ਖ਼ਾਲਸਾ ਮਾਰਚ ਦੇ ਪ੍ਰਬੰਧਕਾਂ ਵੱਲੋ ਮਾਰਚ ਦੇ ਸਮੁੱਚੇ ਰਸਤੇ ਦਾ ਲਿਆ ਜਾਇਜ਼ਾ
ਖ਼ਾਲਸਾ ਮਾਰਚ ਦੇ ਪ੍ਰਬੰਧਕਾਂ ਵੱਲੋ ਮਾਰਚ ਦੇ ਸਮੁੱਚੇ ਰਸਤੇ ਦਾ ਲਿਆ ਜਾਇਜ਼ਾ
Publish Date: Sun, 12 Apr 2026 08:33 PM (IST)
Updated Date: Mon, 13 Apr 2026 04:16 AM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਣ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਨਗਰ ਤੋਂ ਦੁਪਹਿਰ 2 ਵਜੇ ਆਰੰਭ ਹੋ ਰਹੇ ਖਾਲਸਾ ਮਾਰਚ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਇਸ ਸਬੰਧੀ ਖਾਲਸਾ ਮਾਰਚ ਦੇ ਪ੍ਰਬੰਧਕਾਂ ਵੱਲੋਂ ਰਸਤੇ ਦਾ ਜਾਇਜ਼ਾ ਲਿਆ ਗਿਆ। ਹਰਪਾਲ ਸਿੰਘ ਚੱਢਾ, ਕੰਵਲਜੀਤ ਸਿੰਘ ਟੋਨੀ, ਗੁਰਕਿ੍ਪਾਲ ਸਿੰਘ ਨੇ ਦੱਸਿਆ ਕਿ ਲਗਪਗ 100 ਦੇ ਕਰੀਬ ਸਟੇਜਾਂ ਲਾਈਆਂ ਗਈਆਂ ਹਨ, ਜਿਥੋਂ ਸੰਗਤਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਤੇ ਫੁੱਲਾਂ ਦੀ ਵਰਖਾ ਕਰਨਗੀਆਂ। ਤੇ ਸੰਗਤਾ ਲਈ ਲੰਗਰਾਂ ਦਾ ਪ੍ਰਬੰਧ ਹੋਵੇਗਾ। ਇਸ ਮੌਕੇ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਗੁਰਦੇਵ ਸਿੰਘ ਭਾਟੀਆ, ਪਰਮਪ੍ਰੀਤ ਸਿੰਘ ਵਿਟੀ, ਭਵਨਜੀਤ ਸਿੰਘ, ਸਤਪਾਲ ਸਿੰਘ ਸਿਦਕੀ, ਰਣਜੀਤ ਸਿੰਘ ਨੋਨੀ, ਗੁਰਦੀਪ ਸਿੰਘ ਲੱਕੀ, ਹਰਪ੍ਰੀਤ ਸਿੰਘ ਸੋਨੂੰ, ਜਸਕਰਨ ਸਿੰਘ, ਪ੍ਰਬਜੋਤ ਸਿੰਘ ਖਾਲਸਾ, ਗੁਰਵਿੰਦਰ ਸਿੰਘ ਨਾਗੀ, ਦਮਨਜੀਤ ਸਿੰਘ ਬੰਟੀ ਰਾਠੌਰ, ਸੰਨੀ ਰਾਠੌਰ, ਅੰਮ੍ਰਿਤਪਾਲ ਸਿੰਘ, ਦਮਨਪ੍ਰੀਤ ਸਿੰਘ, ਇੰਦਰਪ੍ਰੀਤ ਸਿੰਘ ਸੋਢੀ, ਨਿਹਾਲ ਸਿੰਘ, ਏਕਮ ਪ੍ਰੀਤ ਸਿੰਘ, ਪਰਮਜੀਤ ਸਿੰਘ ਪੰਮਾਂ ਆਦਿ ਹਾਜ਼ਰ ਸਨ।