11 ਨੂੰ ਰਚਨਾਤਮਕ ਨਿਖਾਰੇਗਾ ਕੇਐੱਮਵੀ ਇਨੋਕ੍ਰੀਏਟਿਵ ਕਾਰਨੀਵਲ
ਕੇਐੱਮਵੀ ਵੱਲੋਂ 11 ਫਰਵਰੀ, 2026 ਨੂੰ ‘ਉਮੰਗ ਕੇਐੱਮਵੀ ਇਨੋਕ੍ਰੀਏਟਿਵ ਕਾਰਨੀਵਲ ’26’ਕਰਵਾਇਆ
Publish Date: Tue, 10 Feb 2026 07:40 PM (IST)
Updated Date: Tue, 10 Feb 2026 07:44 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਵੱਲੋਂ 11 ਫਰਵਰੀ 2026 ਨੂੰ ਆਪਣੇ ਸਾਲਾਨਾ ਉਤਸਵ ‘ਉਮੰਗ ਕੇਐੱਮਵੀ ਇਨੋਕ੍ਰੀਏਟਿਵ ਕਾਰਨੀਵਲ ’26’ ਕਰਵਾਇਆ ਜਾ ਰਿਹਾ ਹੈ, ਜੋ ਕਾਲਜ ਦੇ ਸੈਂਟਰਲ ਲਾਨ ’ਚ ਸਵੇਰੇ 10:30 ਵਜੇ ਸ਼ੁਰੂ ਹੋਵੇਗਾ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਕਿਹਾ ਕਿ ਇਹ ਕਾਰਨੀਵਲ ਸੰਸਥਾ ਦੇ ਵਿਕਾਸ ਦੇ ਮਿਸ਼ਨ ਦਾ ਜੀਵੰਤ ਪ੍ਰਮਾਣ ਹੈ, ਜੋ ਵਿਦਿਆਰਥਣਾਂ ਨੂੰ ਰਵਾਇਤੀ ਸਿੱਖਿਆ ਤੋਂ ਉਪਰ ਉਠ ਕੇ ਆਪਣੀ ਰਚਨਾਤਮਕ ਤੇ ਉਦਯੋਗਪਤੀ ਸਮਰੱਥਾ ਨੂੰ ਨਿਖਾਰਣ ਲਈ ਇਕ ਗਤੀਸ਼ੀਲ ਮੰਚ ਪ੍ਰਦਾਨ ਕਰਦਾ ਹੈ। ‘ਇਨੋਕ੍ਰੀਏਟਿਵ’ ਥੀਮ ਹੇਠ ਇਸ ਉਤਸਵ ਦਾ ਮਕਸਦ ਨੌਜਵਾਨਾਂ ਦੀ ਕਲਪਨਾਸ਼ੀਲ ਮਾਸੂਮੀਅਤ ਨੂੰ ਪੇਸ਼ਾਵਰ ਨਵੀਨਤਾ ਨਾਲ ਜੋੜਣਾ ਹੈ, ਜਿਸ ’ਚ ਵਿਦਿਆਰਥਣਾਂ ਦੀਆਂ ਵੱਖ-ਵੱਖ ਪ੍ਰਤਿਭਾਵਾਂ ਨੂੰ ਦਰਸਾਉਣ ਵਾਲੀਆਂ ਪ੍ਰੋਜੈਕਟਾਂ, ਕਲਾਤਮਕ ਪ੍ਰਦਰਸ਼ਨੀਆਂ ਤੇ ਹੁਨਰ-ਆਧਾਰਿਤ ਸਟਾਲ ਸ਼ਾਮਲ ਹੋਣਗੇ। ਇਸ ਦੌਰਾਨ ਸੈਂਟਰਲ ਲਾਨ ਗਤੀਵਿਧੀਆਂ ਦਾ ਮੁੱਖ ਕੇਂਦਰ ਬਣ ਜਾਵੇਗਾ, ਜਿੱਥੇ ਹੱਥੋਂ ਬਣੇ ਉਤਪਾਦਾਂ, ਵਿਅੰਜਨਾਂ, ਇੰਟਰਐਕਟਿਵ ਟੈਕਨੋਲੋਜੀ ਡਿਸਪਲੇ ਤੇ ਲਾਈਵ ਸੱਭਿਆਚਾਰਕ ਪ੍ਰਦਰਸ਼ਨ ਵੇਖਣ ਨੂੰ ਮਿਲਣਗੇ। ਇਸ ਦਾ ਮੁੱਖ ਆਕਰਸ਼ਣ ‘ਬੇਬੀ ਸ਼ੋ’ ਹੋਵੇਗਾ, ਜਿਸ ’ਚ ਕਈ ਪਿਆਰੇ ਬੱਚੇ ਭਾਗ ਲੈਣਗੇ ਤੇ ਵੱਖ-ਵੱਖ ਖਿਤਾਬ ਜਿੱਤਣਗੇ, ਜਦਕਿ ਸਮਾਪਤੀ ‘ਰੈਫਲ ਡ੍ਰਾ’ ਨਾਲ ਹੋਵੇਗੀ, ਜਿਸ ’ਚ ਕਈ ਆਕਰਸ਼ਕ ਇਨਾਮ ਦਿੱਤੇ ਜਾਣਗੇ। ਸਮੁਦਾਇ ਨੂੰ ‘ਬਿਗ ਫਨ’ ਲਈ ਸੱਦਾ ਦੇ ਕੇ ਸਸ਼ਕਤੀਕਰਨ ਦੀ ਪਰੰਪਰਾ ਨੂੰ ਅੱਗੇ ਵਧਾ ਰਿਹਾ ਹੈ।