ਖੋ-ਖੋ ਚੈਂਪੀਅਨਸ਼ਿਪ, ਜਲੰਧਰ ਦੀਆਂ ਟੀਮਾਂ ਲਈ ਚੋਣ ਟਰਾਇਲ ਅੱਜ
ਖੋ- ਖੋ ਚੈਂਪੀਅਨਸ਼ਿਪ, ਜਲੰਧਰ ਦੀਆਂ ਟੀਮਾਂ ਲਈ ਚੋਣ ਟਰਾਇਲ ਅੱਜ
Publish Date: Sat, 07 Feb 2026 06:50 PM (IST)
Updated Date: Sun, 08 Feb 2026 04:09 AM (IST)
ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸੀਨੀਅਰ ਪੰਜਾਬ ਸਟੇਟ ਖੋ-ਖੋ ਚੈਂਪੀਅਨਸ਼ਿਪ ਮੁੰਡੇ ਤੇ ਕੁੜੀਆਂ ਦੀ 14 ਤੇ 15 ਫਰਵਰੀ 2026 ਨੂੰ ਪਿੰਡ ਅੱਕਾਂਵਾਲੀ ਜ਼ਿਲ੍ਹਾ ਮਾਨਸਾ ਵਿਖੇ ਹੋ ਰਹੀ ਹੈ। ਜਾਣਕਾਰੀ ਦਿੰਦਿਆਂ ਜਲੰਧਰ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਕੰਬੋਜ ਤੇ ਜਲੰਧਰ ਜ਼ਿਲ੍ਹਾ ਜਨਰਲ ਸਕੱਤਰ ਹਰਬਿੰਦਰ ਪਾਲ, ਜਲੰਧਰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ’ਚ ਹਿੱਸਾ ਲੈਣ ਲਈ ਜ਼ਿਲ੍ਹਾ ਜਲੰਧਰ ਦੀਆਂ ਟੀਮਾਂ ਲੜਕੇ-ਲੜਕੀਆਂ ਲਈ ਚੋਣ ਟਰਾਇਲ 8 ਫਰਵਰੀ ਦੁਪਹਿਰ ਬਾਅਦ ਤਿੰਨ ਵਜੇ ਯੂਨਾਈਟਡ ਕ੍ਰਿਸਚਨ ਸਕੂਲ ਕੈਂਪਸ ਸੂਰਾਨੂੰਸੀ ਜਲੰਧਰ ਵਿਖੇ ਹੋਣਗੇ। ਚੋਣ ਟਰਾਇਲ ’ਚ ਹਿੱਸਾ ਲੈਣ ਵਾਲੇ ਖਿਡਾਰੀ ਸਮੇਂ ਸਿਰ ਪਹੁੰਚ ਕੇ ਗੁਰਚਰਨ ਸਿੰਘ ਤੇ ਸੁਰੇਸ਼ ਕੁਮਾਰ ਨਾਲ ਸੰਪਰਕ ਕਰ ਸਕਦੇ ਹਨ।