ਕੇਐੱਮਵੀ ਵੱਲੋਂ ਰੁਜ਼ਗਾਰ-ਅਧਾਰਿਤ ਡਿਪਲੋਮਾ ਪ੍ਰੋਗਰਾਮਾਂ ਦੀ ਸ਼ਾਨਦਾਰ ਪੇਸ਼ਕਸ਼
ਕੇਐੱਮਵੀ ਵੱਲੋਂ ਰੋਜ਼ਗਾਰ-ਅਧਾਰਿਤ ਡਿਪਲੋਮਾ ਪ੍ਰੋਗਰਾਮਾਂ ਦੀ ਸ਼ਾਨਦਾਰ ਪੇਸ਼ਕਸ਼
Publish Date: Sun, 11 Jan 2026 06:39 PM (IST)
Updated Date: Mon, 12 Jan 2026 04:13 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਿਦਿਆਰਥਣਾਂ ਦੀ ਅਕਾਦਮਿਕ ਉੱਤਮਤਾ ਤੇ ਕੈਰੀਅਰ ਵਿਕਾਸ ਨੂੰ ਧਿਆਨ ’ਚ ਰੱਖਦਿਆਂ ਕੇਐੱਮਵੀ ਰੁਜ਼ਗਾਰ-ਆਧਾਰਿਤ ਡਿਪਲੋਮਾ ਪ੍ਰੋਗਰਾਮਾਂ ਦੀ ਵਿਸ਼ਾਲ ਰੇਂਜ ਪ੍ਰਦਾਨ ਕਰ ਰਿਹਾ ਹੈ। ਵਿਦੇਸ਼ਾਂ ’ਚ ਮਾਨਤਾ ਪ੍ਰਾਪਤ ਇਹ ਪ੍ਰੋਗਰਾਮ ਵਿਦਿਆਰਥਣਾਂ ਨੂੰ ਮੌਜੂਦਾ ਜਾਬ ਮਾਰਕੀਟ ਦੀਆਂ ਲੋੜਾਂ ਅਨੁਸਾਰ ਤਿਆਰ ਕਰਨ ’ਚ ਮਦਦਗਾਰ ਸਾਬਤ ਹੋ ਰਹੇ ਹਨ। ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਕੇਐੱਮਵੀ ਮੌਜੂਦਾ ਸਮੇਂ ਦੀਆਂ ਉਭਰਦੀਆਂ ਰੁਜ਼ਗਾਰ ਲੋੜਾਂ ਨੂੰ ਧਿਆਨ ’ਚ ਰੱਖਦਿਆਂ ਇਹ ਵਿਸ਼ੇਸ਼ ਡਿਪਲੋਮਾ ਪ੍ਰੋਗਰਾਮ ਚਲਾ ਰਿਹਾ ਹੈ, ਜੋ ਵਿਦਿਆਰਥਣਾਂ ਨੂੰ ਘੱਟ ਸਮੇਂ ’ਚ ਵਿਹਾਰਕ ਤੇ ਉਦਯੋਗ-ਸਬੰਧਤ ਹੁਨਰ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਉੱਚ ਮੰਗ ਵਾਲੇ ਖੇਤਰਾਂ ’ਚ ਰੁਜ਼ਗਾਰ ਦੇ ਮੌਕੇ ਉਪਲਬਧ ਕਰਵਾਉਣ ’ਚ ਸਹਾਇਕ ਹਨ। ਕੇਐੱਮਵੀ ਵੱਲੋਂ ਡਿਪਲੋਮਾ ਇਨ ਜੇਰੀਐਟ੍ਰਿਕ ਕੇਅਰ, ਅਰਲੀ ਚਾਈਲਡਹੁੱਡ ਕੇਅਰ ਐਂਡ ਐਜੂਕੇਸ਼ਨ, ਕਾਸਮੈਟੋਲੋਜੀ, ਕੰਪਿਊਟਰ ਐਪਲੀਕੇਸ਼ਨ, ਰਿਟੇਲ ਮੈਨੇਜਮੈਂਟ, ਮੈਨੇਜਮੈਂਟ ਐਂਡ ਸੈਕਰੇਟਰੀਅਲ ਪ੍ਰੈਕਟਿਸਿਸ, ਐਨੀਮੇਸ਼ਨ, ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਡੇਟਾ ਸਾਇੰਸ, ਬਿਊਟੀ ਐਂਡ ਵੈਲਨੈੱਸ, ਹੌਸਪਿਟੈਲਿਟੀ ਐਂਡ ਟੂਰਿਜ਼ਮ, ਨਿਊਟ੍ਰੀਸ਼ਨ ਐਂਡ ਡਾਇਟੈਟਿਕਸ ਆਦਿ ਪ੍ਰੋਗਰਾਮ ਚਲਾਏ ਜਾ ਰਹੇ ਹਨ, ਜਿਨ੍ਹਾਂ ਲਈ ਯੋਗਤਾ 10 2 ਹੈ। ਇਸ ਦੇ ਨਾਲ ਹੀ ਗ੍ਰੈਜੂਏਸ਼ਨ ਉਪਰੰਤ ਲੜਕੀਆਂ ਲਈ ਪੀਜੀ ਡਿਪਲੋਮਾ ਪ੍ਰੋਗਰਾਮ ਵੀ ਉਪਲਬਧ ਹਨ, ਜਿਵੇਂ ਕਿ ਪੀਜੀ ਡਿਪਲੋਮਾ ਇਨ ਨਿਊਟ੍ਰੀਸ਼ਨ ਐਂਡ ਡਾਇਟੈਟਿਕਸ, ਗਾਰਮੈਂਟ ਕੰਸਟਰਕਸ਼ਨ ਐਂਡ ਫੈਸ਼ਨ ਡਿਜ਼ਾਈਨਿੰਗ, ਕੰਪਿਊਟਰ ਐਪਲੀਕੇਸ਼ਨਸ, ਟ੍ਰਾਂਸਲੇਸ਼ਨ, ਰਿਟੇਲ ਮੈਨੇਜਮੈਂਟ, ਐਨੀਮੇਸ਼ਨ ਐਂਡ ਵੀਐੱਫਐਕਸ ਆਦਿ। ਪ੍ਰੋ. ਦਿਵੇਦੀ ਨੇ ਦੱਸਿਆ ਕਿ ਉਦਯੋਗਿਕ ਸਾਂਝੇਦਾਰੀਆਂ, ਇੰਟਰਨਸ਼ਿਪਾਂ ਤੇ ਪਲੇਸਮੈਂਟ ਦੇ ਮੌਕਿਆਂ ਰਾਹੀਂ ਵਿਦਿਆਰਥਣਾਂ ਨੂੰ ਹੱਥੋਂ-ਹੱਥ ਤਜਰਬਾ ਦਿੱਤਾ ਜਾਂਦਾ ਹੈ, ਜੋ ਉਨ੍ਹਾਂ ਨੂੰ ਰੁਜ਼ਗਾਰ ਬਾਜ਼ਾਰ ’ਚ ਇਕ ਮਜ਼ਬੂਤ ਪਛਾਣ ਦਿਵਾਉਂਦਾ ਹੈ। ਉਨ੍ਹਾਂ ਸੰਭਾਵੀ ਵਿਦਿਆਰਥਣਾਂ ਨੂੰ ਵਧੇਰੇ ਜਾਣਕਾਰੀ ਲਈ ਕਾਲਜ ਦੀ ਵੈੱਬਸਾਈਟ ਵੇਖਣ ਦੀ ਅਪੀਲ ਕੀਤੀ।