ਕੇਐੱਮਵੀ ’ਚ ਨਿਰਪੱਖ ਹੋ ਕੇ ਵੋਟ ਪਾਉਣ ਲਈ ਪ੍ਰੇਰਿਆ
ਕੇਐੱਮਵੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਨਾਲ ਮਿਲ ਕੇ ਮਨਾਇਆ ਰਾਸ਼ਟਰੀ ਵੋਟਰ ਦਿਵਸ
Publish Date: Tue, 20 Jan 2026 06:56 PM (IST)
Updated Date: Tue, 20 Jan 2026 06:57 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਐੱਮਵੀ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ 16ਵੇਂ ਰਾਸ਼ਟਰੀ ਵੋਟਰ ਦਿਵਸ ਦੇ ਉਪਲੱਖ ’ਚ ਇਕ ਅੰਤਰ-ਕਾਲਜ ਭਾਸ਼ਣ ਮੁਕਾਬਲਾ ਕਰਵਾਇਆ। ਇਸ ਪ੍ਰੋਗਰਾਮ ’ਚ ਵੱਖ-ਵੱਖ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵੱਡੀ ਗਿਣਤੀ ’ਚ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮਹੱਤਵਪੂਰਨ ਪ੍ਰਬੰਧਨ ਨੂੰ ਜ਼ਿਲ੍ਹਾ ਪ੍ਰਸ਼ਾਸਨ ਜਲੰਧਰ, ਕੇਐੱਮਵੀ ਦੇ ਸਵੀਪ ਕਲੱਬ, ਐੱਨਐੱਸਐੱਸ ਯੂਨਿਟ, ਇਲੈਕਟੋਰਲ ਲਿਟਰੇਸੀ ਕਲੱਬ, ਵਿਦਿਆਰਥੀ ਭਲਾਈ ਵਿਭਾਗ, ਵੋਟਰ ਅਵੇਅਰਨੈੱਸ ਸੁਸਾਇਟੀ ਤੇ ਰਾਜਨੀਤੀ ਵਿਗਿਆਨ ਵਿਭਾਗ ਵੱਲੋਂ ਸਾਂਝੇ ਤੌਰ ਤੇ ਕਰਵਾਇਆ ਸੀ। ਇਹ ਪ੍ਰੋਗਰਾਮ ਮੇਰੀ ਵੋਟ ਮੇਰਾ ਭਾਰਤ ਭਾਰਤੀ ਲੋਕਤੰਤਰ ਦੇ ਕੇਂਦਰ ’ਚ ਨਾਗਰਿਕ ਦੇ ਵਿਸ਼ੇ ਤੇ ਅਧਾਰਤ ਸੀ, ਜਿਸਦਾ ਮੁੱਖ ਉਦੇਸ਼ ਨਵੇਂ ਵੋਟਰਾਂ ਦੇ ਨਾਮਾਂਕਣ ਨੂੰ ਉਤਸ਼ਾਹਤ ਕਰਨਾ ਤੇ ਉਨ੍ਹਾਂ ਨੂੰ ਵੋਟਿੰਗ ਦੀ ਪ੍ਰਕਿਰਿਆ ਨਾਲ ਜੋੜਨਾ ਸੀ। ਮੁੱਖ ਮਹਿਮਾਨ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਆਪਣੇ ਸੰਬੋਧਨ ’ਚ ਭਾਰਤ ਦੇ ਚੋਣ ਕਮਿਸ਼ਨ ਨੂੰ ਇਕ ਮਿਸਾਲੀ ਸੰਸਥਾ ਦੱਸਿਆ, ਜੋ ਨਾਗਰਿਕਾਂ ਨੂੰ ਬਿਹਤਰੀਨ ਅਧਿਕਾਰ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਧਰਮ, ਜਾਤ ਜਾਂ ਭਾਸ਼ਾ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਨੈਤਿਕ ਰੂਪ ’ਚ ਮਤਦਾਨ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਦਾ ਸਮਾਪਤੀ ਇਨਾਮ ਵੰਡ ਤੇ ਇਕ ਸਮੂਹਿਕ ਸਹੁੰ ਚੁੱਕ ਸਮਾਗਮ ਨਾਲ ਹੋਇਆ। ਅੰਤ ’ਚ ਪ੍ਰੋ. ਦਿਵੇਦੀ ਨੇ ਇਸ ਸਫਲ ਉਪਰਾਲੇ ਲਈ ਡਾ. ਆਸ਼ਿਮਾ ਸਾਹਨੀ, ਡਾ. ਮਧੂਮੀਤ, ਡਾ. ਇਕਬਾਲ ਸਿੰਘ ਤੇ ਕੁਮਾਰੀ ਪ੍ਰਿਯੰਕਾ ਦੀ ਸ਼ਲਾਘਾ ਕੀਤੀ।