ਕਰਮਭੂਮੀ 5 ਤੇ ਹੋਲੀ ਸਪੈਸ਼ਲ 4 ਘੰਟੇ ਦੇਰੀ ਪੁੱਜੀ
ਜਾਸ, ਜਲੰਧਰ : ਰੇਲ
Publish Date: Thu, 12 Mar 2026 09:43 PM (IST)
Updated Date: Thu, 12 Mar 2026 09:45 PM (IST)
ਜਾਸ, ਜਲੰਧਰ : ਰੇਲ ਗੱਡੀਆਂ ਦੇ ਸਮੇਂ ’ਚ ਲਗਾਤਾਰ ਸੁਧਾਰ ਦੇਖਿਆ ਜਾ ਰਿਹਾ ਹੈ ਪਰ ਫਿਰ ਵੀ ਕਈ ਗੱਡੀਆਂ ਦੇਰੀ ਨਾਲ ਪੁੱਜ ਰਹੀਆਂ ਹਨ। ਇਨ੍ਹਾਂ ਹਾਲਾਤ ਕਾਰਨ ਮੁਸਾਫਰਾਂ ’ਚ ਚਿੰਤਾ ਵਧ ਗਈ ਹੈ। ਇਸ ’ਚ ਸਿਰਫ ਜੰਮੂ ਰੂਟ ਦੀਆਂ ਗੱਡੀਆਂ ਹੀ ਨਹੀਂ, ਸਗੋਂ ਅੰਮ੍ਰਿਤਸਰ ਰੂਟ ਦੀਆਂ ਗੱਡੀਆਂ ਵੀ ਸ਼ਾਮਲ ਹਨ। ਦੇਰੀ ਨਾਲ ਆਉਣ ਕਾਰਨ ਮੁਸਾਫਰਾਂ ਨੂੰ ਘੰਟਿਆਬੱਧੀਂ ਤੱਕ ਸਟੇਸ਼ਨ ’ਤੇ ਰੇਲ ਗੱਡੀਆਂ ਦੀ ਉਡੀਕ ਕਰਨੀ ਪੈ ਰਹੀ ਹੈ, ਕਿਉਂਕਿ ਜੋ ਗੱਡੀਆਂ ਦੇਰੀ ਨਾਲ ਆਉਂਦੀਆਂ ਹਨ, ਉਹ ਵਾਪਸੀ ਲਈ ਵੀ ਜ਼ਿਆਦਾ ਦੇਰੀ ਨਾਲ ਅੱਗੇ ਵਧ ਰਹੀਆਂ ਹਨ।
ਦੇਰੀ ਨਾਲ ਪੁੱਜਣ ਵਾਲੀਆਂ ਗੱਡੀਆਂ ’ਚ ਅੰਮ੍ਰਿਤਸਰ ਕਰਮਭੂਮੀ ਐਕਸਪ੍ਰੈੱਸ ਸਭ ਤੋਂ ਵੱਧ ਪੰਜ ਘੰਟੇ ਦੇਰੀ ਨਾਲ ਪੁੱਜੀ, ਜਦੋਂਕਿ ਅੰਮ੍ਰਿਤਸਰ ਹੋਲੀ ਸਪੈਸ਼ਲ ਚਾਰ ਘੰਟੇ ਦੇਰੀ ਨਾਲ ਆਈ। ਇਸੇ ਤਰ੍ਹਾਂ, ਮਾਲਵਾ ਸੁਪਰਫਾਸਟ ਐਕਸਪ੍ਰੈੱਸ ਤਿੰਨ ਘੰਟੇ, ਜਲੰਧਰ ਸਿਟੀ ਇੰਟਰਸਿਟੀ ਐਕਸਪ੍ਰੈੱਸ ਢਾਈ ਘੰਟੇ, ਛੱਤੀਸਗੜ੍ਹ ਐਕਸਪ੍ਰੈੱਸ ਸਵਾ ਘੰਟਾ, ਸ਼੍ਰੀ ਮਾਤਾ ਵੈਸ਼ਨੋ ਦੇਵੀ ਕੱਟੜਾ ਐਕਸਪ੍ਰੈੱਸ, ਧੌਲਾਧਾਰ ਐਕਸਪ੍ਰੈੱਸ, ਬੇਗਮਪੁਰਾ ਐਕਸਪ੍ਰੈੱਸ ਤੇ ਸ਼ਹੀਦ ਐਕਸਪ੍ਰੈਸ ਅੱਧਾ ਘੰਟਾ ਦੇਰੀ ਨਾਲ ਪੁੱਜੀਆਂ।