ਜਸਟਿਸ ਦੀਪਕ ਸਿੰਬਲ ਵੱਲੋਂ ਅਦਾਲਤੀ ਕੰਮਕਾਜ ਤੇ ਸਹੂਲਤਾਂ ਦੀ ਸਮੀਖਿਆ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ
Publish Date: Fri, 13 Mar 2026 07:04 PM (IST)
Updated Date: Fri, 13 Mar 2026 07:06 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਫਿਲੌਰ : ਜਸਟਿਸ ਦੀਪਕ ਸਿੰਬਲ, ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਡੀਗੜ੍ਹ ਤੇ ਐਡਮਿਨਿਸਟ੍ਰੇਟਿਵ ਜੱਜ, ਜਲੰਧਰ ਸੈਸ਼ਨ ਡਵੀਜ਼ਨ ਵੱਲੋਂ ਜੂਡੀਸ਼ੀਅਲ ਕੋਰਟਾਂ ਫਿਲੌਰ ਦਾ ਸਾਲਾਨਾ ਨਿਰੀਖਣ ਕੀਤਾ ਗਿਆ। ਇਸ ਮੌਕੇ ਉਨ੍ਹਾਂ ਦੇ ਨਾਲ ਨਿਰਭਓ ਸਿੰਘ ਗਿੱਲ, ਜ਼ਿਲ੍ਹਾ ਤੇ ਸੈਸ਼ਨ ਜੱਜ ਜਲੰਧਰ ਵੀ ਮੌਜੂਦ ਸਨ। ਜਸਟਿਸ ਦੀਪਕ ਸਿੰਬਲ ਦਾ ਜੂਡੀਸ਼ੀਅਲ ਕੋਰਟ ਕੰਪਲੈਕਸ ਫਿਲੌਰ ਪੁੱਜਣ 'ਤੇ ਗੁਰਭਿੰਦਰ ਸਿੰਘ ਜੌਹਲ, ਸਬ-ਡਵੀਜ਼ਨਲ ਜੂਡੀਸ਼ੀਅਲ ਮੈਜਿਸਟ੍ਰੇਟ ਫਿਲੌਰ ਵੱਲੋਂ ਸਾਥੀ ਜੁਡੀਸ਼ੀਅਲ ਅਧਿਕਾਰੀਆਂ ਸਮੇਤ ਜਸਟਿਸ ਦੀਪਕ ਸਿੰਬਲ ਦਾ ਸਵਾਗਤ ਕੀਤਾ ਗਿਆ। ਇਸ ਦੌਰੇ ਦੌਰਾਨ ਜਸਟਿਸ ਦੀਪਕ ਸਿਬਲ ਵੱਲੋਂ ਜੁਡੀਸ਼ੀਅਲ ਕੋਰਟ ਫਿਲੌਰ ਦਾ ਨਿਰੀਖਣ ਕੀਤਾ ਗਿਆ ਤੇ ਅਦਾਲਤੀ ਕੰਮਕਾਜ ਤੇ ਸੁਵਿਧਾਵਾਂ ਦੀ ਸਮੀਖਿਆ ਕੀਤੀ ਗਈ। ਇਸ ਮੌਕੇ ਬਾਰ ਐਸੋਸੀਏਸ਼ਨ ਫਿਲੌਰ ਵੱਲੋਂ ਖੂਨਦਾਨ ਕੈਂਪ ਤੇ ਮੈਡੀਕਲ ਚੈਕਅੱਪ ਕੈਂਪ ਦਾ ਵੀ ਜਸਟਿਸ ਸਿੰਬਲ ਵੱਲੋਂ ਉਦਘਾਟਨ ਕੀਤਾ ਗਿਆ। ਜਸਟਿਸ ਦੀਪਕ ਸਿਬਲ ਤੇ ਨਿਰਭਉ ਸਿੰਘ ਗਿੱਲ ਦਾ ਸਵਾਗਤ ਐਡਵੋਕੇਟ ਅਮਰਿੰਦਰ ਸਿੰਘ, ਪ੍ਰਧਾਨ ਬਾਰ ਐਸੋਸੀਏਸ਼ਨ ਫਿਲੌਰ ਵੱਲੋਂ ਆਪਣੀ ਕਾਰਜਕਾਰਨੀ ਟੀਮ ਸਮੇਤ ਬਾਰ ਐਸੋਸੀਏਸ਼ਨ ਫਿਲੌਰ ਵਿਖੇ ਆਉਣ ’ਤੇ ਕੀਤਾ ਗਿਆ। ਇਸ ਮੌਕੇ ਜੂਡੀਸ਼ੀਅਲ ਅਧਿਕਾਰੀ, ਵਾਇਸ ਪ੍ਰਧਾਨ ਗੌਰਵ ਸਾਗਰ, ਸੈਕਟਰੀ ਸੁਰਜੀਤ ਖੈਤਾਨ, ਜੁਆਇੰਟ ਸੈਕਟਰੀ ਪੰਕਜ ਸ਼ਰਮਾ, ਨਵਜੋਤ ਸਿੰਘ ਖਹਿਰਾ ਸਾਬਕਾ ਪ੍ਰਧਾਨ, ਅਸ਼ਵਨੀ ਕੁਮਾਰ ਸਾਬਕਾ ਪ੍ਰਧਾਨ, ਦਿਨੇਸ਼ ਲੱਖਨਪਾਲ, ਅਜੇ ਕੁਮਾਰ, ਅਕਾਸ਼ਦੀਪ ਅਗਨੀਹੋਤਰੀ, ਬਲਦੀਪ ਕੁਮਾਰ, ਗੁਰਦੀਪ ਸਿੰਘ ਆਦਿ ਵਕੀਲ ਤੇ ਕੋਰਟ ਸਟਾਫ ਵੀ ਹਾਜ਼ਰ ਸਨ।