ਖ਼ਾਲਸਾ ਮਾਰਚ ਲਈ ਵਪਾਰਕ ਅਦਾਰਿਆਂ ਨਾਲ ਸੰਪਰਕ
ਖ਼ਾਲਸਾ ਮਾਰਚ ਦੇ ਪ੍ਰਬੰਧਕਾਂ ਵੱਲੋ ਵਪਾਰਕ ਅਦਾਰਿਆਂ ਨਾਲ ਕੀਤਾ ਸਪੰਰਕ
Publish Date: Fri, 10 Apr 2026 09:59 PM (IST)
Updated Date: Fri, 10 Apr 2026 10:02 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 13 ਅਪ੍ਰੈਲ ਨੂੰ ਦੁਪਹਿਰ 2 ਵਜੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਤੋਂ ਆਰੰਭ ਹੋਣ ਵਾਲੇ ਖ਼ਾਲਸਾ ਮਾਰਚ ਦੇ ਸਾਰੇ ਰਸਤੇ ’ਚ ਵੱਖ-ਵੱਖ ਵਪਾਰਕ ਅਦਾਰਿਆਂ ਨੂੰ ਮਿਲ ਕੇ ਧੰਨ-ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਲਕੀ ਉਤੇ ਫੁੱਲਾਂ ਦੀ ਵਰਖਾ ਤੇ ਖਾਲਸਾ ਮਾਰਚ ’ਚ ਸ਼ਾਮਲ ਹੋਣ ਜਾ ਰਹੀਆਂ ਸੰਗਤਾ ਲਈ ਲੰਗਰਾਂ ਦੀ ਸੇਵਾ ਕਰਨ ਦੀਆਂ ਬੇਨਤੀਆਂ ਕੀਤੀਆਂ ਗਈਆਂ। ਵਪਾਰਿਕ ਅਦਾਰਿਆਂ ਨੂੰ ਬੇਨਤੀ ਕਰਨ ਵਾਲਿਆਂ ’ਚ ਪਰਮਜੀਤ ਸਿੰਘ ਹੀਰਾ ਭਾਟੀਆ, ਹਰਪਾਲ ਸਿੰਘ ਚੱਢਾ, ਕਮਲਜੀਤ ਸਿੰਘ ਟੋਨੀ, ਸ਼ੈਰੀ ਚੱਢਾ, ਤਜਿੰਦਰ ਸਿੰਘ ਪਰਦੇਸੀ, ਗੁਰਦੇਵ ਸਿੰਘ ਭਾਟੀਆ, ਰੋਨੀ ਕੌਂਸਲਰ, ਪਰਮਪ੍ਰੀਤ ਸਿੰਘ ਵਿੱਕੀ, ਪ੍ਰਧਾਨ ਕੰਵਲਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ, ਗੁਰਜੀਤ ਸਿੰਘ ਪੋਪਲੀ, ਹਰਪ੍ਰੀਤ ਸਿੰਘ ਬਾਜਵਾ, ਮਨਪ੍ਰੀਤ ਸਿੰਘ ਬਿੰਦਰਾ, ਗੁਰਮੀਤ ਸਿੰਘ ਭਾਟੀਆ, ਹਰਨੇਕ ਸਿੰਘ ਨੇਕੀ, ਆਤਮ ਪਰਕਾਸ਼ ਸਿੰਘ, ਅੰਮ੍ਰਿਤਪਾਲ ਸਿੰਘ ਬਵੇਜਾ, ਬਲਜੀਤ ਸਿੰਘ, ਮਨਜੋਤ ਸਿੰਘ ਤੇ ਸਿਮਰਪਾਲ ਸਿੰਘ ਆਦਿ ਮੌਜੂਦ ਸਨ।