ਸਾਲਾਨਾ ਬਰਸੀ ’ਤੇ ਕੱਵਾਲਾਂ ਨੇ ਬੰਨ੍ਹਿਆ ਰੰਗ
ਬਾਬਾ ਜੁੰਮੇ ਸ਼ਾਹ ਦੀ ਸਾਲਾਨਾ ਬਰਸੀ ’ਤੇ ਕਵਾਲਾ ਨੇ ਖੂਬ ਰੰਗ ਬੰਨਿਆ
Publish Date: Tue, 06 Jan 2026 06:56 PM (IST)
Updated Date: Tue, 06 Jan 2026 06:56 PM (IST)
ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ : ਦਰਬਾਰ ਮਈਆ ਭਗਵਾਨ ਜੀ ਬਾਬਾ ਜੁੰਮੇ ਸ਼ਾਹ ਦੀ ਸਾਲਾਨਾ ਬਰਸੀ ਤੇ ਭੰਡਾਰਾ ਰਹਿਨੁਮਾਈ ਗੱਦੀ ਨਸ਼ੀਨ ਮਈਆ ਨਿੰਮੋ ਸਰਕਾਰ ਜੀ ਤੇ ਮੁੱਖ ਸੇਵਾਦਾਰ ਸਿੰਘ ਸ਼ੰਭੂ ਜੀ ਤੇ ਸੰਗਤਾਂ ਵੱਲੋਂ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਪੰਜਾਬ ਦੇ ਪ੍ਰਸਿੱਧ ਕੱਵਾਲ ਕਰਾਮਤ ਫਕੀਰ, ਰਾਂਝਣ ਅਲੀ, ਮੁਹੰਮਦ ਸ਼ਰੀਫ ਸੀਨਾ, ਵਿਜੇ ਮਾਨ, ਪ੍ਰੇਮ ਸੋਨੂ, ਜਾਵੇਦ ਮੁਹੰਮਦ ਸ਼ਰੀਫ ਨੇ ਕਵਾਲੀਆਂ ਰਾਹੀਂ ਬਾਬਾ ਜੁਮੇ ਸ਼ਾਹ ਜੀ ਦਾ ਸੰਗਤਾਂ ਨੂੰ ਇਤਿਹਾਸ ਸੁਣਾਇਆ। ਇਸ ਮੌਕੇ ਦਰਬਾਰ ਦੇ ਗੱਦੀ ਨਸ਼ੀਨ ਸਾਈ ਸ਼ੰਭੂ ਜੀ ਆਏ ਹੋਏ ਫਕਰ ਫਕੀਰ ਤੇ ਮਹਾਂਪੁਰਸ਼ਾਂ ਦਾ ਤਹਿ ਦਿਲੋਂ ਕਰਦਿਆਂ ਕਿਹਾ ਕਿ ਸਾਨੂੰ ਮਹਾਂਪੁਰਸ਼ਾਂ ਦੀ ਵਿਚਾਰਧਾਰਾ ’ਤੇ ਚੱਲ ਕੇ ਸਮਾਜ ਸੇਵੀ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਗੱਦੀ ਨਸ਼ੀਨ ਮਈਆ ਨਿੰਮੋ ਸਰਕਾਰ, ਹੰਸਰਾਜ ਰਾਣਾ ਠੇਕੇਦਾਰ, ਬਿੱਟੂ ਸੇਵਾਦਾਰ, ਅਸ਼ੋਕ ਫਿਲੌਰੀਆ, ਬੀਬੀ ਪਿਆਰੀ ਤੇ ਇਲਾਕੇ ਭਰ ਦੇ ਨਾਲ ਸਮੂਹ ਸੰਗਤਾਂ ਭਾਰੀ ਗਿਣਤੀ ’ਚ ਹਾਜ਼ਰ ਸਨ।