ਖੁਸ਼ੀ ਬੱਤਰਾ ਨੇ 10ਵੀਂ ਦੀ ਪ੍ਰੀਖਿਆ ’ਚ ਮਾਰੀ ਬਾਜ਼ੀ
ਖੁਸ਼ੀ ਬੱਤਰਾ ਨੇ 10ਵੀਂ ਦੀ ਪ੍ਰੀਖਿਆ ’ਚ ਗੱਡੇ ਸਫਲਤਾ ਦੇ ਝੰਡੇ
Publish Date: Fri, 17 Apr 2026 07:34 PM (IST)
Updated Date: Fri, 17 Apr 2026 07:36 PM (IST)
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ : ਇਨੋਸੈਂਟ ਹਾਰਟਸ ਸਕੂਲ ਦੀ ਵਿਦਿਆਰਥਣ ਖੁਸ਼ੀ ਬੱਤਰਾ ਨੇ ਸੀਬੀਐੱਸਈ 10ਵੀਂ ਦੀ ਬੋਰਡ ਪ੍ਰੀਖਿਆ ’ਚ 92.8 ਫੀਸਦੀ ਅੰਕ ਹਾਸਲ ਕਰਕੇ ਪ੍ਰਤਿਭਾ ਦਾ ਲੋਹਾ ਮਨਵਾਇਆ ਹੈ। ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਕੂਲ ’ਚੋਂ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਪ੍ਰਾਪਤੀ ਤੇ ਸਕੂਲ ਦੀ ਪ੍ਰਿੰਸੀਪਲ ਸ਼ਿਤੂ ਖੰਨਾ ਤੇ ਡਾਇਰੈਕਟਰ ਪੂਨਮ ਨੇ ਖੁਸ਼ੀ ਦਾ ਮੂੰਹ ਮਿੱਠਾ ਕਰਵਾ ਕੇ ਵਧਾਈ ਦਿੱਤੀ ਤੇ ਉਸਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਖੁਸ਼ੀ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਸਖ਼ਤ ਮਿਹਨਤ ਦੇ ਨਾਲ-ਨਾਲ ਆਪਣੇ ਟਿਊਸ਼ਨ ਟੀਚਰ ਵਿਮਲ ਮਸੰਦ ਤੇ ਸਕੂਲ ਦੀ ਅਧਿਆਪਕਾ ਵਿਜੇਤਾ ਦੇ ਮਾਰਗਦਰਸ਼ਨ ਨੂੰ ਦਿੱਤਾ ਹੈ। ਖੁਸ਼ੀ ਦੇ ਪਿਤਾ ਉਮੇਸ਼ ਬੱਤਰਾ ਤੇ ਪਰਿਵਾਰ ਨੇ ਇਸ ਵੱਡੀ ਕਾਮਯਾਬੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।