ਵਰਕਰਾਂ ਦੀ ਵਿਸ਼ੇਸ਼ ਟੀਮ ਇਸ ਦਫ਼ਤਰ ’ਚ ਤਾਇਨਾਤ ਰਹੇਗੀ। ਉਨ੍ਹਾਂ ਕਿਹਾ ਕਿ ਜਿੱਥੇ ਕਿਸੇ ਸਮੱਸਿਆ ਦਾ ਮੌਕੇ ’ਤੇ ਹੱਲ ਹੋ ਸਕਦਾ ਹੈ, ਉੱਥੇ ਤੁਰੰਤ ਕਾਰਵਾਈ ਕੀਤੀ ਜਾਵੇਗੀ ਤੇ ਹੋਰ ਮਾਮਲਿਆਂ ਦੀ ਸਮੇਂ ਸਿਰ ਪਾਲਣਾ ਕੀਤੀ ਜਾਵੇਗੀ। ਇਹ ਦਫ਼ਤਰ ਜਨਤਾ ਤੇ ਪ੍ਰਸ਼ਾਸਨ ਵਿਚਕਾਰ ਮਜ਼ਬੂਤ ਪੁਲ ਦਾ ਕੰਮ ਕਰੇਗਾ। ਲੋਕਾਂ ਦੀਆਂ ਸਮੱਸਿਆਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਸਬੰਧਤ ਵਿਭਾਗਾਂ ਤੱਕ ਪਹੁੰਚਾਇਆ ਜਾਵੇਗਾ, ਜਿਸ ਨਾਲ ਇਹ ਯਕੀਨੀ ਬਣਾਇਆ ਜਾਵੇਗਾ ਕਿ ਸਰਕਾਰੀ ਯੋਜਨਾਵਾਂ ਤੇ ਸੇਵਾਵਾਂ ਦੇ ਲਾਭ ਸੱਚਮੁੱਚ ਜਨਤਾ ਤੱਕ ਪਹੁੰਚਣ। ਇਸ ਤੋਂ ਇਲਾਵਾ ਇਹ ਦਫ਼ਤਰ ਜਨਤਕ ਸੰਚਾਰ, ਜਾਗਰੂਕਤਾ ਪ੍ਰੋਗਰਾਮਾਂ ਤੇ ਵਿਕਾਸ ਨਾਲ ਸਬੰਧਤ ਸੁਝਾਵਾਂ ਲਈ ਇੱਕ ਕੇਂਦਰ ਵਜੋਂ ਕੰਮ ਕਰੇਗਾ। ਇਸ ਮੌਕੇ ਅਸਵਿੰਦਰ ਬਿੱਲਾ, ਮਨਮੋਹਨ ਸਿੰਘ ਰਾਜੂ, ਲਗਨਦੀਪ ਸਿੰਘ, ਤ੍ਰਿਲੋਕ ਸਿੰਘ ਸਰਨ, ਪਰਵੀਨ ਪਹਿਲਵਾਨ, ਅਮਰਦੀਪ ਕੀਨੂ, ਵਿੱਕੀ ਤੁਲਸੀ, ਸ਼ਿਵਮ ਸ਼ਰਮਾ, ਅਰੁਣ ਸੈਣੀ, ਹੈਪੀ ਮਿਨਹਾਸ, ਨਰੇਸ਼ ਸਰਮਾਂ, ਤਰਨਦੀਪ ਸਿੰਘ ਸੱਨੀ, ਡਾ. ਰਾਜੇਸ਼ ਬੱਬਰ, ਪਰਵੀਨ ਪੱਬੀ ਜੀ, ਜਤਿਨ ਗੁਲਾਟੀ, ਸੁਭਾਸ਼ ਸ਼ਰਮਾ, ਲਵ ਰੌਬਿਨ, ਰਾਜੀਵ ਗਿੱਲ, ਅਸ਼ੋਕ ਸੱਭਰਵਾਲ, ਦੀਪ ਕੁਮਾਰ, ਸੋਨੂੰ ਚਢ਼ਾ, ਮਨਜੀਤ ਸਿੰਘ ਰਾਵਤ, ਅਜੈ ਚੋਪੜਾ, ਗੋਲੀ ਮਾਰਵਾਹ, ਐੱਮਬੀ ਬਾਲੀ, ਜਿੱਤ ਵਾਸਨ, ਅਜੈ ਗਿਲ, ਨਿਖਿਲ ਅਰੋੜਾ ਤੇ ਸਾਰੇ ਵਾਰਡ ਨੰਬਰ 6,7, ਅਤੇ 8 ਦੇ ਵੈੱਲਫੇਅਰ ਸੁਸਾਇਟਿਆਂ ਦੇ ਮੈਂਬਰ ਵੀ ਮੌਜੂਦ ਸਨ।