ਸ਼ਹਿਰ ’ਚ ਫਿਲਹਾਲ ਸ਼ੁਰੂ ਨਹੀਂ ਹੋਵੇਗੀ ਮਿੱਟੀ ਦੇ ਤੇਲ ਦੀ ਸਪਲਾਈ
-ਪੈਟਰੋਲ ਪੰਪ ਮਾਲਕਾਂ ਤੇ
Publish Date: Tue, 07 Apr 2026 08:53 PM (IST)
Updated Date: Tue, 07 Apr 2026 08:56 PM (IST)
-ਪੈਟਰੋਲ ਪੰਪ ਮਾਲਕਾਂ ਤੇ ਡਿਪੂ ਹੋਲਡਰਾਂ ਨੇ ਨਹੀਂ ਰੱਖੀ ਮੰਗ
-ਖੁਰਾਕ ਤੇ ਸਪਲਾਈ ਵਿਭਾਗ ਵੱਲੋਂ ਕੀਤੇ ਜਾ ਰਹੇ ਯਤਨ
---
ਜਾਸ, ਜਲੰਧਰ : ਸ਼ਹਿਰ ’ਚ ਫਿਲਹਾਲ ਮਿੱਟੀ ਦੇ ਤੇਲ ਦੀ ਸਪਲਾਈ ਸ਼ੁਰੂ ਨਹੀਂ ਹੋਵੇਗੀ। ਕਾਰਨ ਪੈਟਰੋਲ ਪੰਪ ਮਾਲਕਾਂ ਤੇ ਡਿਪੂ ਹੋਲਡਰਾਂ ਨੇ ਇਸ ਲਈ ਕੋਈ ਮੰਗ ਨਹੀਂ ਕੀਤੀ ਹੈ। ਇਸ ਲਈ ਮਿੱਟੀ ਦਾ ਤੇਲ ਵੰਡ ਪ੍ਰਣਾਲੀ ਨੂੰ ਬਣਾਉਣ ਤੋਂ ਬਾਅਦ ਹੀ ਇਸ ਸਬੰਧੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਹਾਲਾਂਕਿ, ਖੁਰਾਕ ਅਤੇ ਸਪਲਾਈ ਵਿਭਾਗ ਵੱਲੋਂ ਮਿੱਟੀ ਦੇ ਤੇਲ ਦੀ ਸਪਲਾਈ ਲਈ ਪਿਛਲੇ ਕੁਝ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਤਹਿਤ ਪਹਿਲੇ ਪੜਾਅ ਚ ਡਿਪੂ ਹੋਲਡਰਾਂ ਤੇ ਪੈਟਰੋਲ ਪੰਪਾਂ ਰਾਹੀਂ ਤੇਲ ਵੇਚਣ ਦੀ ਯੋਜਨਾ ਬਣਾਈ ਜਾ ਰਹੀ ਸੀ ਪਰ ਰਾਸ਼ਨ ਡਿਪੂ 'ਤੇ ਕਣਕ ਦੇ ਵੰਡਣ ਦਾ ਕੰਮ ਸ਼ੁਰੂ ਹੋਣ ਤੇ ਪੰਪ ਮਾਲਕਾਂ ਵੱਲੋਂ ਫਿਲਹਾਲ ਇਸ ਦੀ ਮੰਗ ਨਾ ਕੀਤੇ ਜਾਣ ਕਾਰਨ ਸਪਲਾਈ ਦਾ ਕੰਮ ਸ਼ਹਿਰ ’ਚ ਫਿਲਹਾਲ ਸ਼ੁਰੂ ਨਹੀਂ ਹੋਇਆ ਹੈ।
ਅਸਲ ’ਚ ਇਰਾਨ-ਇਜ਼ਰਾਈਲ ਜੰਗ ਕਾਰਨ ਐੱਲਪੀਜੀ ਦੀ ਕਮੀ ਹੋਣ ਕਾਰਨ ਮਜ਼ਦੂਰਾਂ ਦੀ ਹਿਜਰਤ ਸ਼ੁਰੂ ਹੋ ਗਈ ਸੀ। ਇਸ ਨਾਲ ਉਦਯੋਗ ਤੇ ਭਵਨ ਨਿਰਮਾਣ ਦੇ ਨਾਲ-ਨਾਲ ਕਿਸਾਨਾਂ ਨੂੰ ਮਜ਼ਦੂਰਾਂ ਦੀ ਕਮੀ ਦਾ ਡਰ ਪੈਦਾ ਹੋ ਗਿਆ ਸੀ। ਇਸ ਕਾਰਨ ਪੈਟਰੋਲੀਅਮ ਮੰਤਰੀ ਨੇ ਮਿੱਟੀ ਦਾ ਤੇਲ ਦੇਣ ਦੀ ਪੇਸ਼ਕਸ਼ ਕੀਤੀ ਸੀ। ਹਾਲਾਂਕਿ, ਮਜ਼ਦੂਰਾਂ ਨੂੰ ਪੰਜ ਕਿੱਲੋ ਦਾ ਗੈਸ ਸਿਲੰਡਰ ਵੀ ਜਾਰੀ ਕੀਤਾ ਜਾ ਰਿਹਾ ਹੈ। ਇਸ ਲਈ, ਜ਼ਰੂਰਤ ਪੈਣ 'ਤੇ ਮਿੱਟੀ ਦੇ ਤੇਲ ਦੀ ਸਪਲਾਈ ਲਈ ਵੀ ਵੰਡ ਦਾ ਨੈੱਟਵਰਕ ਤਿਆਰ ਕਰ ਲਿਆ ਜਾਵੇਗਾ।