ਨਵੇਂ ਸਾਲ ਦੀ ਆਮਦ ’ਤੇ ਕਰਵਾਇਆ ਕੀਰਤਨ ਦਰਬਾਰ
ਗੁਰਦੁਆਰਾ ਮਾਡਲ ਟਾਊਨ ’ਚ ਨਵੇਂ ਸਾਲ ਦੀ ਆਮਦ 'ਤੇ ਕਰਵਾਇਆ ਕੀਰਤਨ ਦਰਬਾਰ
Publish Date: Thu, 01 Jan 2026 07:12 PM (IST)
Updated Date: Fri, 02 Jan 2026 04:11 AM (IST)
ਪੱਕਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਨਵੇਂ ਸਾਲ ਦੀ ਆਮਦ |ਤੇ ਰਾਤ ਨੂੰ ਵਿਸ਼ੇਸ਼ ਕੀਰਤਨ ਦਰਬਾਰ 31 ਦਸੰਬਰ ਨੂੰ ਸ਼ਾਮ 5:30 ਤੋਂ 1 ਜਨਵਰੀ ਰਾਤ 12.30 ਵਜੇ ਤੱਕ ਕਰਵਾਇਆ ਗਿਆ। ਇਸ ’ਚ ਭਾਈ ਸੁਖਵੰਤਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਬਲਦੇਵ ਸਿੰਘ ਤੇ ਭਾਈ ਆਤਮਾ ਸਿੰਘ ਹਜ਼ੂਰੀ ਰਾਗੀ ਗੁਰਦੁਆਰਾ ਮਾਡਲ ਟਾਊਨ ਨੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਕਥਾਵਾਚਕ ਭਾਈ ਪਰਮਜੀਤ ਸਿੰਘ ਤੇ ਬੀਬੀ ਜਸਜੀਤ ਕੌਰ ਨੇ ਲੜੀਵਾਰ ਕਥਾ ਤੋਂ ਇਲਾਵਾ ਨਵੇਂ ਸਾਲ ਦੀ ਆਮਦ ’ਤੇ ਕਥਾ-ਵਿਚਾਰਾਂ ਕਰਦੇ ਹੋਏ ਸੰਗਤਾਂ ਨੂੰ ਗੁਰਬਾਣੀ ਤੇ ਸਮੇਂ ਅਨੁਸਾਰ ਚੱਲਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਧਾਨ ਮਹਿੰਦਰਜੀਤ ਸਿੰਘ, ਕਮੇਟੀ ਮੈਂਬਰ ਜਸਪ੍ਰੀਤ ਸਿੰਘ ਸੇਠੀ, ਕੰਵਲਜੀਤ ਸਿੰਘ ਕੋਛੜ,ਜੁਗਿੰਦਰ ਸਿੰਘ ਗੁੰਬਰ, ਪਰਮਿੰਦਰ ਸਿੰਘ, .ਕੁਲਤਾਰਨ ਸਿੰਘ ਅਨੰਦ, ਐੱਚਐੱਸ ਭਸੀਨ, ਤੇਜਦੀਪ ਸਿੰਘ ਸੇਠੀ, ਗਗਨਦੀਪ ਸਿੰਘ ਸੇਠੀ ਆਦਿ ਸੰਗਤਾਂ ਨੇ ਗੁਰੂ ਘਰ ਵਿਖੇ ਆਪਣੀ ਹਾਜ਼ਰੀ ਲਗਵਾਈ।