ਕੇਐੱਮਵੀ ਨੇ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
ਕੇਐੱਮਵੀ ਨੇ ਉਤਸ਼ਾਹ ਨਾਲ ਮਨਾਇਆ ਬਸੰਤ ਪੰਚਮੀ ਦਾ ਤਿਉਹਾਰ
Publish Date: Sat, 24 Jan 2026 06:47 PM (IST)
Updated Date: Sat, 24 Jan 2026 06:49 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਨੇ ਬਸੰਤ ਪੰਚਮੀ ਦਾ ਤਿਉਹਾਰ ਭਾਰੀ ਉਤਸ਼ਾਹ ਤੇ ਜੋਸ਼ ਨਾਲ ਮਨਾਇਆ। ਵਿਦਿਆਰਥਣਾਂ ਤੇ ਅਧਿਆਪਕਾਂ ਨੇ ਪੀਲੇ ਰੰਗ ਦੇ ਵਿਸ਼ੇਸ਼ ਪਹਿਰਾਵੇ ਪਹਿਨ ਕੇ ਸਮਾਰੋਹ ਦੀ ਸ਼ੋਭਾ ਵਧਾਈ। ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਵਿਦਿਆਰਥਣਾਂ ਤੇ ਫੈਕਲਟੀ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਤੇ ਸਭ ਦੇ ਉੱਜਲ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਬਸੰਤ ਪੰਚਮੀ ਦਾ ਤਿਉਹਾਰ ਉਤਸ਼ਾਹ, ਨਵੀਂ ਊਰਜਾ, ਨਵੇਂ ਜੀਵਨ, ਚਮਕਦਾਰ ਭਵਿੱਖ, ਖੁਸ਼ਹਾਲੀ ਤੇ ਸੰਮ੍ਰਿੱਧੀ ਦਾ ਪ੍ਰਤੀਕ ਹੈ। ਮਾਂ ਸਰਸਵਤੀ ਨੂੰ ਸਮਰਪਿਤ ਸਰਸਵਤੀ ਪੂਜਨ ਵੀ ਕੀਤਾ ਗਿਆ, ਜਿਸ ’ਚ ਫੈਕਲਟੀ ਮੈਂਬਰਾਂ ਨੇ ਮਾਂ ਸਰਸਵਤੀ ਨੂੰ ਨਮਨ ਕੀਤਾ। ਇਸ ਮੌਕੇ ਪੀਜੀ ਸੰਗੀਤ ਵਿਭਾਗ ਵੱਲੋਂ “ਸਰਸਵਤੀ ਵੰਦਨਾ” ਵੀ ਕਰਵਾਈ ਗਈ, ਜਿਸ ਨਾਲ ਪੂਰਾ ਮਾਹੌਲ ਭਗਤੀਮਈ ਹੋ ਗਿਆ। ਵਿਦਿਆਰਥਣਾਂ ਨੇ ਇਸ ਮੌਕੇ ’ਤੇ ਰੰਗ-ਬਿਰੰਗੀਆਂ ਪਤੰਗਾਂ ਵੀ ਤਿਆਰ ਕੀਤੀਆਂ। ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਸਮਾਗਮ ਨੂੰ ਸਫਲ ਕਰਵਾਉਣ ਲਈ ਡਾ. ਮਧੁਮੀਤ (ਮੁਖੀ, ਪੀਜੀ ਅੰਗਰੇਜ਼ੀ ਵਿਭਾਗ), ਤੇ ਡਾ. ਪੁਨਮ ਸ਼ਰਮਾ (ਮੁਖੀ, ਪੀਜੀ ਸੰਗੀਤ ਵਿਭਾਗ) ਦੀ ਸ਼ਲਾਘਾ ਕੀਤੀ।