ਕੇਐੱਮਵੀ ’ਚ ਮਨਾਇਆ ਗਣਤੰਤਰ ਦਿਵਸ
ਕੇਐੱਮਵੀ ਦੀਆਂ ਵਿਦਿਆਰਥਣਾਂ ਨੇ ਗਣਤੰਤਰ ਦਿਵਸ ਨੂੰ ਦੇਸ਼ਭਕਤੀ ਤੇ ਰਚਨਾਤਮਕਤਾ ਨਾਲ ਮਨਾਇਆ
Publish Date: Sat, 24 Jan 2026 06:34 PM (IST)
Updated Date: Sat, 24 Jan 2026 06:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਵੱਲੋਂ ਪੂਰੇ ਜੋਸ਼ ਤੇ ਉਤਸਾਹ ਦੇ ਨਾਲ ਗਣਤੰਤਰ ਦਿਵਸ ਮਨਾਇਆ ਗਿਆ। ਸਟੂਡੈਂਟ ਵੈੱਲਫੇਅਰ ਵਿਭਾਗ, ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਇੰਗਲਿਸ਼, ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਫੈਸ਼ਨ ਡਿਜ਼ਾਈਨ ਤੇ ਪੋਸਟ ਗ੍ਰੈਜੂਏਟ ਡਿਪਾਰਟਮੈਂਟ ਆਫ ਕੌਸਮਟੋਲੌਜੀ ਵੱਲੋਂ ਸਾਂਝੇ ਤੌਰ 'ਤੇ ਇਸ ਮੌਕੇ ਕਰਵਾਈਆਂ ਗਈਆਂ ਪੋਸਟਰ ਮੇਕਿੰਗ ਤੇ ਫੇਸ ਪੇਂਟਿੰਗ ਵਰਗੀਆਂ ਗਤੀਵਿਧੀਆਂ ’ਚ ਵਿਦਿਆਰਥਣਾਂ ਨੇ ਵਧ-ਚੜ੍ਹ ਕੇ ਹਿੱਸਾ ਲੈਂਦੇ ਹੋਏ ਜਿੱਥੇ ਭਾਰਤ ਦੇਸ਼ ਦੀ ਮਹਿਮਾ ਗਾ ਕੇ ਅਨੇਕਤਾਵਾਂ ’ਚ ਏਕਤਾ ਨੂੰ ਪੇਸ਼ ਕੀਤਾ, ਉੱਥੇ ਹੀ ਭਾਰਤੀ ਸੰਵਿਧਾਨ ਰਾਹੀਂ ਨਾਗਰਿਕਾਂ ਦੇ ਜੀਵਨ ਨੂੰ ਸੁਰੱਖਿਆ ਪ੍ਰਦਾਨ ਕਰਦੇ ਬਰਾਬਰੀ, ਸਿੱਖਿਆ, ਨਿਆਂ, ਆਪਣੇ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਆਦਿ ਅਧਿਕਾਰਾਂ ਦੀ ਮਹੱਤਤਾ ਦੇ ਨਾਲ-ਨਾਲ ਭਾਰਤ ਵਰਗੇ ਦੇਸ਼ ’ਚ ਲੋਕਤੰਤਰ ਦੀ ਅਹਿਮੀਅਤ ਨੂੰ ਵੀ ਦਰਸਾਇਆ। ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਗਣਤੰਤਰ ਦਿਵਸ ਦੀਆਂ ਸ਼ੁੱਭ ਕਾਮਨਾਵਾਂ ਦੇ ਨਾਲ ਹੀ ਸਾਰਿਆਂ ਨੂੰ ਆਪਣੇ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਕਰਤੱਵਾਂ ਦੀ ਪਾਲਣਾ ਪ੍ਰਤੀ ਜਾਗਰੂਕ ਕੀਤਾ ਤਾਂ ਜੋ ਅਸੀਂ ਰਲ ਕੇ ਰਾਸ਼ਟਰ ਨਿਰਮਾਣ ’ਚ ਆਪਣਾ ਅਹਿਮ ਯੋਗਦਾਨ ਪਾ ਸਕੀਏ। ਇਸ ਦੇ ਨਾਲ ਹੀ ਉਨ੍ਹਾਂ ਇਸ ਵਿਸ਼ੇਸ਼ ਪ੍ਰਬੰਧ ਲਈ ਡਾ. ਮਧੂਮੀਤ, ਡੀਨ, ਸਟੂਡੈਂਟ ਵੈਲਫੇਅਰ ਤੇ ਮੁਖੀ, ਅੰਗਰੇਜ਼ੀ ਵਿਭਾਗ ਦੇ ਨਾਲ-ਨਾਲ ਡਾ. ਹਰਪ੍ਰੀਤ ਕੌਰ ਤੇ ਕਾਸਮੈਟੋਲੋਜੀ ਵਿਭਾਗ ਵੱਲੋਂ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।