ਕੇਐੱਮਵੀ ਪ੍ਰਦਾਨ ਕਰ ਰਿਹੈ ਵਿਸ਼ਵ ਪੱਧਰੀ ਸਿੱਖਿਆ
ਕੇਐੱਮਵੀ ਭਾਰਤ ਦੇ 12 ਸੂਬਿਆਂ ਤੋਂ ਆ ਰਹੀਆਂ ਵਿਦਿਆਰਥਣਾਂ ਨੂੰ ਪ੍ਰਦਾਨ ਕਰ ਰਿਹਾ ਹੈ ਵਿਸ਼ਵ ਪਧਰੀ ਸਿੱਖਿਆ
Publish Date: Sun, 04 Jan 2026 06:57 PM (IST)
Updated Date: Mon, 05 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਉੱਤਰੀ ਭਾਰਤ ਦੀ ਮੋਹਰੀ ਸੰਸਥਾ ਹੈ, ਜਿੱਥੇ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆ ਰਹੀਆਂ ਵਿਦਿਆਰਥਣਾਂ ਨੂੰ ਵਿਸ਼ਵ ਪੱਧਰੀ ਸਿੱਖਿਆ ਦੇ ਨਾਲ-ਨਾਲ ਸ਼ਾਨਦਾਰ ਰਿਹਾਇਸ਼ੀ ਸੁਵਿਧਾਵਾਂ ਵੀ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਿੰਸੀਪਲ ਪ੍ਰੋ. ਆਤਿਮਾ ਸ਼ਰਮਾ ਦਿਵੇਦੀ ਨੇ ਦੱਸਿਆ ਕਿ ਕੇਐੱਮਵੀ ਦਾ ਹੋਸਟਲ ਵਿਦਿਆਲਾ ਦੀ ਵਿਰਾਸਤ ਦੀ ਪ੍ਰਤੀਕ ਹੈ, ਜਿਸ ’ਚ ਸਵਿੱਤਰੀ ਭਵਨ, ਰਾਏ ਬਹਾਦੁਰ ਬਦਰੀ ਦਾਸ ਹੋਸਟਲ, ਸਰਸਵਤੀ ਭਵਨ ਤੇ ਨਿਊ ਹੋਸਟਲ ਸ਼ਾਮਲ ਹਨ। ਹਰਿਆਵਲ ਭਰਪੂਰ ਵਾਤਾਵਰਣ ’ਚ ਸਥਿਤ ਇਹ ਹੋਸਟਲ ਆਧੁਨਿਕ ਸੁਰੱਖਿਆ ਪ੍ਰਣਾਲੀ, ਖੁੱਲ੍ਹੇ ਹਵਾਦਾਰ ਕਮਰੇ, ਸਾਫ਼ ਪਾਣੀ, ਸ਼ੁੱਧ ਸ਼ਾਕਾਹਾਰੀ ਭੋਜਨ ਤੇ ਆਰਥਿਕ ਪਹੁੰਚ ’ਚ ਹੈ। ਹੋਸਟਲ ’ਚ ਵਿਦਿਆਰਥਣਾਂ ਲਈ ਲਾਇਬ੍ਰੇਰੀ, ਹੈਲਥ ਕਲੱਬ, ਮਲਟੀ ਜਿਮ, ਯੋਗਾ ਤੇ ਸੈਲਫ ਡਿਫੈਂਸ ਕਲਾਸਾਂ, ਡਾਕਟਰ ਤੇ ਨਰਸ ਦੀ ਸੁਵਿਧਾ ਉਪਲੱਬਧ ਹੈ। ਇਸ ਤੋਂ ਇਲਾਵਾ ਬੁੱਕ ਸ਼ਾਪ, ਬੈਂਕ, ਕੰਟੀਨ ਤੇ ਖੇਡ ਮੈਦਾਨਾਂ ਦੀ ਵੀ ਵਿਵਸਥਾ ਹੈ। ਪ੍ਰਿੰਸੀਪਲ ਨੇ ਕਿਹਾ ਕਿ ਕੇਐੱਮਵੀ ਦਾ ਮਕਸਦ ਵਿਦਿਆਰਥਣਾਂ ਦਾ ਸਰਬਪੱਖੀ ਵਿਕਾਸ ਕਰਨਾ ਹੈ ਤਾਂ ਜੋ ਉਹ ਅਨੁਸ਼ਾਸਨ, ਆਤਮ-ਵਿਸ਼ਵਾਸ ਤੇ ਅਗਵਾਈ ਦੇ ਗੁਣਾਂ ਨਾਲ ਸੰਪੰਨ ਹੋ ਕੇ ਸਮਾਜ ਲਈ ਲਾਭਕਾਰੀ ਨਾਗਰਿਕ ਬਣ ਸਕਣ।