ਡੇਰਾ ਸ਼ਹੀਦ ਬਾਬਾ ਝੰਡਾ ਸਾਹਿਬ ’ਚ ਜੋੜ ਮੇਲਾ ਸੰਪੰਨ
ਅਮਰਜੀਤ ਸਿੰਘ ਵੇਹਗਲ, ਪੰਜਾਬੀ
Publish Date: Fri, 20 Mar 2026 06:58 PM (IST)
Updated Date: Sat, 21 Mar 2026 06:34 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ :
ਸ਼ਹੀਦ ਬਾਬਾ ਝੰਡਾ ਸਾਹਿਬ ਦਾ ਸਾਲਾਨਾ ਜੋੜ ਮੇਲਾ ਪਿੰਡ ਨਾਹਲ ਵਿਖੇ ਡੇਰਾ ਮੁਖੀ ਸੰਤ ਡਾ. ਸੁਖਵੰਤ ਸਿੰਘ ਵੱਲੋਂ ਸੰਗਤ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਗਿਆ। ਸਵੇਰੇ ਸਮੇਂ ਸ੍ਰੀ ਨਿਸ਼ਾਨ ਸਾਹਿਬ ਜੀ ਦੀ ਸੇਵਾ ਨਿਭਾਈ ਗਈ। ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਗੁਰਮਤਿ ਵਿਚਾਰਾਂ ਦੌਰਾਨ ਸੰਤ ਡਾ. ਸੁਖਵੰਤ ਸਿੰਘ ਨੇ ਸੰਗਤ ਨੂੰ ਗੁਰਬਾਣੀ ਦੇ ਸੱਚੇ ਮਾਰਗ ’ਤੇ ਚੱਲਣ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਕਿਹਾ ਕਿ ਗੁਰਬਾਣੀ ਸਾਡੇ ਜੀਵਨ ਨੂੰ ਸੁਧਾਰਨ ਤੇ ਸਮਾਜ ਨੂੰ ਚੰਗੀ ਦਿਸ਼ਾ ਦੇਣ ਲਈ ਸਭ ਤੋਂ ਵੱਡੀ ਰਹਿਨੁਮਾਈ ਹੈ। ਬਾਬਾ ਹਰਪ੍ਰੀਤ ਸਿੰਘ ਲੁਧਿਆਣਾ, ਭਾਈ ਆਤਮਾ ਸਿੰਘ, ਬੀਬੀ ਕਿਰਨਦੀਪ ਕੌਰ ਕਪੂਰਥਲਾ ਦੇ ਜਥਿਆਂ ਨੇ ਇਲਾਹੀ ਬਾਣੀ ਦੇ ਕੀਰਤਨ ਦੀ ਹਾਜ਼ਰੀ ਭਰੀ। ਭਾਈ ਸੁਖਵਿੰਦਰ ਸਿੰਘ ਮੰਡਾਲੀ ਦੇ ਢਾਡੀ ਜਥੇ ਤੇ ਭਾਈ ਤਰਲੋਚਨ ਸਿੰਘ ਦੋਲੀਕੇ ਦੇ ਕਵੀਸ਼ਰੀ ਜਥਿਆਂ ਨੇ ਹਾਜ਼ਰੀ ਭਰੀ। ਇਸ ਮੌਕੇ ਸੰਤ ਡਾ. ਸੁਖਵੰਤ ਸਿੰਘ, ਸੰਤ ਬਲਵੀਰ ਸਿੰਘ ਸੀਚੇਵਾਲ, ਸੰਤ ਤੇਜਾ ਸਿੰਘ, ਗੁਰੂਸਰ ਖੁੱਡਾ, ਸੰਤ ਗੁਰਚਰਨ ਸਿੰਘ ਪੰਡਵਾਂ, ਸੰਤ ਜਗੀਰ ਸਿੰਘ ਨੰਦਾਚੌਰ, ਸੰਤ ਰਿਖੀ ਰਾਜ ਨਵਾਂਸ਼ਹਿਰ, ਭਗਵਾਨ ਸਿੰਘ ਜੌਹਲ, ਡਾ. ਪਰਮਜੀਤ ਸਿੰਘ ਮਾਨਸਾ, ਆਦਿ ਸੰਤ ਮਹਾਪੁਰਸ ਹਾਜ਼ਰ ਸਨ। ਸਟੇਜ ਸਕੱਤਰ ਦੀ ਸੇਵਾ ਕੁਲਵਿੰਦਰ ਸਿੰਘ ਗਾਖਲ ਵਲੋਂ ਨਿਭਾਈ ਗਈ।