ਵਿਸਾਖੀ ਦੇ ਦਿਹਾੜੇ ਨੂੰ ਸਮਰਪਿਤ ਖ਼ਾਲਸਾ ਮਾਰਚ 13 ਨੂੰ
ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਸਮਰਪਿਤ ਖਾਲਸਾ ਮਾਰਚ 13 ਅਪ੍ਰੈਲ ਨੂੰ
Publish Date: Sat, 28 Mar 2026 10:41 PM (IST)
Updated Date: Sat, 28 Mar 2026 10:41 PM (IST)

ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ’ਚ ਵਿਸਾਖੀ ਦੇ ਪਵਿੱਤਰ ਦਿਹਾੜੇ ਸਬੰਧੀ ਖਾਲਸਾ ਮਾਰਚ ਸਜਾਏ ਜਾਣ ਦੇ ਸਬੰਧੀ ਸਿੰਘ ਸਭਾਵਾਂ ਦੀ ਵਿਸ਼ੇਸ਼ ਇਕੱਤਰਤਾ ਹੋਈ। ਮੀਟਿੰਗ ’ਚ ਸਰਬ ਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ ਖਾਲਸੇ ਦੇ ਜਨਮ ਦਿਨ ਵਿਸਾਖੀ ਨੂੰ ਸਮਰਪਿਤ ਖਾਲਸਾ ਮਾਰਚ ਸਮੂਹ ਸਿੰਘ ਸਭਾਵਾਂ, ਸਮੂਹ ਧਾਰਮਿਕ ਜਥੇਬੰਦੀਆਂ, ਸੇਵਾ ਸੁਸਾਇਟੀਆਂ ਅਤੇ ਸੰਗਤਾਂ ਦੇ ਸਹਿਯੋਗ ਨਾਲ 13 ਅਪ੍ਰੈਲ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਦੁਪਹਿਰ 2 ਵਜੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਸਜਾਇਆ ਜਾਵੇਗਾ। ਮੀਟਿੰਗ ’ਚ ਹਾਜ਼ਰ ਪ੍ਰਬੰਧਕਾਂ ਨੇ ਦੱਸਿਆ ਕਿ ਖਾਲਸਾ ਮਾਰਚ ਦੁਪਹਿਰ ਸਮੇਂ ਗੁਰੂ ਤੇਗ ਬਹਾਦਰ ਨਗਰ ਤੋਂ ਚਾਲੇ ਪਾ ਕੇ ਗੁਰਦੁਆਰਾ ਮਾਡਲ ਟਾਊਨ, ਗੁਰੂ ਨਾਨਕ ਮਿਸ਼ਨ ਚੌਕ, ਜੋਤੀ ਚੌਕ, ਬਸਤੀ ਅੱਡਾ, ਪਟੇਲ ਚੌਕ, ਕਪੂਰਥਲਾ ਚੌਕ, ਬਸਤੀ ਮਿੱਠੂ, ਆਦਰਸ਼ ਨਗਰ ਤੋਂ ਹੁੰਦਾ ਹੋਇਆ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਰਾਤ 8 ਵਜੇ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ’ਚ ਸਮਾਪਤ ਹੋਵੇਗਾ। ਇਕੱਤਰਤਾ ’ਚ ਸਰਪ੍ਰਸਤ ਜਸਵਿੰਦਰ ਸਿੰਘ ਮੱਕੜ, ਪ੍ਰਧਾਨ ਗੁਰਕਿਰਪਾਲ ਸਿੰਘ ਕਾਲੜਾ, ਪ੍ਰਧਾਨ ਕਮਲਜੀਤ ਸਿੰਘ ਉਬਰਾਏ, ਸਰਪ੍ਰਸਤ ਗੁਰਬਖਸ਼ ਸਿੰਘ ਜੁਨੇਜਾ, ਸਕੱਤਰ ਕਮਲਜੀਤ ਸਿੰਘ, ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ, ਪ੍ਰਧਾਨ ਹਰਜੋਤ ਸਿੰਘ ਲੱਕੀ, ਚੇਅਰਮੈਨ ਹਰਪਾਲ ਸਿੰਘ ਚੱਡਾ, ਪ੍ਰਧਾਨ ਤੇਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਸਤਪਾਲ ਸਿੰਘ ਸਿਦਕੀ, ਹਰਜਿੰਦਰ ਸਿੰਘ ਸਚਦੇਵਾ, ਗੁਰਿੰਦਰ ਸਿੰਘ ਮਝੈਲ, ਸੁਰਜੀਤ ਸਿੰਘ , ਗੁਰਦੀਪ ਸਿੰਘ, ਭਾਈ ਪਰਮਜੀਤ ਸਿੰਘ, ਪਰਮਪ੍ਰੀਤ ਸਿੰਘ ਵਿੱਟੀ, ਸਰਬਜੀਤ ਸਿੰਘ ਰਾਜਪਾਲ, ਮੋਹਨ ਸਿੰਘ ਫੌਜੀ, ਕਿਸਾਨ ਯੂਨੀਅਨ ਦੇ ਆਗੂ ਰਾਜੇਵਾਲ, ਬਲਦੇਵ ਸਿੰਘ ਚਾਹਲ ,ਗੁਰਜੀਤ ਸਿੰਘ ਪੋਪਲੀ, ਸੰਨੀ ਰਾਠੌਰ ਆਦਿ ਮੈਂਬਰ ਹਾਜ਼ਰ ਸਨ। ਇਸ ਖਾਲਸਾ ਮਾਰਚ ’ਚ ਸੰਗਤਾਂ ਨੂੰ ਕੇਸਰੀ ਦਸਤਾਰਾਂ, ਚਿੱਟੇ ਕੁੜਤੇ ਪਜਾਮੇ ਤੇ ਬੀਬੀਆਂ ਨੂੰ ਕੇਸਰੀ ਚੁੰਨੀਆਂ ਤੇ ਚਿੱਟੇ ਸੂਟ ਪਾ ਕੇ ਆਉਣ ਲਈ ਬੇਨਤੀ ਕੀਤੀ ਗਈ।