ਲਗਾਤਾਰ ਹਾਰ ਕਾਰਨ ਬੁਖਲਾਈ ਕਾਂਗਰਸ : ਕਾਹਲੋਂ
ਕਾਗਰਸ ਸਿੱਖਾਂ ਦੀ ਕਾਤਲ ਜਮਾਤ ਹੈ :- ਕਾਹਲੋਂ
Publish Date: Fri, 06 Feb 2026 09:04 PM (IST)
Updated Date: Fri, 06 Feb 2026 09:05 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਾਂਗਰਸ ਪਾਰਟੀ ਲਗਾਤਾਰ ਹੋ ਰਹੀ ਹਾਰ ਤੋਂ ਬੁਖਲਾਈ ਹੋਈ ਹੈ ਤੇ ਅੱਗੋਂ ਵੀ ਹਾਰ ਦੇ ਸੰਕੇਤ ਮਿਲ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਮੰਡਲ ਪਚਰੰਗਾ ਦੇ ਪ੍ਰਧਾਨ ਬਲਵੰਤ ਕਾਹਲੋਂ ਨੇ ਪੱਤਰਕਾਰਾਂ ਨਾਲ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਬੀਤੇ ਕੱਲ੍ਹ ਪਾਰਲੀਮੈਂਟ ਦੇ ਬਾਹਰ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਰਾਹੁਲ ਗਾਂਧੀ ਨੇ ਗ਼ੱਦਾਰ ਦੋਸਤ ਕਹਿ ਕੇ ਹੱਥ ਅੱਗੇ ਵਧਾਇਆ। ਜਿਸ ਤੋਂ ਸਾਬਤ ਹੁੰਦਾ ਹੈ ਕਿ ਕਾਂਗਰਸ ’ਚ ਸਰਦਾਰਾ ਪ੍ਰਤੀ ਕਿੰਨੀ ਨਫ਼ਰਤ ਹੈ। ਵਰਨਣਯੋਗ ਹੈ ਕਿ ਕੁਝ ਮਹੀਨੇ ਪਹਿਲਾ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਨੇ ਵੀ ਸਰਦਾਰ ਤੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੇ ਬਾਰੇ ਵੀ ਰੰਗ, ਜਾਤ ਤੇ ਕਿੱਤੇ ਬਾਰੇ ਗਲਤ ਬਿਆਨਬਾਜ਼ੀ ਕੀਤੀ ਸੀ। ਜਿਸ ਤੋਂ ਸਾਫ਼ ਹੈ ਕਿ ਕਾਂਗਰਸ ਪਾਰਟੀ ਸਿੱਖਾਂ ਦੀ ਕਦੇ ਮਿੱਤਰ ਨਹੀਂ ਹੋ ਸਕਦੀ।