ਜਿੰਮੀ ਕਾਲੀਆ ਬਣੇ ਸਮੂਹ ਆੜਤੀ ਐਸੋਸੀਏਸ਼ਨ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਸਰਪ੍ਰਸਤ
ਜਿੰਮੀ ਕਾਲੀਆ ਬਣੇ ਸਮੂਹ ਆੜਤੀ ਐਸੋਸੀਏਸ਼ਨ ਨਵੀਂ ਸਬਜ਼ੀ ਮੰਡੀ ਮਕਸੂਦਾਂ ਦੇ ਸਰਪ੍ਰਸਤ
Publish Date: Wed, 11 Feb 2026 10:32 PM (IST)
Updated Date: Wed, 11 Feb 2026 10:35 PM (IST)

--ਮੰਡੀ ’ਚ ਦਰਪੇਸ਼ ਸਮੱਸਿਆਵਾਂ ਦੇ ਹੱਲ ਸਬੰਧੀ ਹੋਈ ਚਰਚਾ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਜਿੰਮੀ ਕਾਲੀਆ ਨੂੰ ਸਮੂਹ ਆੜਤੀ ਐਸੋਸੀਏਸ਼ਨ ਨਵੀਂ ਸਬਜ਼ੀ ਮੰਡੀ ਮਕਸੂਦਾਂ ਦਾ ਸਰਪ੍ਰਸਤ ਨਿਯੁਕਤ ਕੀਤਾ ਗਿਆ ਹੈ। ਸੰਸਥਾ ਦੇ ਪ੍ਰਧਾਨ ਕਨਵਲਜੀਤ ਸਿੰਘ ਲਵਲੀ ਤੇ ਚੇਅਰਮੈਨ ਯਸ਼ਪਾਲ ਬਿੱਟਾ ਅਗਰਵਾਲ ਦੀ ਅਗਵਾਈ ’ਚ ਹੋਈ ਮੀਟਿੰਗ ਦੌਰਾਨ ਇਹ ਫੈਸਲਾ ਸਰਵਸੰਮਤੀ ਨਾਲ ਲਿਆ ਗਿਆ। ਇਸ ਤੋਂ ਪਹਿਲਾਂ ਮੀਟਿੰਗ ’ਚ ਐਸੋਸੀਏਸ਼ਨ ਦੇ ਸੀਨੀਅਰ ਮੈਂਬਰਾਂ ਵੱਲੋਂ ਸਮਾਜ ਸੇਵੀ ਤੇ ਕਾਰੋਬਾਰੀ ਜਿੰਮੀ ਕਾਲੀਆ ਦਾ ਨਾਮ ਸਰਪ੍ਰਸਤ ਲਈ ਪ੍ਰਸਤਾਵਿਤ ਕੀਤਾ ਗਿਆ, ਜਿਸ ਨੂੰ ਸਾਰੇ ਮੈਂਬਰਾਂ ਨੇ ਮਨਜ਼ੂਰੀ ਦੇ ਦਿੱਤੀ। ਇਸ ਮੌਕੇ ਸੰਸਥਾ ਵੱਲੋਂ ਜਿੰਮੀ ਕਾਲੀਆ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਲਵਲੀ ਸਿੰਘ ਤੇ ਯਸ਼ਪਾਲ ਅਗਰਵਾਲ ਨੇ ਕਿਹਾ ਕਿ ਮੰਡੀ ’ਚ ਤੜਕੇ ਤੋਂ ਲੈ ਕੇ ਦੇਰ ਰਾਤ ਤੱਕ ਕਾਰੋਬਾਰ ਚੱਲਦਾ ਹੈ। ਕਿਸਾਨ ਆਪਣੀ ਫਸਲ ਮੰਡੀ ’ਚ ਲਿਆਉਂਦੇ ਹਨ, ਥੋਕ ਵਪਾਰੀ ਇਸਦੀ ਖਰੀਦ ਕਰਦੇ ਹਨ ਤੇ ਆੜਤੀ ਫਸਲ ਨੂੰ ਠੀਕ ਥਾਂ ’ਤੇ ਰੱਖਣ ਤੇ ਲਿਫਟਿੰਗ ਦਾ ਕੰਮ ਕਰਦੇ ਹਨ। ਇਸ ਦੌਰਾਨ ਮੰਡੀ ’ਚ ਟ੍ਰੈਫਿਕ ਪ੍ਰਬੰਧ ਨਾ ਹੋਣ ਕਾਰਨ ਅਕਸਰ ਜਾਮ ਦੀ ਸਥਿਤੀ ਬਣੀ ਰਹਿੰਦੀ ਹੈ, ਜਿਸਦਾ ਸਿੱਧਾ ਅਸਰ ਕਾਰੋਬਾਰ ’ਤੇ ਪੈਂਦਾ ਹੈ। ਇਸ ਤੋਂ ਇਲਾਵਾ ਮੰਡੀ ’ਚ ਸਫਾਈ ਪ੍ਰਬੰਧ ਯਕੀਨੀ ਬਣਾਉਣਾ, ਸਾਈਕਲ ਸਟੈਂਡ ਠੇਕੇਦਾਰ ਵੱਲੋਂ ਨਿਰਧਾਰਤ ਰਕਮ ਹੀ ਵਸੂਲ ਕਰਵਾਉਣਾ ਸਮੇਤ ਕਈ ਹੋਰ ਮੁੱਦੇ ਹਨ, ਜਿਨ੍ਹਾਂ ਦੇ ਹੱਲ ਲਈ ਸਾਂਝੇ ਤੌਰ ’ਤੇ ਯਤਨ ਕੀਤੇ ਜਾਣਗੇ। ਇਸ ਦੌਰਾਨ ਜਿੰਮੀ ਕਾਲੀਆ ਨੇ ਸਮੂਹ ਆੜਤੀ ਐਸੋਸੀਏਸ਼ਨ ਨੂੰ ਸਾਰੀਆਂ ਸਮੱਸਿਆਵਾਂ ਦੇ ਹੱਲ ਲਈ ਇਕਜੁੱਟ ਹੋ ਕੇ ਕੰਮ ਕਰਨ ਦੀ ਪ੍ਰੇਰਣਾ ਦਿੱਤੀ। ਨਾਲ ਹੀ ਇਹ ਵੀ ਫੈਸਲਾ ਲਿਆ ਗਿਆ ਕਿ ਇਨ੍ਹਾਂ ਮੁੱਦਿਆਂ ਨੂੰ ਮੰਡੀ ਬੋਰਡ ਦੇ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਇਆ ਜਾਵੇਗਾ। ਇਸ ਮੌਕੇ ਵਿਸ਼ਾਲ ਵਿੱਕੀ ਗੁਲਾਟੀ, ਵਿਜੇ ਦੁਆ, ਵਿਨੋਦ ਸ਼ਰਮਾ, ਸ਼ੈਰੀ ਸਚਦੇਵਾ, ਬਿੱਟੂ ਪੰਡਵਾਲ, ਰਾਹੁਲ ਬਜਾਜ, ਹਨੀ ਮੱਟੂ, ਹਰਭਜਨ ਸਿੰਘ, ਸਰਵਜੀਤ ਸਿੰਘ ਮੱਕੜ, ਸਾਗਰ, ਮਿੰਕੂ ਅਟਵਾਲ, ਧੀਰਜ ਵਰਮਾ, ਸੁਭਾਸ਼ ਸ਼ਰਮਾ, ਦਵਾਰਕਾ ਦਾਸ, ਜਤਿੰਦਰ ਪਠੇਜਾ, ਰਾਜਿੰਦਰ ਮਿੱਤਲ, ਯਸ਼ਪਾਲ ਕੱਲੀ, ਇੰਦਰਜੀਤ ਦੁਆ, ਮੋਹਿਤ ਮਲਹੋਤਰਾ, ਨਿਸ਼ੂ ਢੀਂਗਰਾ, ਸਾਗਰ ਢੀਂਗਰਾ, ਸਾਹਿਲ ਢੀਂਗਰਾ, ਜੋਤ ਪ੍ਰਕਾਸ਼ ਢੀਂਗਰਾ, ਪਿਯੂਸ਼ ਦੁਆ, ਰਿਤਿਕ ਅਰੋੜਾ, ਬਿੱਟੂ, ਟੀਟੂ, ਗਣੇਸ਼ ਕੁਮਾਰ, ਜਤਿੰਦਰ ਸੋਨੂ ਸਮੇਤ ਹੋਰ ਮੈਂਬਰ ਹਾਜ਼ਰ ਸਨ।