ਕਬੀਰ ਮੰਦਰ ਕਮੇਟੀ ਵੱਲੋਂ ਵਿਸ਼ਾਲ ਸਤਿਸੰਗ ਸਮਾਗਮ
ਕਬੀਰ ਮੰਦਿਰ ਕਮੇਟੀ ਵੱਲੋਂ ਵਿਸ਼ਾਲ ਸਤਿਸੰਗ ਸਮਾਗਮ, ਕੈਬਨਿਟ ਮੰਤਰੀ ਮਹਿੰਦਰ ਭਗਤ ਸਮੇਤ ਕਈ ਸਿਆਸੀ ਤੇ ਧਾਰਮਿਕ ਸ਼ਖਸੀਅਤਾਂ ਦੀ ਸ਼ਮੂਲੀਅਤ
Publish Date: Sun, 12 Apr 2026 10:10 PM (IST)
Updated Date: Mon, 13 Apr 2026 04:17 AM (IST)

* ਕੈਬਨਿਟ ਮੰਤਰੀ ਮਹਿੰਦਰ ਭਗਤ ਸਮੇਤ ਕਈ ਸਿਆਸੀ ਤੇ ਧਾਰਮਿਕ ਸ਼ਖ਼ਸੀਅਤਾਂ ਨੇ ਕੀਤੀ ਸ਼ਮੂਲੀਅਤ ਕੀਮਤੀ ਭਗਤ, ਪੰਜਾਬੀ ਜਾਗਰਣ ਜਲੰਧਰ : ਸ਼੍ਰੋਮਣੀ ਸਤਿਗੁਰੂ ਕਬੀਰ ਮੰਦਰ ਪ੍ਰਬੰਧਕ ਕਮੇਟੀ ਵੱਲੋਂ ਐਤਵਾਰ ਨੂੰ ਸਤਿਗੁਰੂ ਕਬੀਰ ਭਵਨ 120 ਫੁੱਟੀ ਰੋਡ ਵਿਖੇ ਵਿਸ਼ਾਲ ਸਤਿਸੰਗ ਸਮਾਗਮ ਕਰਵਾਇਆ ਗਿਆ। ਜਿਸ ’ਚ ਮੁੱਖ ਮਹਿਮਾਨ ਵਜੋਂ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਸਾਬਕਾ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ, ਜਲੰਧਰ ਦੇ ਮੇਅਰ ਵਿਨੀਤ ਧੀਰ, ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ ਤੇ ਆਮ ਆਦਮੀ ਪਾਰਟੀ ਮਹਿਲਾ ਵਿੰਗ ਦੇ ਪ੍ਰਧਾਨ ਸ਼ੋਭਾ ਭਗਤ, ਡਾ. ਸਿਵ ਦਿਆਲ ਮਾਲੀ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਇਸ ਮੌਕੇ ਜਲੰਧਰ ਦੇ ਵੱਖ-ਵੱਖ ਸਤਿਗੁਰੂ ਕਬੀਰ ਮੰਦਰਾਂ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੇ ਨਾਲ ਪੰਜਾਬ ਭਰ ਤੋਂ ਸਤਿਗੁਰੂ ਕਬੀਰ ਨਾਮ ਲੇਵਾ ਸੰਗਤ ਨੇ ਸਤਿਗੁਰੂ ਕਬੀਰ ਮਹਾਰਾਜ ਜੀ ਦੇ ਚਰਨਾਂ ਚ ਨਤਮਸਤਕ ਹੋ ਕੇ ਆਪਣੀ ਹਾਜ਼ਰੀ ਲਗਵਾਈ। ਸਮਾਰੋਹ ਦਾ ਆਗਾਜ਼ ਜਲੰਧਰ ਦੇ ਵੱਖ-ਵੱਖ ਕਬੀਰ ਮੰਦਿਰਾਂ ਦੀਆਂ ਸਮੂਹ ਇਸਤਰੀਆਂ ਸਤਿਸੰਗ ਸਭਾਵਾਂ ਵੱਲੋਂ ਸਤਿਗੁਰੂ ਕਬੀਰ ਮਹਾਰਾਜ ਜੀ ਦੀ ਬਾਣੀ ਦਾ ਗੁਣਗਾਨ ਕੀਤਾ ਗਿਆ, ਉਪਰੰਤ ਆਰੀਆ ਨਗਰ ਤੋਂ ਪਾਠੀ ਦਇਆ ਰਾਮ, ਕਬੀਰ ਨਗਰ ਤੋਂ ਪਾਠੀ ਸੁਰਿੰਦਰ ਪਾਲ ਸਿੰਘ, ਸਤਿਗੁਰੂ ਕਬੀਰ ਪੰਥ ਪੰਜਾਬ ਦੇ ਪ੍ਰਚਾਰਕ ਗੁਰਦੇਵ ਭਗਤ ਅੰਮ੍ਰਿਤਸਰ ਤੇ ਗੁਰਮੀਤ ਸਿੰਘ ਪੰਜਾਬ ਪ੍ਰਚਾਰਕ ਵੱਲੋਂ ਸਤਿਗੁਰੂ ਕਬੀਰ ਮਹਾਰਾਜ ਦੀ ਬਾਣੀ ਨਾਲ ਜੋੜਿਆ। ਸਮਾਰੋਹ ਦੌਰਾਨ ਮਹੰਤ ਜਗਦੀਸ਼ ਦਾਸ (ਸਤਿਗੁਰੂ ਕਬੀਰ ਪੰਥ ਪੰਜਾਬ) ਨੇ ਆਪਣੇ ਪ੍ਰਵਚਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਉਪਰੰਤ ਪਾਠੀ ਰਾਮ ਲਾਲ ਵੱਲੋਂ ਸਮਾਰੋਹ ਦੌਰਾਨ ਅਰਦਾਸ ਕੀਤੀ ਗਈ। ਇਸ ਮੌਕੇ ਸਾਬਕਾ ਵਿਧਾਇਕ ਕੇਡੀ ਭੰਡਾਰੀ, ਰੋਬਿਨ ਸਾਂਪਲਾ, ਸਤਿਗੁਰ ਕਬੀਰ ਮੁੱਖ ਮੰਦਿਰ ਦੇ ਪ੍ਰਧਾਨ ਰਾਕੇਸ਼ ਭਗਤ, ਸਾਬਕਾ ਡਿਪਟੀ ਮੇਅਰ ਬਚਨ ਲਾਲ, ਮਾਸਟਰ ਮੋਹਨ ਲਾਲ (ਅੰਮ੍ਰਿਤਸਰ), ਓਮ ਪ੍ਰਕਾਸ਼ ਭਗਤ ਹਰੀਪੁਰਾ (ਅੰਮ੍ਰਿਤਸਰ), ਡਾ. ਜਗਜੀਤ ਸਿੰਘ, ਰਮਨ ਕੁਮਾਰ, ਕੌਂਸਲਰ ਤਰਸੇਮ ਸਿੰਘ ਲਖੋਤਰਾ, ਕੌਂਸਲਰ ਅਜੇ ਬੱਬਲ, ਕੌਂਸਲਰ ਪਵਨ ਕੁਮਾਰ, ਕੌਂਸਲਰ ਰਾਜ ਕੁਮਾਰ ਰਾਜੂ, ਦਰਸ਼ਨ ਲਾਲ ਭਗਤ ਪੀਏ ਮੇਅਰ ਵਿਨੀਤ ਧੀਰ,ਸ਼੍ਰੋਮਣੀ ਅਕਾਲੀ ਦਲ ਹਲਕਾ ਕੈਂਟ ਇੰਚਾਰਜ ਹਰਜਾਪ ਸਿੰਘ ਸੰਘਾ, ਅਕਾਲੀ ਆਗੂ ਭਜਨ ਲਾਲ ਚੋਪੜਾ, ਓਮ ਪ੍ਰਕਾਸ਼ ਭਗਤ, ਸਾਬਕਾ ਕੌਂਸਲਰ ਪ੍ਰਭ ਦਿਆਲ ਭਗਤ ਗੜਾ, ਚੇਅਰਮੈਨ ਕੁਲਦੀਪ ਦੀਪੂ, ਭਾਜਪਾ ਆਗੂ ਭਗਤ ਮਨੋਹਰ ਲਾਲ,ਪ੍ਰਦੀਪ ਖੁੱਲਰ, ਵਰਿੰਦਰ ਕਾਲੀ, ਰਜਿੰਦਰ ਜਿੰਦਾ, ਬਲਾਕ ਪ੍ਰਧਾਨ ਪੂਨਮ ਭਗਤ, ਯਸ਼ਪਾਲ ਮਾਂਡਲੇ, ਬਨਾਰਸੀ ਦਾਸ ਕਾਂਗਰਸ ਜਲੰਧਰ ਵੈਸਟ ਦੀ ਹਲਕਾ ਇੰਚਾਰਜ ਬੀਬੀ ਸੁਰਿੰਦਰ ਕੌਰ, ਕਾਂਗਰਸ ਆਗੂ ਰਸ਼ਪਾਲ ਸਿੰਘ ਜੱਖੂ, ਸਰਵ ਸੇਵਾ ਵੈੱਲਫੇਅਰ ਸੋਸਾਇਟੀ ਤੋਂ ਸੁਨੀਲ ਕੁਮਾਰ,ਸ਼ਾਂਤੀ ਚੈਰੀਟੇਬਲ ਹਸਪਤਾਲ ਦੇ ਮੈਨੇਜਿੰਗ ਡਾਇਰੈਕਟਰ ਸ਼ਿਵ ਭਗਤ, ਯਸ਼ਪਾਲ ਮਾਂਡਲੇ, ਭਗਤ ਪਵਨ ਕੌਸ਼ਲ, ਅਮਿਤ ਜੱਟ, ਸੁਭਾਸ਼ ਗੋਰੀਆ, ਸਤਿਗੁਰੂ ਕਬੀਰ ਮੁੱਖ ਮੰਦਿਰ ਦੇ ਚੇਅਰਮੈਨ ਸਤੀਸ਼ ਬਿੱਲਾ, ਬਲਵਿੰਦਰ ਬਿੱਟੂ, ਦੀਸ਼ਾਂਤ ਭਗਤ, ਪਿੰਕਾ ਭਗਤ, ਬਲਜੀਤ ਪੋਪੀ ਤੇ ਸ਼੍ਰੋਮਣੀ ਸਤਿਗੁਰ ਕਬੀਰ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵਿਨੋਦ ਬੋਬੀ, ਚੇਅਰਮੈਨ ਰਤਨ ਲਾਲ ਭਗਤ, ਸ਼ੰਮੀ ਭਗਤ,ਚਰਨਜੀਤ ਭਗਤ, ਗੁਲਸ਼ਨ ਆਜ਼ਾਦ ਆਦਿ ਮੌਜੂਦ ਸਨ। ਵਿਸ਼ਾਲ ਸਤਿਸੰਗ ਸਮਾਗਮ ਦਾ ਮੰਚ ਸੰਚਾਲਨ ਸੁਰਜੀਤ ਸਿੰਘ ਮੋਜੀ ਵੱਲੋਂ ਬਖੂਬੀ ਢੰਗ ਨਾਲ ਨਿਭਾਇਆ ਗਿਆ।