ਕੋਹਲੀ ਵੱਲੋਂ 5.89 ਕਰੋੜ ਦੇ ਵਿਕਾਸ ਕੰਮਾਂ ਦਾ ਉਦਘਾਟਨ
ਕੋਹਲੀ ਵੱਲੋਂ 5.89 ਕਰੋੜ ਦੀ ਲਾਗਤ ਵਾਲੇ ਸੜਕਾਂ ਦੇ ਕੰਮਾਂ ਦਾ ਉਦਘਾਟਨ
Publish Date: Fri, 02 Jan 2026 07:38 PM (IST)
Updated Date: Fri, 02 Jan 2026 07:41 PM (IST)
-ਇਲਾਕਾ ਵਾਸੀਆਂ ਨੇ ਹਲਕਾ ਇੰਚਾਰਜ ਨਿਤਿਨ ਕੋਹਲੀ ਦੀ ਕੀਤੀ ਸ਼ਲਾਘਾ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਸੈਂਟਰਲ ਵਿਧਾਨ ਸਭਾ ਹਲਕੇ ਦੇ ਅਧੀਨ ਸੂਰਿਆ ਐਨਕਲੇਵ, ਮਹਾਰਾਜਾ ਰਣਜੀਤ ਸਿੰਘ ਐਵੇਨਿਊ ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ ਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ 5 ਕਰੋੜ 89 ਲੱਖ ਦੀ ਲਾਗਤ ਨਾਲ ਸੜਕ ਵਿਕਾਸ ਕੰਮਾਂ ਦਾ ਉਦਘਾਟਨ ਹਲਕਾ ਇੰਚਾਰਜ ਜਲੰਧਰ ਸੈਂਟਰਲ ਨਿਤਿਨ ਕੋਹਲੀ ਵੱਲੋਂ ਕੀਤਾ ਗਿਆ। ਇਸ ਮੌਕੇ ਮੇਅਰ ਵਨੀਤ ਧੀਰ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਉਦਘਾਟਨੀ ਸਮਾਗਮ ਦੌਰਾਨ ਨਿਤਿਨ ਕੋਹਲੀ ਨੇ ਕਿਹਾ ਕਿ ਸੈਂਟਰਲ ਹਲਕੇ ਦਾ ਵਿਕਾਸ ਉਨ੍ਹਾਂ ਦਾ ਸਭ ਤੋਂ ਵੱਡਾ ਏਜੰਡਾ ਹੈ ਅਤੇ ਜਨਤਾ ਨਾਲ ਕੀਤੀ ਹਰ ਵਚਨਬੱਧਤਾ ਨੂੰ ਪੂਰਾ ਕਰਨਾ ਉਨ੍ਹਾਂ ਦੀ ਕਾਰਜਸ਼ੈਲੀ ਦਾ ਅਹਿਮ ਹਿੱਸਾ ਹੈ। ਉਨ੍ਹਾਂ ਕਿਹਾ ਕਿ ਸੜਕਾਂ ਕਿਸੇ ਵੀ ਸ਼ਹਿਰ ਦੀ ਰੀੜ੍ਹ ਦੀ ਹੱਡੀ ਹੁੰਦੀਆਂ ਹਨ ਅਤੇ ਮਜ਼ਬੂਤ ਬੁਨਿਆਦੀ ਢਾਂਚੇ ਤੋਂ ਬਿਨਾਂ ਸਮੂਹ ਵਿਕਾਸ ਸੰਭਵ ਨਹੀਂ। ਆਉਣ ਵਾਲੇ ਸਮੇਂ ਵਿੱਚ ਹਲਕੇ ਦੀ ਹਰ ਕਾਲੋਨੀ ਤੇ ਹਰ ਗਲੀ ਤੱਕ ਵਿਕਾਸ ਕੰਮ ਪਹੁੰਚਾਏ ਜਾਣਗੇ। ਮੇਅਰ ਵਨੀਤ ਧੀਰ ਨੇ ਕਿਹਾ ਕਿ ਨਗਰ ਨਿਗਮ ਅਤੇ ਹਲਕਾ ਇੰਚਾਰਜ ਦੇ ਆਪਸੀ ਸਹਿਯੋਗ ਨਾਲ ਜਲੰਧਰ ਵਿੱਚ ਵਿਕਾਸ ਕੰਮ ਤੇਜ਼ੀ ਨਾਲ ਪੂਰੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਰਿਆ ਐਨਕਲੇਵ, ਮਹਾਰਾਜਾ ਰਣਜੀਤ ਐਵੇਨਿਊ ਅਤੇ ਗੁਰੂ ਗੋਬਿੰਦ ਸਿੰਘ ਐਵੇਨਿਊ ’ਚ ਹੋਇਆ ਇਹ ਸੜਕ ਨਿਰਮਾਣ ਇਲਾਕਾ ਵਾਸੀਆਂ ਦੀ ਰੋਜ਼ਾਨਾ ਦੀਆਂ ਸਮੱਸਿਆਵਾਂ ਦਾ ਸਥਾਈ ਹੱਲ ਸਾਬਤ ਹੋਵੇਗਾ। ਇਸ ਮੌਕੇ ਸ਼੍ਰੀ ਰਾਮ ਮੰਦਰ ਕਮੇਟੀ ਵੱਲੋਂ ਪ੍ਰਮੋਦ ਬੰਸਲ (ਪ੍ਰਧਾਨ), ਪ੍ਰਿੰਸੀਪਲ ਐੱਮਐੱਲ ਐਰੀ, ਸਤੀਸ਼ ਅਗਰਵਾਲ, ਗੁਲਸ਼ਨ ਅਗਰਵਾਲ, ਰਾਜਨ ਗੁਪਤਾ, ਸੰਜੀਵ ਗੁਪਤਾ, ਲਲਿਤ ਗੁਪਤਾ, ਆਦਰਸ਼ ਸ਼ਰਮਾ, ਰਾਜੇਸ਼ ਖੰਨਾ, ਹਰਜਿੰਦਰ ਸਿੰਘ ਬਾਜਵਾ, ਇਕਬਾਲ ਸਿੰਘ, ਗੁਰਨਾਮ ਸਿੰਘ, ਤਲਵਿੰਦਰ ਸਿੰਘ, ਡਾ. ਐੱਨਪੀ ਸਿੰਘ, ਤਰਲੋਚਨ ਸਿੰਘ, ਰਾਜੀਵ ਧਮੀਜਾ, ਕਰਨਲ ਵੀਕੇ ਸ਼ਰਮਾ, ਪ੍ਰਿੰਸੀਪਲ ਪ੍ਰਦੀਪ ਭੰਡਾਰੀ, ਰਮੇਸ਼ ਵੋਹਰਾ, ਡਾ. ਰਾਮਿੰਦਰ ਸਿੰਘ, ਰਾਜੀਵ ਸ਼ਰਮਾ, ਜੋਗਿੰਦਰ ਸਿੰਘ, ਪੰਕਜ ਸ਼ਰਮਾ, ਤਰਲੋਚਨ ਸਿੰਘ ਬਿੱਟੂ, ਸਤੀਸ਼ ਨੰਦਾ, ਸੰਤੋਖ ਸਿੰਘ ਸਮੇਤ ਕਈ ਲੋਕ ਮੌਜੂਦ ਸਨ।