-ਅੰਮ੍ਰਿਤਧਾਰੀ ਹੋ ਕੇ ਗੁਰੂ ਸਾਹਿਬ ਜੀ ਦੇ ਲੜ ਲਗਣ ਲਈ ਪ੍ਰੇਰਿਆ, ਸਮੁੱਚੇ ਖ਼ਾਲਸਾ ਪੰਥ ਨੂੰ ਦਿੱਤੀਆਂ ਵਧਾਈਆਂ ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਇਤਿਹਾਸਹ਼ਕ ਅਸਥਾਨ ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ’ਚ ਦਿਨ ਤੇ ਰਾਤ ਦੇ ਸਜਾਏ ਵਿਸ਼ੇਸ਼ ਦੀਵਾਨ ਵਿਚ ਅੰਮ੍ਰਿਤ ਵੇਲੇ ਹਜ਼ੂਰੀ ਰਾਗੀ ਜੱਥਿਆਂ ਤੋਂ ਇਲਾਵਾ ਕਥਾਵਾਚਕ ਗਿਆਨੀ ਸਾਹਿਬ ਸਿੰਘ ਲੱਖਣਾ ਨੇ ਗੁਰਮਤਿ ਵਿਚਾਰਾਂ ਨਾਲ ਇਤਿਹਾਸ ਤੋਂ ਸੰਗਤਾਂ ਨੂੰ ਜਾਣੂੰ ਕਰਵਾਇਆ। ਭਾਈ ਸੁਖਜਿੰਦਰ ਸਿੰਘ ਬਠਿੰਡੇ ਵਾਲੇ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਦੇ ਜੱਥੇ ਨੇ ਰਸਭਿੰਨੇ ਕੀਰਤਨ ਦੀ ਛਹਿਬਰ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ। ਬੇਅੰਤ ਸਿੰਘ ਸਰਹੱਦੀ ਤੇ ਪ੍ਰਧਾਨ ਗੁਰਕ੍ਰਿਪਾਲ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਰਾਗੀ ਜੱਥਿਆਂ ਦਾ ਧੰਨਵਾਦ ਕਰਦਿਆਂ ਅੱਜ ਦੇ ਪਵਿੱਤਰ ਦਿਹਾੜੇ ਦਾ ਇਤਿਹਾਸ ਸੰਗਤਾਂ ਨਾਲ ਸਾਂਝਾ ਕੀਤਾ। ਰਾਤ ਦੇ ਦੀਵਾਨ ਵਿਚ ਢਾਡੀ ਭਾਈ ਗੁਰਦੇਵ ਸਿੰਘ ਚਵਿੰਡਾ ਦੇ ਢਾਡੀ ਜੱਥੇ ਨੇ ਬੀਰਰਸ ਨਾਲ ਢਾਡੀ ਵਾਰਾਂ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। -------------------------------- ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ ਗੁਰਦੁਆਰਾ ਨੌਵੀਂ ਪਾਤਸ਼ਾਹੀ ਦੂਖ ਨਿਵਾਰਨ ਸਾਹਿਬ, ਗੁਰੂ ਤੇਗ ਬਹਾਦਰ ਨਗਰ ਵਿਖੇ ਕਰਵਾਏ ਗਏ ਸਮਾਗਮ ’ਚ ਆਸਾ ਕੀ ਵਾਰ ਭਾਈ ਗੁਰਪ੍ਰੀਤ ਸਿੰਘ,ਵਾਹਿਗੁਰੂ ਨਾਮ ਸਿਮਰਨ, ਭਾਈ ਜਸਬੀਰ ਸਿੰਘ ਖੁਸ਼ਦਿਲ, ਭਾਈ ਦਵਿੰਦਰ ਸਿੰਘ ਹਜ਼ੂਰੀ ਰਾਗੀ, ਇਸਤਰੀ ਸਤਿਸੰਗ ਸਭਾ ਗੁ: ਨੌਵੀਂ ਪਾਤਸ਼ਾਹੀ, ਭਾਈ ਤਜਿੰਦਰ ਸਿੰਘ ਜਲੰਧਰ, ਭਾਈ ਲਖਬੀਰ ਸਿੰਘ, ਭਾਈ ਸਤਨਾਮ ਸਿੰਘ ਕੌਹਾੜਕਾ ਦੋਵੇਂ ਹਜ਼ੂਰੀ ਰਾਗੀ ਸੱਚਖੰਡਿ ਸ੍ਰੀ ਹਰਿਮੰਦਰ ਸਾਹਿਬ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ। ਬੀਬੀ ਜਸਜੀਤ ਕੌਰ ਐਡਵੋਕੇਟ ਅਤੇ ਕੰਵਲਜੀਤ ਸਿੰਘ ਉਬਰਾਏ ਮੁੱਖ ਸੇਵਾਦਾਰ ਵੱਲੋਂ ਸੰਗਤਾਂ ਨੂੰ ਇਤਿਹਾਸ ਨਾਲ ਜੋੜਿਆ। ਸ਼ਾਮ ਦੇ ਦੀਵਾਨ ਵਿਚ ਭਾਈ ਗੁਰਪਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਗੁਰਪਿੰਦਰ ਸਿੰਘ ਹਜ਼ੂਰੀ ਰਾਗੀ, ਭਾਈ ਸਤਨਾਮ ਸਿੰਘ ਕੌਹਾੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ। ਭਾਈ ਬਲਜੀਤ ਸਿੰਘ ਕਥਾਵਾਚਕ ਵਲੋਂ ਖਾਲਸੇ ਦੇ ਜਨਮ ਦਿਹਾੜੇ ’ਤੇ ਚਾਨਣਾ ਪਾਇਆ।ਸਮਾਗਮ ਵਿੱਚ ਸਰਪਰਸਤ ਜਸਵਿੰਦਰ ਸਿੰਘ ਮੱਕੜ, ਸਰਬਜੀਤ ਸਿੰਘ ਮੱਕੜ, ਮੁੱਖ ਸੇਵਾਦਾਰ ਕੰਵਲਜੀਤ ਸਿੰਘ ਉਬਰਾਏ, ਜਨਰਲ ਸਕੱਤਰ ਕਵਲਜੀਤ ਸਿੰਘ, ਖਜ਼ਾਨਚੀ ਜੋਗਿੰਦਰ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਠੁਕਰਾਲ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ ਪਹਿਲਵਾਨ, ਦਲਜੀਤ ਸਿੰਘ ਗਾਬਾ, ਹਰਿੰਦਰ ਸਿੰਘ ਅਨੇਜਾ, ਹਰਿੰਦਰ ਸਿੰਘ, ਸੁਰਜੀਤ ਸਿੰਘ ਸੇਥੀਆ, ਭੁਪਿੰਦਰ ਸਿੰਘ ਭਿੰਦਾ, ਮਲਵਿੰਦਰ ਸਿੰਘ ਮੱਲੀ, ਮਲਕੀਅਤ ਸਿੰਘ ਮੁਲਤਾਨੀ ਆਦਿ ਸੰਗਤਾਂ ਨੇ ਹਾਜ਼ਰੀ ਭਰੀ। ----------------------------- ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ਗੁਰਦੁਆਰਾ ਦੀਵਾਨ ਅਸਥਾਨ ਸੈਂਟਰਲ ਟਾਊਨ ’ਚ ਕਰਵਾਏ ਗਏ ਵਿਸ਼ੇਸ਼ ਸਮਾਗਮ ਵਿਚ ਸਵੇਰੇ ਨਿੱਤਨੇਮ ਉਪਰੰਤ ਹਜ਼ੂਰੀ ਰਾਗੀ ਜੱਥਾ ਤੇ ਬੀਬੀ ਬਲਵਿੰਦਰ ਕੌਰ ਗਾਖ਼ਲ ਨੇ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ। ਇਸ ਮੌਕੇ ਪ੍ਰਧਾਨ ਮੋਹਨ ਸਿੰਘ ਢੀਂਡਸਾ, ਸੁਰਿੰਦਰ ਸਿੰਘ ਵਿਰਦੀ ਅਤੇ ਜਨਰਲ ਸਕੱਤਰ ਗੁਰਮੀਤ ਸਿੰਘ ਬਿੱਟੂ ਨੇ ਸੰਗਤਾਂ ਨੂੰ ਗੁਰੂ ਘਰ ਵਿੱਚ ਕੀਤੇ ਜਾ ਰਹੇ ਕਾਰਜਾਂ ਬਾਰੇ ਜਾਣੂ ਕਰਵਾਇਆ। ਖਾਲਸਾ ਸਾਜਨਾ ਦਿਵਸ ਦੀ ਸਮੂਹ ਸਿੱਖ ਪੰਥ ਨੂੰ ਵਧਾਈ ਦਿੱਤੀ ਅਤੇ ਅੰਮ੍ਰਿਤਧਾਰੀ ਹੋ ਕੇ ਗੁਰੂ ਸਾਹਿਬ ਜੀ ਦੇ ਲੜ ਲਗਣ ਲਈ ਪ੍ਰੇਰਿਆ। ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ’ਚ ਪ੍ਰਬੰਧਕ ਕਮੇਟੀ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਹੌਸਲਾ ਅਫਜ਼ਾਈ ਕੀਤੀ। ਪ੍ਰਬੰਧਕਾ ਨੇ ਨੌਜਵਾਨਾਂ ਨੂੰ ਗੁਰੂ ਘਰਾਂ ਵਿੱਚ ਜਾ ਕੇ ਸੇਵਾ ਨਿਭਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਨੌਜਵਾਨ ਹੀ ਕੌਮ ਦਾ ਸਰਮਾਇਆ ਹਨ। ਲੰਗਰ ਵਰਤਾਉਣ ਦੀ ਸੇਵਾ ਗੁਰਦਵਾਰਾ ਦੀਵਾਨ ਅਸਥਾਨ ਨੌਜਵਾਨ ਸਭਾ ਨੇ ਨਿਭਾਈ। ਸਮਾਗਮ ਵਿੱਚ ਜਤਿੰਦਰ ਸਿੰਘ ਜੋਸਨ, ਜਸਕੀਰਤ ਸਿੰਘ ਜੱਸੀ, ਸਰਬਜੀਤ ਸਿੰਘ, ਵਰਿੰਦਰ ਸਿੰਘ, ਸੁਜਿੰਦਰ ਸਿੰਘ, ਗੁਰਨੀਤ ਸਿੰਘ, ਹਰਮਨਜੋਤ ਸਿੰਘ, ਪਰਮਿੰਦਰ ਸਿੰਘ, ਅਨਮੋਲ ਸਿੰਘ, ਜਸਦੀਪ ਸਿੰਘ, ਹਰਮਨ ਮੱਕੜ, ਭਵਜੋਤ ਸਿੰਘ, ਭਵਰਾਜ ਸਿੰਘ, ਹਰਪ੍ਰੀਤ ਸੰਘ, ਅਜਮੇਰ ਸਿੰਘ ਆਦਿ ਸੰਗਤਾਂ ਨੇ ਹਾਜ਼ਰੀ ਭਰੀ। ਅੰਮ੍ਰਿਤ ਵੇਲਾ ਨਗਰ ਕੀਰਤਨ ‘ਚ ਭਾਰੀ ਗਿਣਤੀ ‘ਚ ਸ਼ਮੂਲੀਅਤ ਕਰਨ ਵਾਲੀਆਂ ਸੰਗਤਾਂ ਦਾ ਪ੍ਰਬੰਧਕਾਂ ਵਲੋਂ ਧੰਨਵਾਦ ਕੀਤਾਂ ਗਿਆ। ------------------------- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਜਲੰਧਰ ਵਿਖੇ ਸਵੇਰ ਅਤੇ ਸ਼ਾਮ ਦੇ ਸਜਾਏ ਵਿਸ਼ੇਸ਼ ਦੀਵਾਨ ਵਿੱਚ ਭਾਈ ਜਗਤਾਰ ਸਿੰਘ ਖਾਲਸਾ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਆਤਮਾ ਸਿੰਘ, ਭਾਈ ਬਲਦੇਵ ਸਿੰਘ, ਭਾਈ ਗੁਰਦੇਵ ਸਿੰਘ ਹਜੂਰੀ ਰਾਗੀ ਜੱਥਿਆਂ ਨੇ ਸ਼ਬਦ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ। ਕਥਾਵਾਚਕ ਭਾਈ ਪਰਮਜੀਤ ਸਿੰਘ, ਬੀਬੀ ਜਸਜੀਤ ਕੌਰ ਅਤੇ ਭਾਈ ਬਲਬੀਰ ਸਿੰਘ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵੈਸਾਖ ਮਹੀਨੇ ਦੀ ਸੰਗਰਾਂਦ ਸਬੰਧੀ ਗੁਰਮਤਿ ਵਿਚਾਰਾਂ ਕਰਦੇ ਹੋਏ ਸੰਗਤਾਂ ਨੂੰ ਗੁਰੂ ਘਰ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਪ੍ਰਧਾਨ ਮਹਿੰਦਰਜੀਤ ਸਿੰਘ, ਕਮੇਟੀ ਮੈਂਬਰ ਜਸਪ੍ਰੀਤ ਸਿੰਘ ਸੇਠੀ,ਕੰਵਲਜੀਤ ਸਿੰਘ ਕੋਛੜ, ਡਾ. ਐੱਚ.ਐੱਮ. ਹੁਰੀਆ,ਪਰਮਿੰਦਰ ਸਿੰਘ, ਜੁਗਿੰਦਰ ਸਿੰਘ ਗੁੰਬਰ,ਕੁਲਤਾਰਨ ਸਿੰਘ ਅਨੰਦ, ਐੱਚ.ਐੱਸ.ਭਸੀਨ, ਗਗਨਦੀਪ ਸਿੰਘ ਸੇਠੀ, ਮਨਮੀਤ ਸਿੰਘ ਸੋਢੀ ਆਦਿ ਸੰਗਤਾਂ ਨੇ ਹਾਜ਼ਰੀ ਭਰੀ। ਦਰਬਾਰ ਹਾਲ ਨੂੰ ਫੁੱਲਾਂ ਨਾਲ ਤੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਲਾਈਟਾਂ ਨਾਲ ਸਜਾਇਆ ਗਿਆ। -------------------------- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-1 ’ਚ ਕਰਵਾਏ ਗਏ ਸਮਾਗਮਾਂ ਵਿਚ ਸ੍ਰੀ ਅਖੰਡ ਪਾਠ ਦੇ ਭੋਗ ਉਪਰੰਤ ਕਥਾ ਭਾਈ ਅਵਤਾਰ ਸਿੰਘ ਖੋਜੀ ਹਜ਼ੂਰੀ ਰਾਗੀ, ਗਿਆਨੀ ਹਰਭਜਨ ਸਿੰਘ ਡਾਇਰੈਕਟਰ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਰੋਪੜ ਤੇ ਭਾਈ ਗੁਰਮੀਤ ਸਿੰਘ ਨੇ ਕਥਾ ਵਿਚਾਰਾਂ ਕੀਤੀਆਂ। ਇਸਤਰੀ ਸਤਿਸੰਗ ਸਭਾ ਅਰਬਨ ਅਸਟੇਟ ਅਤੇ ਅਰਬਨ ਅਸਟੇਟ ਦੇ ਬੱਚਿਆਂ ਨੇ ਕੀਰਤਨ ਕੀਤਾ। ਉਪਰੰਤ ਭਾਈ ਸਰਬਜੀਤ ਸਿੰਘ ਹਜ਼ੂਰੀ ਰਾਗੀ ਤੇ ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਇਸ ਮੌਕੇ ਪ੍ਰਧਾਨ ਹਰਮਿੰਦਰ ਸਿੰਘ, ਜੁਆਇੰਟ ਸਕੱਤਰ ਮਨਪ੍ਰੀਤ ਸਿੰਘ ਸਚਦੇਵਾ, ਸੁਖਪ੍ਰੀਤ ਸਿੰਘ, ਮਨਜੀਤ ਸਿੰਘ, ਕੈਪਟਨ ਪੀ. ਐਸ. ਭੱਲਾ, ਕਰਨਲ ਤੇਜਾ ਸਿੰਘ, ਪਰਮਿੰਦਰ ਸਿੰਘ ਖਰਬੰਦਾ, ਪ੍ਰਭਲੀਨ ਸਿੰਘ, ਸਹਿਜਪ੍ਰੀਤ ਸਿੰਘ, ਪ੍ਰਭਸਿਮਰਨ ਜਸਬੀਰ ਸਿੰਘ ਰਾਣਾ, ਕੁਲਵੰਤ ਸਿੰਘ ਪੰਨੂੰ, ਹਰਪ੍ਰੀਤ ਸਿੰਘ ਸਚਦੇਵਾ, ਨਿਰਮਲ ਸਿੰਘ, ਰਵਿੰਦਰ ਸਿੰਘ, ਦਰਸ਼ਨ ਸਿੰਘ, ਗੁਰਮੇਲ ਸਿੰਘ, ਗੁਰਪ੍ਰੀਤ ਸਿੰਘ, ਮੈਨੇਜਰ ਨਰਿੰਦਰਪਾਲ ਸਿੰਘ, ਜਤਿੰਦਰ ਸਿੰਘ ਆਦਿ ਨੇ ਵਿਸ਼ੇਸ਼ ਸੇਵਾਵਾਂ ਨਿਭਾਈਆਂ। ਸਟੇਜ ਸਕੱਤਰ ਦੀ ਸੇਵਾ ਮਨਪ੍ਰੀਤ ਸਿੰਘ ਸਚਦੇਵਾ ਨੇ ਨਿਭਾਈ। ---------------------- ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-2 ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਅਰਬਨ ਅਸਟੇਟ ਫੇਜ਼-2 ਵਿਖੇ ਕਰਵਾਏ ਗਏ ਸਮਾਗਮਾਂ ਵਿਚ ਕੀਰਤਨ-ਭਾਈ ਅੰਮ੍ਰਿਤਬੀਰ ਸਿੰਘ ਹਜ਼ੂਰੀ ਰਾਗੀ ਸ੍ਰੀ ਫਤਿਹਗੜ੍ਹ ਸਾਹਿਬ, ਭਾਈ ਰਣਜੀਤ ਸਿੰਘ, ਭਾਈ ਅਵਤਾਰ ਸਿੰਘ ਦੇ ਜੱਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ। ਗਿਆਨੀ ਦਰਸ਼ਨ ਸਿੰਘ ,ਭਾਈ ਅਵਤਾਰ ਸਿੰਘ ਨੇ ਕਥਾ ਦੁਆਰਾ ਸੰਗਤਾਂ ਨਾਲ ਸਾਂਝ ਪਾਈ। ਢਾਡੀ ਭਾਈ ਰੁਪਿੰਦਰ ਸਿੰਘ ਦੇ ਜਥੇ ਦੇ ਢਾਡੀ ਵਾਰਾਂ ਦੁਆਰਾ ਖਾਲਸੇ ਦੇ ਜੀਵਨ ’ਤੇ ਚਾਨਣਾ ਪਾਇਆ। ਸਮਾਗਮ ਵਿੱਚ ਪ੍ਰਧਾਨ ਦਲਬੀਰ ਸਿੰਘ ਮਾਹਲ, ਕਰਨੈਲ ਸਿੰਘ ਲੁਬਾਣਾ, ਸ਼ੰਗਾਰਾ ਸਿੰਘ, ਪਲਵਿੰਦਰ ਸਿੰਘ, ਹਰਮੀਤ ਸਿੰਘ ਬਵੇਜਾ, ਪ੍ਰਤਾਪ ਸਿੰਘ, ਸਤਨਾਮ ਸਿੰਘ, ਸਤਪਾਲ ਸਿੰਘ, ਮਨਬੀਰ ਸਿੰਘ, ਰਜਿੰਦਰਪਾਲ ਸਿੰਘ, ਗੁਲਾਰਾ ਸਿੰਘ ਮੁਲਤਾਨੀ, ਜਸਵਿੰਦਰ ਸਿੰਘ ਸੰਧਾ, ਸੁਖਸ਼ਰਨ ਸਿੰਘ, ਸਦਰਸ਼ਨ ਸਿੰਘ, ਰੀਨਾ ਕੁਮਾਰੀ ਦਿਓਲ, ਲਖਵਿੰਦਰ ਕੌਰ, ਰੂਪਕੌਰ ਸਿੰਘ, ਬਲਵਿੰਦਰ ਸਿੰਘ, ਜਗਮੋਹਨ ਸਿੰਘ, ਮਨਜਿੰਦਰ ਸਿੰਘ ਪਰਮਜੀਤ ਸਿੰਘ ਆਦਿ ਸੰਗਤਾਂ ਹਾਜ਼ਰ ਸਨ। ----------------------- ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸੈਟਰਲ ਟਾਊਨ ਗੁਰਦੁਆਰਾ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਸੈਟਰਲ ਟਾਊਨ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਨਿਸ਼ਾਨ ਸਾਹਿਬ ਨੂੰ ਚੋਲੇ ਸਾਹਿਬ ਪਹਿਨਾਇਆ ਗਿਆ। ਦੀਵਾਨ ਵਿੱਚ ਭਾਈ ਦਿਲਦੀਪ ਸਿੰਘ ਲੁਧਿਆਣਾ ਵਾਲੇ, ਭਾਈ ਸ਼ਨਬੀਰ ਸਿੰਘ, ਭਾਈ ਜਗਜੀਵਨ ਸਿੰਘ ਦੇ ਰਾਗੀ ਜਥਿਆਂ ਨੇ ਕੀਰਤਨ ਦੀ ਹਾਜ਼ਰੀ ਭਰੀ। ਗਿਆਨੀ ਭੁਪਿੰਦਰ ਸਿੰਘ ਮਹਿਮਦਪੁਰ ਵਾਲੇ, ਮਨਜੀਤ ਸਿੰਘ ਸੇਵਕ, ਜੁਗਿਦੰਰ ਸਿੰਘ ਤਰਨਤਾਰਨ ਵਾਲਿਆਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਰਾਤ ਦੇ ਦੀਵਾਨ ਵਿੱਚ ਭਾਈ ਹਰਵਿੰਦਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਬਲਵਿੰਦਰ ਸਿੰਘ, ਭਾਈ ਕੁਲਤਾਰ ਸਿੰਘ ਦੇ ਰਾਗੀ ਜਥਿਆਂ ਕੀਰਤਨ ਦੀ ਛਹਿਬਰ ਲਾਈ। ਗਿਆਨੀ ਹਰਭਜਨ ਸਿੰਘ ਡਾਇਰੈਕਟਰ ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ, ਰੋਪੜ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਸਟੇਜ ਸਕੱਤਰ ਦੀ ਸੇਵਾ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਡਿੰਪੀ ਨੇ ਨਿਭਾਈ। ਇਸ ਮੌਕੇ ਚਰਨਜੀਤ ਸਿੰਘ ਪ੍ਰਧਾਨ, ਪ੍ਰਮਿੰਦਰ ਸਿੰਘ ਡਿੰਪੀ ਸਕੱਤਰ, ਜਤਿੰਦਰ ਸਿੰਘ ਖਾਲਸਾ ਖਜਾਨਚੀ ,ਰਜਿੰਦਰ ਬੇਰੀ ਸਾਬਕਾ ਵਿਧਾਇਕ, ਅਮਰਜੀਤ ਸਿੰਘ ਅਮਰੀ ਭਾਜਪਾ ਆਗੂ, ਸੁਧੀਰ ਗੁਗੀ,ਰਜਿੰਦਰ ਸਿੰਘ ਬੇਦੀ, ਬਲਜੀਤ ਸਿੰਘ ਸੇਠੀ, ਗੁਰਮਿੰਦਰ ਸਿੰਘ ਗੋਮਾ, ਮਨਵਿੰਦਰ ਸਿੰਘ ਸਹਿਗਲ, ਰਵਿੰਦਰ ਸਿੰਘ ਰੀਹਲ, ਦਵਿੰਦਰ ਸਿੰਘ, ਹਰਜਿੰਦਰ ਸਿੰਘ, ਸਰਬਜੀਤ ਸਿੰਘ, ਸੁਖਦੇਵ ਸਿੰਘ ਸਹਿਗਲ, ਪਰਮਜੀਤ ਸਿੰਘ, ਗੁਰਜੀਤ ਸਿੰਘ, ਬਲਦੇਵ ਸਿੰਘ ਐਡਵੋਕੇਟ, ਜਸਵਿੰਦਰ ਸਿੰਘ, ਹਰਵਿੰਦਰ ਸਿੰਘ ਸੱਗੂ ਐਡਵੋਕੇਟ,ਚਰਨਜੀਤ ਸਿੰਘ ਮੱਕੜ ਆਦਿ ਸੰਗਤਾਂ ਹਾਜ਼ਰ ਸਨ। -------------------------- ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ ਗੁਰਦੁਆਰਾ ਦੁਆਬਾ ਸ੍ਰੀ ਗੁਰੂ ਸਿੰਘ ਸਭਾ ਚੌਕ ਅੱਡਾ ਹੁਸ਼ਿਆਰਪੁਰ ਵਿਖੇ ਕਰਵਾਏ ਸਮਾਗਮ ਵਿੱਚ ਸੰਤ ਬਾਬਾ ਜਵਾਲਾ ਸਿੰਘ ਜੀ ਗੁਰਮਤਿ ਸੰਗੀਤ ਅਕੈਡਮੀ ਦੇ ਸਿਖਿਆਰਥੀ, ਭਾਈ ਪਵਨੀਤ ਸਿੰਘ, ਭਾਈ ਅਜਮੇਰ ਸਿੰਘ ਅਤੇ ਭਾਈ ਗੁਰਪਾਲ ਸਿੰਘ ਦੇ ਜਥਿਆਂ ਨੇ ਕੀਰਤਨ ਤੇ ਕਥਾ ਦੁਆਰਾ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਿਆ। ਅਰਦਾਸ ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ। ਸਮਾਗਮ ਵਿਚ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਹੀਰਾ ਭਾਟੀਆ, ਪ੍ਰਧਾਨ ਅੰਮ੍ਰਿਤਪਾਲ ਸਿੰਘ ਭਾਟੀਆ, ਜਨਰਲ ਸਕੱਤਰ ਮੱਖਣ ਸਿੰਘ, ਬੂਟਾ ਸਿੰਘ ਭਾਟੀਆ, ਮਨਮਹਿੰਦਰ ਸਿੰਘ ਸੰਦਲ, ਸਰਦਾਰਾ ਸਿੰਘ ਮੱਕੜ, ਜੋਗਿੰਦਰ ਸਿੰਘ, ਦਵਿੰਦਰ ਸਿੰਘ ਮਠਾਰੂ, ਮਲਕੀਤ ਸਿੰਘ, ਪਰਮਿੰਦਰ ਕੌਰ, ਹਰਜਿੰਦਰ ਕੌਰ ਆਦਿ ਸੰਗਤਾਂ ਨੇ ਹਾਜ਼ਰੀ ਭਰੀ। -------------------------- ਗੁਰਦੁਆਰਾ ਗੁਰਦੇਵ ਨਗਰ ਗੁਰਦੁਆਰਾ ਸ੍ਰੀ ਕਲਗੀਧਰ ਸਿੰਘ ਸਭਾ ਗੁਰਦੇਵ ਨਗਰ ਨਵੀਂ ਦਾਣਾ ਮੰਡੀ, ਗੋਪਾਲ ਨਗਰ ਵਿਖੇ ਕਰਵਾਏ ਸਮਾਗਮ ਵਿੱਚ ਭਾਈ ਜਸਬੀਰ ਸਿੰਘ, ਭਾਈ ਹਰਜਿੰਦਰ ਸਿੰਘ ਨੇ ਖਾਲਸਾ ਸਾਜਨਾ ਦਿਵਸ ਦੇ ਇਤਹਾਸ ਦੀ ਚਾਨਣਾ ਪਾਇਆ। ਹਜ਼ੂਰੀ ਰਾਗੀ ਜਥੇ ਤੋਂ ਇਲਾਵਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਨਦੀਪ ਸਿੰਘ ਬਾਬਾ ਬਕਾਲਾ ਵਾਲਿਆਂ ਨੇ ਗੁਰੂਜਸ ਸਰਵਣ ਕਰਵਾਇਆ। ਇਸ ਮੌਕੇ ਹਰਪ੍ਰੀਤ ਸਿੰਘ ਨੀਟੂ, ਅਮਰਜੀਤ ਸਿੰਘ, ਚਰਨਜੀਤ ਸਿੰਘ ਸੇਠੀ, ਮੋਹਨ ਸਿੰਘ, ਹਰਜਿੰਦਰ ਸਿੰਘ, ਹਰਮਨਜੋਤ ਸਿੰਘ, ਜਪਨੂਰ ਸਿੰਘ, ਨਵਲਜੀਤ ਕੌਰ, ਜਸਵਿੰਦਰ ਕੌਰ, ਰਜਿੰਦਰ ਕੌਰ, ਸਤਵੰਤ ਕੌਰ, ਬੇਅੰਤ ਕੌਰ, ਪ੍ਰੀਤਮ ਕੌਰ ਆਦਿ ਸੰਗਤਾਂ ਨੇ ਹਾਜ਼ਰੀ ਭਰੀ। -------------------- ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ ਡਿਫੈਂਸ ਕਲੋਨੀ ਗੁਰਦੁਆਰਾ ਸ਼੍ਰੀ ਗੁਰੂ ਅਮਰਦਾਸ ਜੀ ਡਿਫੈਂਸ ਕਾਲੋਨੀ ’ਚ ਕਰਵਾਏ ਗੁਰਮਤਿ ਸਮਾਗਮ ਵਿਚ ਹਜ਼ੂਰੀ ਰਾਗੀ, ਇਸਤਰੀ ਸਤਿਸੰਗ ਸਭਾ ਡੀਫੈਂਸ ਕਲੋਨੀ ਭਾਈ ਅਰਸ਼ਦੀਪ ਸਿੰਘ ਜੀ ਸ੍ਰੀ ਅਨੰਦਪੁਰ ਸਾਹਿਬ,ਭਾਈ ਗੁਰਪ੍ਰੀਤ ਸਿੰਘ, ਦੇ ਜੱਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ। ਭਾਈ ਗੁਰਦਿੱਤ ਸਿੰਘ ਨੇ ਲੈਕਚਰ ਰਾਹੀਂ ਗੁਰ ਇਤਿਹਾਸ ’ਤੇ ਚਾਨਣਾ ਪਾਇਆ। ਸਮਾਗਮ ਵਿੱਚ ਪ੍ਰਧਾਨ ਸੁਖਵਿੰਦਰ ਸਿੰਘ, ਜਨਰਲ ਸਕੱਤਰ ਜਸਬੀਰ ਸਿੰਘ ਰੰਧਾਵਾ, ਅਵਤਾਰ ਸਿੰਘ ਵਾਲੀਆ, ਹਰਵਿੰਦਰ ਸਿੰਘ ਸੰਧੂ, ਹਰ ਬਲਵੀਰ ਸਿੰਘ ਨਿਜਰ, ਗਗਨਪਾਲ ਸਿੰਘ, ਬੰਤ ਸਿੰਘ, ਲਖਬੀਰ ਸਿੰਘ, ਇੰਦਰ ਮੋਹਨ ਸਿੰਘ ਆਦਿ ਸੰਗਤਾਂ ਨੇ ਹਾਜ਼ਰੀ ਭਰੀ।