ਪਿੰਡ ਚੂਹੜ ’ਚ ਕਬੱਡੀ ਕੱਪ ਅੱਜ
ਚੂਹੜ ਵਿਖੇ ਕਬੱਡੀ ਕੱਪ ਅੱਜ
Publish Date: Sat, 21 Mar 2026 08:49 PM (IST)
Updated Date: Sat, 21 Mar 2026 08:52 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਚੂਹੜ ਵਿਖੇ ਧੰਨ ਧੰਨ ਬਾਬਾ ਕਲੀਰ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਸਵ. ਪਿਆਰਾ ਲਾਲ ਵਸ਼ਿਸ਼ਟ, ਮਾਤਾ ਇੰਦਰਾ ਦੇਵੀ, ਸ਼ਿਵ ਕੁਮਾਰ ਤੇ ਰੁਲਦੂ ਰਾਮ ਗਿੱਲ ਦੀ ਨਿੱਘੀ ਯਾਦ ਨੂੰ ਸਮਰਪਿਤ ਮੇਲਾ ਖੇਡ ਕਬੱਡੀ ਦਾ 22 ਮਾਰਚ ਨੂੰ ਕਰਵਾਇਆ ਜਾ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਸੌਰਵ ਗੌਤਮ ਤੇ ਰਜਨੀਸ਼ ਗੌਤਮ ਦੱਸਿਆ ਕਿ ਕਬੱਡੀ 75 ਕਿੱਲੋ ਓਪਨ ਕਲੱਬਾਂ ਤੋਂ ਇਲਾਵਾ ਖੁੱਲ੍ਹੇ ਭਾਰ ਦੀਆਂ ਚਾਰ ਕਲੱਬਾਂ ਦੇ ਮੁਕਾਬਲੇ ਹੋਣਗੇ। ਟੂਰਨਾਮੈਂਟ ਦਾ ਉਦਘਾਟਨ ਰਾਮ ਲਭਾਇਆ ਨਿਊਜ਼ੀਲੈਂਡ ਵਾਲੇ ਕਰਨਗੇ। ਮੁੱਖ ਮਹਿਮਾਨ ਵਜੋਂ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ, ਸੰਤ ਬਾਬਾ ਪ੍ਰਗਟ ਨਾਥ ਚੇਅਰਮੈਨ, ਐੱਮਐੱਲਏ ਅਮਨਸ਼ੇਰ ਸਿੰਘ, ਹਰਜਾਪ ਸਿੰਘ ਸੰਘਾ ਅਕਾਲੀ ਆਗੂ ਸ਼ਿਰਕਤ ਕਰ ਰਹੇ ਹਨ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਐੱਮਐੱਲਏ ਬੀਬੀ ਇੰਦਰਜੀਤ ਕੌਰ ਮਾਨ ਤੇ ਗਗਨਦੀਪ ਸਿੰਘ ਕਾਕੂ ਆਲੂਵਾਲੀਆ ਕਰਨਗੇ। ਬੈਸਟ ਰੇਡਰ ਤੇ ਜਾਫੀ ਸਨਮਾਨਿਤ ਕੀਤੇ ਜਾਣਗੇ।