ਖੇਡੋ ਇੰਡੀਆ ਮਿਸ਼ਨ ਨਾਲ ਖੇਡਾਂ ਦੇ ਨਾਲ-ਨਾਲ ਪੰਜਾਬ ਦੀ ਖੇਡ ਉਦਯੋਗ ਨੂੰ ਮਿਲੇਗਾ ਹੁੰਗਾਰਾ
ਖੇਡੋ ਇੰਡੀਆ ਮਿਸ਼ਨ ਨਾਲ ਖੇਡਾਂ ਦੇ ਨਾਲ-ਨਾਲ ਪੰਜਾਬ ਦੀ ਖੇਡ ਉਦਯੋਗ ਨੂੰ ਮਿਲੇਗਾ ਵੱਡਾ ਹੁੰਗਾਰਾ
Publish Date: Sun, 01 Feb 2026 08:00 PM (IST)
Updated Date: Mon, 02 Feb 2026 04:14 AM (IST)

------------ਬਜਟ------------- ------------ਤਸਵੀਰਾਂ ਹਿੰਦੀ ਚੋਂ 17, 20, 22, 24-------------- ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬਜਟ ’ਚ ਖੇਡਾਂ ਨੂੰ ਉਤਸ਼ਾਹਤ ਕਰਨ ਲਈ ਖੇਡੋ ਇੰਡੀਆ ਮਿਸ਼ਨ ਤੇ ਖੇਡ ਸਾਮਾਨ ਦੀ ਉਸਾਰੀ ਲਈ 500 ਕਰੋੜ ਰੁਪਏ ਦਾ ਐਲਾਨ ਕੀਤਾ ਹੈ। ਇਸ ਐਲਾਨ ਨਾਲ ਖੇਡ ਉਦਯੋਗ ਨੂੰ ਵੱਡਾ ਫਾਇਦਾ ਮਿਲੇਗਾ। ਜਲੰਧਰ ’ਚ ਤਿਆਰ ਹੋਣ ਵਾਲੇ ਖੇਡ ਉਤਪਾਦ ਦੁਨੀਆ ਦੇ ਹਰ ਦੇਸ਼ ’ਚ ਐਕਸਪੋਰਟ ਹੁੰਦੇ ਹਨ, ਜਿਨ੍ਹਾਂ ਦੀ ਆਪਣੀ ਵੱਖਰੀ ਪਛਾਣ ਹੈ। ਇਸ ਬਜਟ ’ਚ ਖਿਡਾਰੀਆਂ ਤੇ ਖੇਡ ਉਦਯੋਗ ਦੋਵਾਂ ’ਤੇ ਖਾਸ ਧਿਆਨ ਦਿੱਤਾ ਗਿਆ ਹੈ। ਆਉਣ ਵਾਲੇ ਦਸ ਸਾਲਾਂ ’ਚ ਖੇਡ ਪ੍ਰਤਿਭਾ ਦੀ ਪਛਾਣ ਦੇ ਨਾਲ-ਨਾਲ ਦੇਸੀ ਖੇਡ ਸਾਮਾਨ ਉਦਯੋਗ ਨੂੰ ਮਜ਼ਬੂਤ ਕੀਤਾ ਜਾਵੇਗਾ। ਖੇਡ ਉਦਯੋਗ ਲਈ ਰੱਖੇ ਗਏ 500 ਕਰੋੜ ਰੁਪਏ ਨਾਲ ਉਪਕਰਨਾਂ ਦੇ ਡਿਜ਼ਾਇਨ, ਰਿਸਰਚ ਤੇ ਨਵੀਨਤਾ ਨੂੰ ਉਤਸ਼ਾਹ ਮਿਲੇਗਾ। ਉੱਤਮ ਖੇਡ ਉਤਪਾਦ ਤਿਆਰ ਕਰਕੇ ਹੋਰ ਦੇਸ਼ਾਂ ਨਾਲ ਮੁਕਾਬਲਾ ਕੀਤਾ ਜਾ ਸਕੇਗਾ। ਮੈਨੂਫੈਕਚਰਿੰਗ ਨੂੰ ਹੁੰਗਾਰਾ ਮਿਲੇਗਾ। ਮਿਸ਼ਨ ਅਧੀਨ ਖਿਡਾਰੀਆਂ ਦੇ ਨਾਲ-ਨਾਲ ਟ੍ਰੇਨਿੰਗ ਸੈਂਟਰ ਤੇ ਸਟੇਡਿਯਮ ਤਿਆਰ ਕੀਤੇ ਜਾਣਗੇ। ਖੇਡ ਮੁਕਾਬਲੇ ਕਰਵਾਏ ਜਾਣਗੇ। ਟ੍ਰੇਨਿੰਗ ਸੈਂਟਰਾਂ ’ਚ ਵਰਤੇ ਜਾਣ ਵਾਲੇ ਉਪਕਰਨ ਖੇਡ ਉਦਯੋਗ ਵੱਲੋਂ ਹੀ ਤਿਆਰ ਕੀਤੇ ਜਾਣਗੇ, ਜਿਸ ਨਾਲ ਉਦਯੋਗ ਦੇ ਕਾਰੋਬਾਰ ’ਚ ਵਾਧਾ ਹੋਵੇਗਾ। ਰੋਜ਼ਗਾਰ ਦੇ ਸਾਧਨ ਵਧਣਗੇ। ਪੰਜਾਬ ’ਚ ਛੋਟੇ-ਵੱਡੇ ਲਗਭਗ 1600 ਖੇਡ ਉਦਯੋਗ ਹਨ, ਜੋ ਸਾਲਾਨਾ 3200 ਕਰੋੜ ਰੁਪਏ ਦਾ ਕਾਰੋਬਾਰ ਕਰਦੇ ਹਨ ਤੇ ਦੋ ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮੁਹੱਈਆ ਕਰਵਾ ਰਹੇ ਹਨ। -------------------- ਪਹਿਲੀ ਵਾਰ ਬਜਟ ’ਚ ਖੇਡ ਸਮਾਨ ਉਦਯੋਗ ਲਈ 500 ਕਰੋੜ ਰੁਪਏ ਰੱਖੇ ਗਏ ਹਨ, ਜਿਸ ਨਾਲ ਦੇਸੀ ਮੈਨੂੰਫੈਕਚਰਿੰਗ ਨੂੰ ਤੇਜ਼ੀ ਮਿਲਣ ਦੀ ਉਮੀਦ ਹੈ। ਕ੍ਰਿਕਟ ਬੈਟ, ਹਾਕੀ ਸਟਿੱਕ, ਫੁੱਟਬਾਲ, ਜਿਮ ਉਪਕਰਨ, ਬਾਕਸਿੰਗ ਇਕੁਇਪਮੈਂਟ ਵਰਗਾ ਸਾਮਾਨ ਅੰਤਰਰਾਸ਼ਟਰੀ ਮਿਆਰਾਂ ਅਨੁਸਾਰ ਤਿਆਰ ਹੋਵੇਗਾ। ਛੋਟੇ ਖੇਡ ਉਦਯੋਗਾਂ ਨੂੰ ਵੀ ਵੱਡਾ ਉਤਸ਼ਾਹ ਮਿਲੇਗਾ। ਖੇਡਾਂ ਦੇ ਨਾਲ-ਨਾਲ ਖੇਡ ਉਦਯੋਗ ਦਾ ਵੀ ਖਿਆਲ ਰੱਖਿਆ ਗਿਆ ਹੈ। - ਅਲਕੇਸ਼ ਕੋਹਲੀ, ਸਪੋਰਟਿੰਗ ਸਿੰਡੀਕੇਟ ਦੇ ਐੱਮਡੀ। ----------------- ਕਿਹਾ ਕਿ ਖੇਡੋ ਇੰਡੀਆ ਮਿਸ਼ਨ ਨਾਲ ਆਯਾਤ ’ਤੇ ਨਿਰਭਰਤਾ ਘਟੇਗੀ ਤੇ ਨਿਰਯਾਤ ਵਧੇਗਾ। ਖਿਡਾਰੀਆਂ ਨੂੰ ਸਸਤਾ ਤੇ ਬਿਹਤਰ ਸਾਮਾਨ ਮਿਲੇਗਾ। ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਸਰਕਾਰ ਵੱਲੋਂ ਆਧੁਨਿਕ ਸਟੇਡਿਯਮ, ਟ੍ਰੇਨਿੰਗ ਸੈਂਟਰ, ਹੋਸਟਲ ਤੇ ਸਹਾਇਕ ਢਾਂਚੇ ਦੇ ਵਿਕਾਸ ਨਾਲ ਖੇਡ ਉਦਯੋਗ ਨੂੰ ਸਿੱਧਾ ਲਾਭ ਮਿਲੇਗਾ। ਮੇਕ ਇਨ ਇੰਡੀਆ ਹੇਠ ਤਿਆਰ ਖੇਡ ਉਤਪਾਦਾਂ ਨਾਲ ਮਜ਼ਬੂਤ ਖਿਡਾਰੀ ਤਿਆਰ ਹੋਣਗੇ। - ਸੁਮਿਤ ਸ਼ਰਮਾ, ਫਿਲਿਪ ਇੰਟਰਨੈਸ਼ਨਲ ਦੇ ਐੱਮਡੀ। ----------------------- ਇਹ ਬਜਟ ਖੇਡਾਂ ਤੇ ਖੇਡ ਉਦਯੋਗ ਨੂੰ ਉਤਸ਼ਾਹਤ ਕਰਨ ਵਾਲਾ ਹੈ। ਇਹ ਬਜਟ ਭਾਰਤ ਨੂੰ ਸਪੋਰਟਸ ਇਕੁਇਪਮੈਂਟ ਹੱਬ ਬਣਾਉਣ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ। ਉਦਯੋਗ ਲਈ ਵੱਖਰਾ ਬਜਟ ਰੱਖਣ ਨਾਲ ਦੇਸੀ ਮੈਨੂਫੈਕਚਰਿੰਗ ਨੂੰ ਵਧਾਵਾ ਮਿਲੇਗਾ ਤੇ ਉੱਚ ਗੁਣਵੱਤਾ ਵਾਲੇ ਉਤਪਾਦ ਤਿਆਰ ਹੋ ਸਕਣਗੇ। ਛੋਟੇ-ਛੋਟੇ ਖੇਡ ਉਦਯੋਗਾਂ ਨੂੰ ਉਤਸ਼ਾਹ ਮਿਲੇਗਾ ਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਬਣਨਗੇ। 500 ਕਰੋੜ ਦੇ ਵੱਖਰੇ ਬਜਟ ਨਾਲ ਰਿਸਰਚ ਤੇ ਇਨੋਵੇਸ਼ਨ ਨੂੰ ਵੀ ਬਲ ਮਿਲੇਗਾ। ਭਾਰਤ 2030 ’ਚ ਕਾਮਨਵੈਲਥ ਗੇਮਜ਼ ਦੀ ਮੇਜ਼ਬਾਨੀ ਕਰੇਗਾ, ਜਿਸ ਨਾਲ ਖੇਡ ਉਦਯੋਗ ਨੂੰ ਸਿੱਧਾ ਲਾਭ ਹੋਵੇਗਾ। - ਅਰਵਿੰਦ ਰਾਣਾ, ਰੈਨਸਨ ਸਪੋਰਟਸ ਦੇ ਐੱਮਡੀ। ------------------- ਖੇਡੋ ਇੰਡੀਆ ਮਿਸ਼ਨ ਪ੍ਰਤਿਭਾ ਵਿਕਾਸ, ਕੋਚਿੰਗ, ਖੇਡ ਵਿਗਿਆਨ ਤੇ ਮੁਕਾਬਲਿਆਂ ਰਾਹੀਂ ਨਾ ਸਿਰਫ਼ ਖਿਡਾਰੀਆਂ ਨੂੰ ਬਿਹਤਰ ਮੰਚ ਪ੍ਰਦਾਨ ਕਰੇਗਾ, ਸਗੋਂ ਖੇਡ ਉਦਯੋਗ ਨੂੰ ਵੀ ਲਾਭ ਦੇਵੇਗਾ। ਉਦਯੋਗ ਦੇ ਕਾਰੋਬਾਰ ’ਚ ਵਾਧੇ ਨਾਲ ਨਵੀਨਤਾ ਦੇ ਮੌਕੇ ਪੈਦਾ ਹੋਣਗੇ। ਭਾਰਤ ਨੂੰ ਵਿਸ਼ਵ ਖੇਡ ਮਹਾਸੱਤਾ ਵਜੋਂ ਸਥਾਪਿਤ ਕਰਨ ਦੀ ਦਿਸ਼ਾ ’ਚ ਇਹ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗਾ। ਖੇਡਾਂ ਦੇ ਵਿਕਾਸ ਨਾਲ ਉਦਯੋਗ ਦਾ ਵਿਕਾਸ ਵੀ ਸੰਭਵ ਹੈ। - ਤਿਲਕ ਖਿੰਦਰ, ਰਤਨ ਬ੍ਰਦਰਜ਼ ਤੇ ਰੈਬਰੋ ਸਪੋਰਟਸ ਦੇ ਸੀਈਓ।