ਰੈੱਡ ਰਿਬਨ ਕਲੱਬ ਨੇ ਵਿਸ਼ਵ ਕੈਂਸਰ ਦਿਵਸ ਮਨਾਇਆ
ਕੇਐੱਮਵੀ ਵੱਲੋਂ ਮਨਾਇਆ ਵਿਸ਼ਵ ਕੈਂਸਰ ਦਿਵਸ
Publish Date: Wed, 04 Feb 2026 06:52 PM (IST)
Updated Date: Thu, 05 Feb 2026 04:08 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਦੇ ਸਟੂਡੈਂਟ ਵੈੱਲਫੇਅਰ ਵਿਭਾਗ ਦੇ ਅੰਤਰਗਤ ਕਾਰਜ਼ਸ਼ੀਲ ਰੈੱਡ ਰਿੱਬਨ ਕਲੱਬ ਵੱਲੋਂ ਵਿਸ਼ਵ ਕੈਂਸਰ ਦਿਵਸ ਮਨਾਇਆ ਗਿਆ। ਇਸ ਸਬੰਧੀ ਰਾਸ਼ਟਰੀ ਪੱਧਰ ਤੇ ਆਨਲਾਈਨ ਕਵਿਜ਼, ਪੋਸਟਰ ਮੇਕਿੰਗ, ਸਲੋਗਨ ਰਾਇਟਿੰਗ, ਅਵੇਅਰਨੇਸ ਲੈਕਚਰਰਸ ਤੇ ਪਾਵਰ ਪੁਆਇੰਟ ਪ੍ਰੈਜੈਂਟੇਸ਼ਨ ਵਰਗੀਆਂ ਹਫਤਾ ਭਰ ਚੱਲਣ ਵਾਲੇ ਕਰਵਾਇਆ ਗਿਆ। ਵਿਦਿਆਲਾ ਦੇ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਇਨ੍ਹਾਂ ਗਤੀਵਿਧੀਆਂ ’ਚ ਪੂਰੇ ਜੋਸ਼ ਤੇ ਉਤਸ਼ਾਹ ਨਾਲ ਵੱਧ-ਚੜ੍ਹ ਕੇ ਹਿੱਸਾ ਲੈਂਦਿਆਂ ਕੈਂਸਰ ਜਿਹੀ ਭਿਆਨਕ ਬਿਮਾਰੀ ਦੇ ਲੱਛਣ, ਕਾਰਨ, ਕਿਸਮਾਂ ਤੇ ਸਮੇਂ ਤੇ ਇਸ ਤੋਂ ਬਚਾਅ ਸਬੰਧੀ ਜਾਣਕਾਰੀ ਨੂੰ ਪੇਸ਼ ਕਰਦੇ ਹੋਏ ਜਾਗਰੂਕਤਾ ਫੈਲਾਈ। ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਇਸ ਮੌਕੇ ਤੇ ਸੰਬੋਧਿਤ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਧਾਰਨ ਤੇ ਸਿਹਤਯਾਬ ਜੀਵਨ ਸ਼ੈਲੀ ਅਪਣਾਉਦੇ ਹੋਏ ਕਿਸੇ ਵੀ ਕਿਸੇ ਵੀ ਕਿਸਮ ਦੀ ਸਰੀਰਕ ਸਮੱਸਿਆ ਤੋਂ ਬਚਣਾ ਚਾਹੀਦਾ ਹੈ ਤੇ ਜੇਕਰ ਕੋਈ ਵੀ ਵਿਅਕਤ ਇਸ ਗੰਭੀਰ ਬਿਮਾਰੀ ਦੀ ਬਿਮਾਰੀ ਦੀ ਚਪੇਟ ’ਚ ਆ ਜਾਵੇ ਤਾਂ ਆਪਣਾ ਮਨੋਬਲ ਨਾ ਗਵਾਉਂਦੇ ਹੋਏ ਸਮਾਂ ਰਹਿੰਦੇ ਡਾਕਟਰ ਦੀ ਸਹੀ ਸਲਾਹ ਤੇ ਜਾਂਚ ਦੇ ਅਨੁਸਾਰ ਇਲਾਜ ਰਾਹੀਂ ਬਚਾਅ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਉਨ੍ਹਾਂ ਨੇ ਗਤੀਵਿਧੀਆਂ ਨੂੰ ਸਫਲ ਕਰਵਾਉਣ ਲਈ ਡਾ. ਮਧੁਮੀਤ, ਡੀਨ, ਸਟੂਡੈਂਟ ਵੈੱਲਫੇਅਰ ਤੇ ਡਾ. ਸ਼ਿਖਾ ਵਿਸ਼ਿਸ਼ਠ ਵੱਲੋਂ ਕੀਤੇ ਗਏ ਯਤਨਾਂ ਦੀ ਵੀ ਸ਼ਲਾਘਾ ਕੀਤੀ।