ਤੰਬਾਕੂ ਮੁਕਤ ਸਮਾਜ ਲਈ ਸਾਂਝੇ ਯਤਨ ਲਾਜ਼ਮੀ
ਤੰਬਾਕੂ ਮੁਕਤ ਸਮਾਜ ਲਈ ਸਾਂਝੇ ਯਤਨ ਲਾਜ਼ਮੀ
Publish Date: Mon, 16 Mar 2026 09:41 PM (IST)
Updated Date: Mon, 16 Mar 2026 09:43 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ਵੈੱਲਫੇਅਰ ਸੁਸਾਇਟੀ ਦੇ ਜਨਰਲ ਸਕੱਤਰ ਤੇ ਯੂਥਨੈੱਟ ਦੇ ਆਚਾਰਿਆ ਡਾ. ਸੁਰਿੰਦਰ ਸੈਣੀ ਨੇ ਕਿਹਾ ਕਿ ਤੰਬਾਕੂ ਮੁਕਤ ਸਮਾਜ ਬਣਾਉਣ ਲਈ ਸਾਰੇ ਲੋਕਾਂ ਦਾ ਇਕੱਠੇ ਹੋ ਕੇ ਕੰਮ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸਿਰਫ ਸਰਕਾਰ ਹੀ ਨਹੀਂ, ਸਗੋਂ ਸਮਾਜਿਕ ਪੱਧਰ ’ਤੇ ਵੀ ਤੰਬਾਕੂ ਦੇ ਨੁਕਸਾਨਾਂ ਬਾਰੇ ਜਾਗਰੂਕਤਾ ਫੈਲਾਉਣ ਲਈ ਲੋਕਾਂ ਨੂੰ ਅੱਗੇ ਆਉਣਾ ਚਾਹੀਦਾ ਹੈ। ‘ਕੋਲਿਸ਼ਨ ਫਾਰ ਤੰਬਾਕੂ ਫ੍ਰੀ ਪੰਜਾਬ, ਹਰਿਆਣਾ ਤੇ ਚੰਡੀਗੜ੍ਹ’ ਮੁਹਿੰਮ ਤਹਿਤ ਇਕ ਮੀਟਿੰਗ ਸੰਸਥਾਪਕ ਡਾ. ਸੁਰਿੰਦਰ ਸੈਨੀ ਦੀ ਪ੍ਰਧਾਨਗੀ ਹੇਠ ਕਰਵਾਈ। ਇਸ ’ਚ ਚੇਅਰਮੈਨ ਡਾ. ਦਰਸ਼ਨਜੀਤ ਕੌਰ ਸਮੇਤ ਵੱਖ-ਵੱਖ ਸੰਸਥਾਵਾਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। ਇਸ ਮੌਕੇ ’ਤੇ ਡਾ. ਸੁਰਿੰਦਰ ਸੈਣੀ ਤੇ ਡਾ. ਦਰਸ਼ਨਜੀਤ ਸਿੰਘ ਕੌਰ ਨੇ ਕਿਹਾ ਕਿ ਤੰਬਾਕੂ ਦਰਅਸਲ ਮਨੁੱਖ ਨੂੰ ਹੌਲੀ-ਹੌਲੀ ਅੰਦਰੋਂ ਖੋਖਲਾ ਕਰ ਦਿੰਦਾ ਹੈ। ਇਸ ਲਈ ਤੰਬਾਕੂ ਮੁਕਤ ਸਮਾਜ ਦੇ ਨਿਰਮਾਣ ਲਈ ਵਿਸ਼ਾਲ ਪੱਧਰ ’ਤੇ ਯਤਨ ਕਰਨ ਦੀ ਲੋੜ ਹੈ।