ਕੇਐੱਮਵੀ ਦੀ ਸਾਫਟਬਾਲ ਟੀਮ ਦਾ ਸ਼ਾਨਦਾਰ ਪ੍ਰਦਰਸ਼ਨ
ਕੇਐੱਮਵੀ ਦੀ ਸਾਫਟਬਾਲ ਟੀਮ ਨੇ ਇੰਟਰ-ਕਾਲਜ ਸਾਫਟਬਾਲ ਚੈਂਪੀਅਨਸ਼ਿਪ ’ਚ ਕੀਤਾ ਸ਼ਾਨਦਾਰ ਪ੍ਰਦਰਸ਼ਨ
Publish Date: Thu, 29 Jan 2026 06:48 PM (IST)
Updated Date: Thu, 29 Jan 2026 06:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਹਮੇਸ਼ਾ ਤੋਂ ਹੀ ਸਿੱਖਿਆ ਦੇ ਨਾਲ-ਨਾਲ ਖੇਡਾਂ ਦੀਆਂ ਗਤੀਵਿਧੀਆਂ ’ਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਾ ਰਿਹਾ ਹੈ। ਇਕ ਹੋਰ ਵੱਡੀ ਪ੍ਰਾਪਤੀ ਹਾਸਲ ਕਰਦੇ ਹੋਏ, ਕੇਐੱਮਵੀ ਦੀਆਂ ਸਾਫਟਬਾਲ ਖਿਡਾਰਨਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ’ਚ ਕਰਵਾਈ ਇੰਟਰ-ਕਾਲਜ ਸਾਫਟਬਾਲ ਚੈਂਪੀਅਨਸ਼ਿਪ ’ਚ ਹਿੱਸਾ ਲਿਆ ਤੇ ਚਾਂਦੀ ਦਾ ਮੈਡਲ ਜਿੱਤਿਆ। ਜ਼ਿਕਰਯੋਗ ਹੈ ਕਿ ਟੀਮ ਦੀਆਂ ਚਾਰ ਖਿਡਾਰਨਾਂ ਸੰਜਨਾ, ਇਸ਼ਿਕਾ, ਕ੍ਰਿਸ਼ਿਕਾ ਤੇ ਨਵਦੀਪ ਕੌਰ ਦੀ ਚੋਣ ਆਲ ਇੰਡੀਆ ਇੰਟਰ ਯੂਨੀਵਰਸਿਟੀ ਸਾਫਟਬਾਲ ਚੈਂਪੀਅਨਸ਼ਿਪ ਲਈ ਕੀਤੀ ਗਈ ਹੈ। ਪ੍ਰੋ. ਡਾ. ਆਤਿਮਾ ਸ਼ਰਮਾ ਦਿਵੇਦੀ ਨੇ ਟੀਮ ਦੀਆਂ ਖਿਡਾਰਨਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਕੇਐੱਮਵੀ ’ਚ ਖਿਡਾਰਨਾਂ ਨੂੰ ਕਈ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ’ਚ ਮੁਫ਼ਤ ਸਿੱਖਿਆ, ਹੋਸਟਲ, ਮੈੱਸ ਤੇ ਆਵਾਜਾਈ ਦੀਆਂ ਸਹੂਲਤਾਂ ਸ਼ਾਮਲ ਹਨ। ਖਿਡਾਰਨਾਂ ਜਿਮਨੇਜ਼ੀਅਮ, ਹੈਲਥ ਕਲੱਬ, ਸਵੀਮਿੰਗ ਪੂਲ ਤੇ ਵਿਸ਼ਾਲ ਖੇਡ ਮੈਦਾਨਾਂ ਵਾਲੇ ਅਤਿ-ਆਧੁਨਿਕ ਬੁਨਿਆਦੀ ਢਾਂਚੇ ਦਾ ਭਰਪੂਰ ਲਾਭ ਉਠਾਉਂਦੀਆਂ ਹਨ। ਇਹ ਸਾਰੀਆਂ ਅਸਾਧਾਰਨ ਸਹੂਲਤਾਂ ਹੀ ਅਜਿਹੇ ਸ਼ਾਨਦਾਰ ਨਤੀਜੇ ਲੈ ਕੇ ਆਉਂਦੀਆਂ ਹਨ। ਪ੍ਰੋ. ਆਤਿਮਾ ਸ਼ਰਮਾ ਦਿਵੇਦੀ ਨੇ ਇਹ ਵੀ ਕਿਹਾ ਕਿ ਕੇਐੱਮਵੀ ਉਨ੍ਹਾਂ ਵਿਦਿਆਰਥਣਾਂ ਨੂੰ ਇਹ ਸਹੂਲਤਾਂ ਪ੍ਰਦਾਨ ਕਰਨਾ ਜਾਰੀ ਰੱਖੇਗਾ ਜੋ ਖੇਡਾਂ ਦੇ ਖੇਤਰ ’ਚ ਆਪਣੀ ਕਾਬਲੀਅਤ ਸਾਬਤ ਕਰਦੀਆਂ ਰਹਿਣਗੀਆਂ। ਪ੍ਰਿੰਸੀਪਲ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਡਾ. ਦਵਿੰਦਰ, ਅਮਨਦੀਪ ਕੌਰ ਤੇ ਕੋਚ ਫਿਲਿਪ ਚੌਹਾਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ।