ਖ਼ਾਲਸਾ ਸਾਜਨਾ ਦਿਵਸ ਸਬੰਧੀ ਖ਼ਾਲਸਾ ਮਾਰਚ ਅੱਜ, ਤਿਆਰੀਆਂ ਮੁਕੰਮਲ
ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਖਾਲਸਾ ਮਾਰਚ ਅੱਜ, ਤਿਆਰੀਆਂ ਮੁਕੰਮਲ
Publish Date: Sun, 12 Apr 2026 06:05 PM (IST)
Updated Date: Mon, 13 Apr 2026 04:10 AM (IST)

- ਪ੍ਰਬੰਧਕਾਂ ਵੱਲੋਂ ਖ਼ਾਲਸਾਈ ਬਾਣੇ ਚ ਪਰਿਵਾਰਾਂ ਸਮੇਤ ਸ਼ਾਮਲ ਹੋਣ ਦੀ ਅਪੀਲ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ ਜਲੰਧਰ : ਖ਼ਾਲਸਾ ਸਾਜਨਾ ਦਿਵਸ ਨੂੰ ਸਮਰਪਿਤ 13 ਅਪ੍ਰੈਲ ਨੂੰ ਦੁਪਹਿਰ 2 ਵਜੇ ਤੋਂ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਤੋਂ ਵਿਸ਼ਾਲ ਖ਼ਾਲਸਾ ਮਾਰਚ ਸਜਾਇਆ ਜਾ ਰਿਹਾ ਹੈ। ਖ਼ਾਲਸਾ ਮਾਰਚ ਦੀ ਸਮੀਖਿਆ ਲਈ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੁੱਖ ਨਿਵਾਰਨ ਸਾਹਿਬ ਗੁਰੂ ਤੇਗ ਬਹਾਦਰ ਨਗਰ ਵਿਖੇ ਵਿਸ਼ੇਸ਼ ਮੀਟਿੰਗ ’ਚ ਸਿੱਖ ਤਾਲਮੇਲ ਕਮੇਟੀ, ਸਮੂਹ ਸਿੰਘ ਸਭਾਵਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਧਾਰਮਿਕ-ਸਮਾਜਿਕ-ਵਪਾਰਕ ਜੱਥੇਬੰਦੀਆਂ ਤੇ ਸੇਵਾ ਸੋਸਾਇਟੀਆਂ ਦੇ ਪ੍ਰਤੀਨਿਧੀ ਹਾਜ਼ਰ ਹੋਏ। ਮੀਟਿੰਗ ਦੌਰਾਨ ਗੁਰਦੁਆਰਾ ਸ੍ਰੀ ਨੌਵੀਂ ਪਾਤਸ਼ਾਹੀ ਦੇ ਮੁੱਖ ਸੇਵਾਦਾਰ ਕੰਵਲਜੀਤ ਸਿੰਘ ਓਬਰਾਏ ਨੇ ਦੱਸਿਆ ਕਿ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ-ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ’ਚ ਸਜਾਏ ਜਾ ਰਹੇ ਵਿਸ਼ਾਲ ਖ਼ਾਲਸਾ ਮਾਰਚ ’ਚ ਸਭ ਤੋਂ ਅੱਗੇ ਰਣਜੀਤ ਨਗਾਰਾ ਤੇ ਬੈਂਡ ਵਾਜਿਆਂ ਦੀਆਂ ਧੁਨਾਂ, ਉਸ ਦੇ ਪਿੱਛੇ ਘੋੜ ਸਵਾਰ ਨਿਹੰਗ ਸਿੰਘ ਫੌਜਾਂ ਤੇ ਵਾਹਨਾਂ ਤੇ ਦੋਪਹੀਆ ਵਾਹਨਾਂ ਦੇ ਕਾਫਲੇ ’ਚ ਸੰਗਤ ਨਗਰ ਕੀਰਤਨ ’ਚ ਸ਼ਾਮਲ ਹੋਣਗੀਆਂ। ਉਨ੍ਹਾਂ ਸੰਗਤ ਨੂੰ ਬੇਨਤੀ ਕੀਤੀ ਕਿ ਉਹ 6 ਆਪਣੇ ਵਾਹਨਾਂ ਤੇ ਨਿਸ਼ਾਨ ਸਾਹਿਬ ਲਗਾ ਕੇ ਦੁਪਹਿਰ ਇਕ ਵਜੇ ਤੱਕ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ। ਖ਼ਾਲਸਾ ਮਾਰਚ ਦੇ ਪ੍ਰਬੰਧਕ ਸਿੱਖ ਤਾਲਮੇਲ ਕਮੇਟੀ ਦੇ ਚੇਅਰਮੈਨ ਹਰਪਾਲ ਸਿੰਘ ਚੱਢਾ ਨੇ ਸੰਗਤ ਨੂੰ ਬੇਨਤੀ ਕੀਤੀ ਕਿ ਉਹ ਕੇਸਰੀ ਦਸਤਾਰਾਂ-ਦੁਪੱਟੇ ਤੇ ਚਿੱਟੇ ਕਮੀਜ਼-ਪਜਾਮੇ ਤੇ ਸੂਟ ਪਹਿਨ ਕੇ ਪੂਰਨ ਖਾਲਸਾਈ ਬਾਣੇ ’ਚ ਨਗਰ ਕੀਰਤਨ ’ਚ ਸ਼ਾਮਲ ਹੋਣ। ਉਨ੍ਹਾਂ ਦੱਸਿਆ ਕਿ ਪਾਲਕੀ ਸਾਹਿਬ ’ਚ ਭਾਈ ਜਸਪਾਲ ਸਿੰਘ ਰਾਜ ਨਗਰ ਵਾਲੇ ਗੁਰਬਾਣੀ ਕੀਰਤਨ ਦੀ ਛਹਿਬਰ ਲਾਉਣਗੇ। ਖ਼ਾਲਸਾ ਨੌਜਵਾਨ ਸਭਾ ਗੁਰੂ ਤੇਗ ਬਹਾਦਰ ਨਗਰ ਦੇ ਪ੍ਰਧਾਨ ਗਗਨਦੀਪ ਸਿੰਘ ਗੱਗੀ ਨੇ ਦੱਸਿਆ ਕਿ ਨਗਰ ਕੀਰਤਨ ਦੌਰਾਨ ਸਿੱਖ ਯੂਥ ਕਲੱਬ, ਸਰਦਾਰੀਆਂ ਟਰੱਸਟ ਪੰਜਾਬ ਤੇ ਸਭਾ ਦੇ ਨੌਜਵਾਨਾਂ ਵੱਲੋਂ ਦਸਤਾਰਾਂ ਮੁਫਤ ਮੁਹਈਆ ਕਰਵਾਈਆਂ ਜਾਣਗੀਆਂ। ਤੇ ਦਸਤਾਰਾਂ ਸਜਾਉਣ ਦੀ ਵੀ ਸੇਵਾ ਨੌਜਵਾਨਾਂ ਵੱਲੋਂ ਕੀਤੀ ਜਾਵੇਗੀ। ਉਨ੍ਹਾਂ ਬੇਨਤੀ ਕੀਤੀਕਿ ਜਿਹੜੇ ਵੀ ਨੌਜਵਾਨ ਦਸਤਾਰਾਂ ਸਜਵਾਉਣੀਆਂ ਚਾਹੁੰਦੇ ਹਨ, ਉਹ ਸਵੇਰੇ 10.30 ਵਜੇ ਤਕ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਜਾਣ। ਦਸਤਾਰਾਂ ਸਜਾਉਣ ਦੀ ਸੇਵਾ ਨਗਰ ਕੀਰਤਨ ਦੀ ਆਰੰਭਤਾ ਤਕ ਜਾਰੀ ਰਹੇਗੀ। ਗੁਰਦੁਆਰਾ ਛੇਵੀਂ ਪਾਤਸ਼ਾਹੀ ਦੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਦੱਸਿਆ ਕਿ ਨਗਰ ਕੀਰਤਨ ਗੁਰਦੁਆਰਾ ਨੌਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਨਗਰ ਤੋਂ ਆਰੰਭ ਹੋ ਕੇ ਮਾਡਲ ਟਾਉਨ ਮਾਰਕੀਟ, ਗੁਰਦੁਆਰਾ ਗੁਰੂ ਨਾਨਕ ਮਿਸ਼ਨ, ਸਕਾਈਲਾਰਕ ਚੌਕ, ਜੋਤੀ ਚੌਕ, ਬਸਤੀ ਅੱਡਾ, ਪਟੇਲ ਚੌਕ, ਗੁਰਦੁਆਰਾ ਰਾਮਗੜ੍ਹੀਆ, ਕਪੂਰਥਲਾ ਚੌਕ, ਗੁਰਦੁਆਰਾ ਡੇਰਾ ਸੰਤਗੜ੍ਹ, ਬਸਤੀ ਮਿੱਠੂ, ਆਦਰਸ਼ ਨਗਰ, ਜੇਪੀ ਨਗਰ ਤੇ 120 ਫੁੱਟੀ ਰੋਡ ਤੋਂ ਹੁੰਦਾ ਹੋਇਆ ਲਗਭਗ 8 ਵਜੇ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਵਿਖੇ ਪੁੱਜੇਗਾ। ਜਿਥੇ ਖਾਲਸਾ ਮਾਰਚ ਦੀ ਸੰਪੂਰਨਤਾ ਤੇ ਖਾਸ ਦੀਵਾਨ ਸਜਾਇਆ ਜਾਵੇਗਾ। ਗੁਰਦੁਆਰਾ ਗੁਰੂ ਨਾਨਕ ਮਿਸ਼ਨ ਦੇ ਪ੍ਰਧਾਨ ਗੁਰਬਖਸ਼ ਸਿੰਘ ਜੁਨੇਜਾ, ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਸਰਪ੍ਰਸਤ ਜਸਵਿੰਦਰ ਸਿੰਘ ਮੱਕੜ, ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਜੀਤ ਨਗਰ ਦੇ ਪ੍ਰਧਾਨ ਹਰਜੋਤ ਸਿੰਘ ਲੱਕੀ ਤੇ ਸਿੰਘ ਸਭਾਵਾਂ ਦੇ ਹੋਰਨਾਂ ਪ੍ਰਤੀਨਿਧੀਆਂ ਨੇ ਸ਼ਹਿਰ ਦੀਆਂ ਸਮੂਹ ਸੰਗਤਾਂ ਨੂੰ ਪਰਿਵਾਰਾਂ ਸਮੇਤ ਖਾਲਸਾ ਮਾਰਚ ’ਚ ਹਾਜ਼ਰੀ ਭਰਨ ਦੀ ਬੇਨਤੀ ਕੀਤੀ। ਮੀਟਿੰਗ ’ਚ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ, ਜਨਰਲ ਸਕੱਤਰ ਕੰਵਲਜੀਤ ਸਿੰਘ, ਗੁਰਿੰਦਰ ਸਿੰਘ ਮਝੈਲ, ਆਦਰਸ਼ ਨਗਰ ਤੋਂ ਸਰਬਜੀਤ ਸਿੰਘ ਰਾਜਪਾਲ, ਮਾਡਲ ਟਾਊਨ ਤੋਂ ਭਾਈ ਪਰਮਜੀਤ ਸਿੰਘ, ਜੋਗਿੰਦਰ ਸਿੰਘ ਲਾਇਲਪੁਰੀ, ਹਰਪ੍ਰੀਤ ਸਿੰਘ, ਜੁਗਜੀਤ ਸਿੰਘ, ਰਵਿੰਦਰਜੀਤ ਸਿੰਘ ਖੁਰਾਣਾ, ਹਰਜਿੰਦਰ ਸਿੰਘ ਲੈਂਡਲਾਰਡ, ਹਰਜਿੰਦਰ ਸਿੰਘ ਸਚਦੇਵਾ, ਭੁਪਿੰਦਰ ਸਿੰਘ ਤਿੰਦਾ, ਕੁਲਵਿੰਦਰ ਸਿੰਘ ਮੱਲ੍ਹੀ, ਸਤਨਾਮ ਸਿੰਘ ਬੇਦੀ, ਮਲਕੀਤ ਸਿੰਘ, ਗੁਰਿੰਦਰ ਸਿੰਘ, ਸੁਰਜੀਤ ਸਿੰਘ ਸੇਤੀਆ, ਪਰਮਜੀਤ ਸਿੰਘ ਕਾਨਪੁਰੀ, ਟੀਪੀਐੱਸ ਭਾਟੀਆ, ਪ੍ਰੀਤਮ ਕੌਰ, ਕੁਲਵਿੰਦਰ ਕੌਰ, ਰਾਜਿੰਦਰ ਕੌਰ, ਕੁਲਵੰਤ ਕੌਰ, ਗੁਰਚਰਨ ਕੌਰ ਮੱਲੀ, ਬਲਜੀਤ ਕੌਰ, ਕੰਵਲਜੀਤ ਕੌਰ ਬਵੇਜਾ, ਪਰਮਜੀਤ ਸਿੰਘ ਭਲਵਾਨ, ਪਰਵਿੰਦਰ ਸਿੰਘ ਓਬਰਾਏ, ਮਨਜੀਤ ਸਿੰਘ, ਹਰਜੀਤ ਸਿੰਘ ਕੋਹਲੀ, ਸਤਪਾਲ ਸਿੰਘ ਸਿਦਕੀ, ਮਨਪ੍ਰੀਤ ਸਿੰਘ , ਅਨਿਤ ਸਿੰਘ ਵਾਲੀਆ, ਹਰਕਿਰਨਦੀਪ ਸਿੰਘ, ਹਰਪ੍ਰੀਤ ਸਿੰਘ ਗੋਲਡੀ, ਅਮਨਦੀਪਸਿੰਘ, ਜਤਿੰਦਰ ਸਿੰਘ ਮੋਟੀ ਆਦਿ ਹਾਜ਼ਰ ਸਨ।