ਖਾਲਸਾ ਐਡ ਦੀ ਮੁੱਖਮੰਤਰੀ ਮਾਨ ਨਾਲ ਮੁਲਾਕਾਤ
ਨਿਤਿਨ ਕੋਹਲੀ ਦੇ ਯਤਨਾਂ ਨਾਲ ਖਾਲਸਾ ਐਡ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ
Publish Date: Sat, 14 Feb 2026 08:16 PM (IST)
Updated Date: Sun, 15 Feb 2026 04:15 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ’ਚ ਲੋਕ ਭਲੇ ਤੇ ਵਿਕਾਸਕਾਰੀ ਕੰਮਾਂ ਨੂੰ ਮਜ਼ਬੂਤ ਕਰਨ ਲਈ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਜਲੰਧਰ ਸੈਂਟਰਲ ਹਲਕੇ ਇੰਚਾਰਜ ਨਿਤਿਨ ਕੋਹਲੀ ਦੇ ਯਤਨਾਂ ਨਾਲ ਖਾਲਸਾ ਐਡ ਦੇ ਸੀਨੀਅਰ ਪ੍ਰਤੀਨਿਧੀਆਂ ਨੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਇਸ ਮੌਕੇ ਖਾਲਸਾ ਐਡ ਦੇ ਮੈਂਬਰ ਕਰਨ ਬਧੇਸ਼ਾ ਤੇ ਗੁਰਮੀਤ ਸਿੰਘ ਵੀ ਮੌਜੂਦ ਸਨ। ਮੁਲਾਕਾਤ ਦੌਰਾਨ ਖਾਲਸਾ ਐਡ ਨੇ ਪ੍ਰਭਾਵਿਤ ਖੇਤਰਾਂ ’ਚ ਬੰਧ ਬਣਾਉਣ, ਪੁਰਾਣੇ ਬੰਧਾਂ ਨੂੰ ਮਜ਼ਬੂਤ ਕਰਨ ਤੇ ਸ਼ੇਲਟਰ ਸੈਂਟਰ ਬਣਾਉਣ ਬਾਰੇ ਵਿਚਾਰ-ਵਟਾਂਦਰਾ ਕੀਤਾ। ਇਸਦੇ ਨਾਲ-ਨਾਲ ਪਿਛਲੇ ਸਮੇਂ ਤੋਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਕੀਤੇ ਗਏ ਰਾਹਤ ਤੇ ਬਚਾਅ ਕੰਮਾਂ ਦੀ ਜਾਣਕਾਰੀ ਵੀ ਸਾਂਝੀ ਕੀਤੀ ਗਈ। ਮੁਲਾਕਾਤ ’ਚ ਸਿੱਖਿਆ ਤੇ ਨੌਜਵਾਨਾਂ ਲਈ ਜਲੰਧਰ ਸੈਂਟਰਲ ਹਲਕੇ ’ਚ ਕਮਪਿਊਟਰ ਸੈਂਟਰ ਬਣਾਉਣ ਤੇ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਲਈ ਡਾਇਲਿਸਿਸ ਸੈਂਟਰ ਦੀ ਸਥਾਪਨਾ ਕਰਨ ਬਾਰੇ ਵੀ ਗੰਭੀਰ ਚਰਚਾ ਹੋਈ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੋਜੈਕਟਾਂ ਦੇ ਸੁਚਾਰੂ ਚਲਣ ਤੇ ਸਮਨ੍ਵਯ ਲਈ ਓਐੱਸਡੀ ਰਾਜਵੀਰ ਘੁਮਾਨ ਨੂੰ ਨੋਡਲ ਅਧਿਕਾਰੀ ਨਿਯੁਕਤ ਕੀਤਾ। ਇਸ ਦੇ ਨਾਲ ਹੀ ਨਿਤਿਨ ਕੋਹਲੀ ਨੂੰ ਸਰਕਾਰ ਤੇ ਸੰਸਥਾ ਵਿਚਕਾਰ ਕੰਮ ਦਾ ਸਮਨ੍ਵਯ ਤੇ ਜ਼ਮੀਨੀ ਤੌਰ ‘ਤੇ ਕਾਰਜ ਦੀ ਪ੍ਰਗਤੀ ਯਕੀਨੀ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ। ਨਿਤਿਨ ਕੋਹਲੀ ਨੇ ਕਿਹਾ ਕਿ ਸਰਕਾਰ ਤੇ ਸਮਾਜਿਕ ਸੰਸਥਾਵਾਂ ਦੇ ਸਾਥ ਮਿਲ ਕੇ ਹੀ ਪੰਜਾਬ ’ਚ ਅਸਲੀ ਬਦਲਾਅ ਸੰਭਵ ਹੈ ਤੇ ਉਹ ਲੋਕਾਂ ਦੀ ਭਲਾਈ ਲਈ ਪੂਰੀ ਨਿਸ਼ਠਾ ਨਾਲ ਕੰਮ ਕਰਦੇ ਰਹਿਣਗੇ। ਇਹ ਮੁਲਾਕਾਤ ਪੰਜਾਬ ’ਚ ਲੋਕਾਂ ਦੇ ਭਲੇ ਤੇ ਵਿਕਾਸਕਾਰੀ ਪ੍ਰੋਜੈਕਟਾਂ ਨੂੰ ਨਵੀਂ ਦਿਸ਼ਾ ਦੇਣ ਲਈ ਇਕ ਮਹੱਤਵਪੂਰਕ ਕਦਮ ਮੰਨੀ ਜਾ ਰਹੀ ਹੈ।