ਸੀਨੀਅਰ ਪੱਤਰਕਾਰ ਹੰਸ ਤੇ ਮਿਨਹਾਸ ਸਨਮਾਨਿਤ
ਪੱਤਰਕਾਰ ਸੰਗਠਨਾਂ ਨੇ ਸੀਨੀਅਰ ਪੱਤਰਕਾਰ ਹੰਸ ਤੇ ਮਿਨਹਾਸ ਦਾ ਕੀਤਾ ਸਨਮਾਨ
Publish Date: Thu, 26 Mar 2026 08:00 PM (IST)
Updated Date: Thu, 26 Mar 2026 08:02 PM (IST)
-ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਪੱਤਰਕਾਰਾਂ ਦੀਆਂ ਮੰਗਾਂ ਮੰਨੇ : ਭੰਗੂ
ਸੁਖਵਿੰਦਰ ਸਿੰਘ, ਪੰਜਾਬੀ ਜਾਗਰਣ, ਭੋਗਪੁਰ : ਦੋਆਬਾ ਪੱਤਰਕਾਰ ਮੰਚ ਭੋਗਪੁਰ (ਜਲੰਧਰ) ਤੇ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਜ਼ਿਲ੍ਹਾ ਜਲੰਧਰ ਦੀ ਮੀਟਿੰਗ ਭੋਗਪੁਰ ’ਚ ਸਰਪ੍ਰਸਤ ਗੁਰਮੀਤ ਸਿੰਘ ਹੰਸ ਦੀ ਪ੍ਰਧਾਨਗੀ ਹੇਠ ਹੋਈ। ਇਸ ’ਚ ਮਤਾ ਪਾਸ ਕਰਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਨਾਮਵਰ ਅਖ਼ਬਾਰਾਂ ਦੇ ਹਰ ਪੱਤਰਕਾਰ ਦੇ ਪੀਲੇ ਸ਼ਨਾਖ਼ਤੀ ਕਾਰਡ ਬਿਨਾਂ ਸ਼ਰਤਾਂ 'ਤੇ ਬਣਾਉਣ ਦਾ ਉਪਰਾਲਾ ਕਰੇ ਤੇ ਹਫਤਾਵਰੀ, ਮਾਸਿਕ ਅਖ਼ਬਾਰਾਂ ਦੇ ਪੱਤਰਕਾਰਾਂ ਦੇ ਵੀ ਪੀਲੇ ਸ਼ਨਾਖ਼ਤੀ ਕਾਰਡ ਬਣਾਏ ਜਾਣ ਕਿਉਂਕਿ ਪੱਤਰਕਾਰ ਆਪਣਾ ਸਮਾਂ ਤੇ ਪੈਸੇ ਖਰਚ ਕੇ ਸਰਕਾਰ ਤੇ ਸਮਾਜ ਵਿਚਾਲੇ ਕੜੀ ਦਾ ਕੰਮ ਕਰਦਾ ਹੈ। ਦੂਸਰੇ ਮਤੇ ’ਚ ਸਰਕਾਰਾਂ ਤੋਂ ਮੰਗ ਕੀਤੀ ਕਿ ਪੱਤਰਕਾਰਾਂ ਦਾ ਬੱਸ ਦਾ ਸਫਰ ਤੇ ਰੇਲ ਗੱਡੀ ਦਾ ਸਫਰ ਮੁਫਤ ਕੀਤਾ ਜਾਵੇ। ਤੀਜੇ ਮਤਾ ਪਾਸ ਕਰਕੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਆਗੂਆਂ ਨਾਲ ਮੰਤਰੀਆਂ ਨੇ ਮੀਟਿੰਗਾਂ ਕਰਕੇ ਪੱਤਰਕਾਰਾਂ ਦੀਆਂ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ ਸੀ, ਉਹ ਸਾਰੀਆਂ ਮੰਗਾਂ ਮੰਨੀਆਂ ਜਾਣ। ਸਰਕਾਰਾਂ ਪੱਤਰਕਾਰਾਂ ਦੇ ਅਧਿਕਾਰ ਖੇਤਰ ਨੂੰ ਸੀਮਿਤ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ 65 ਸਾਲ ਪੱਤਰਕਾਰੀ ਦੇ ਖੇਤਰ ’ਚ ਨਾਮਣਾ ਖੱਟਣ ਵਾਲੇ ਗੁਰਮੀਤ ਸਿੰਘ ਹੰਸ ਤੇ ਹਰਨਾਮ ਸਿੰਘ ਮਿਨਹਾਸ ਨੂੰ ਸਿਰੋਪਾਓ ਪਾ ਕੇ ਤੇ ਮੈਡਲਾਂ ਨਾਲ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਵੱਲੋਂ ਬਣਾਏ ਸ਼ਨਾਖ਼ਤੀ ਕਾਰਡ ਵੰਡੇ ਗਏ। ਇਸ ਮੌਕੇ ਪ੍ਰਧਾਨ ਬਲਵਿੰਦਰ ਸਿੰਘ ਭੰਗੂ, ਜਨਰਲ ਸਕੱਤਰ ਜਸਵੀਰ ਸਿੰਘ ਸੈਣੀ, ਰਾਜ ਕੁਮਾਰ ਰਾਜੂ, ਰਜੇਸ਼ ਖੋਸਲਾ ਸੁਖਵਿੰਦਰ ਸਿੰਘ ਸੁੱਖਾ, ਬਾਬਾ ਸੁਰਜੀਤ ਸਿੰਘ, ਸੁਖਵਿੰਦਰ ਕਿੰਗਰਾਂ ਤੇ ਗੁਰਇਕਬਾਲ ਸਿੰਘ ਨੇ ਵਿਚਾਰ ਰੱਖੇ।