ਘਰ ’ਚੋਂ ਲੱਖਾਂ ਦੇ ਗਹਿਣੇ, ਨਕਦੀ ਤੇ ਡੀਵੀਆਰ ਗ਼ਾਇਬ
-ਲੱਖਾਂ ਦੇ ਗਹਿਣੇ, ਹਜ਼ਾਰਾਂ
Publish Date: Wed, 22 Apr 2026 09:09 PM (IST)
Updated Date: Wed, 22 Apr 2026 09:13 PM (IST)
-ਲੱਖਾਂ ਦੇ ਗਹਿਣੇ, ਹਜ਼ਾਰਾਂ ਦੀ ਨਕਦੀ ਤੇ ਸੀਸੀ ਟੀਵੀ ਕੈਮਰਿਆਂ ਦੀ ਡੀਵੀਆਰ ਕੀਤੀ ਚੋਰੀ
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਰਾਮਾ ਮੰਡੀ ਦੀ ਹੱਦ ’ਚ ਪੈਂਦੇ ਅੰਬੇਡਕਰ ਨਗਰ ’ਚ ਰਹਿਣ ਵਾਲੇ ਇਕ ਪਰਿਵਾਰ ਦੀ ਗੈਰ ਮੌਜੂਦਗੀ ’ਚ ਚੋਰਾਂ ਨੇ ਘਰ ’ਤੇ ਧਾਵਾ ਬੋਲਦੇ ਹੋਏ ਘਰ ’ਚੋਂ ਲੱਖਾਂ ਰੁਪਏ ਦੇ ਗਹਿਣੇ, ਹਜ਼ਾਰਾਂ ਰੁਪਏ ਦੀ ਨਕਦੀ ਦੇ ਨਾਲ-ਨਾਲ ਘਰ ’ਚ ਲੱਗੇ ਸੀਸੀਟੀਵੀ ਕੈਮਰੇ ਦੀ ਡੀਵੀਆਰ ਵੀ ਚੋਰੀ ਕਰ ਲਈ। ਘਰ ਦੀ ਮਾਲਕਣ ਰੀਮਾ ਨੇ ਦੱਸਿਆ ਕਿ ਉਨਾਂ ਦੇ ਰਿਸ਼ਤੇਦਾਰਾਂ ਦੇ ਘਰ ਮੁਕੇਰੀਆਂ ਦੇ ਕੋਲ ਪੈਂਦੇ ਪਿੰਡ ਭੰਗਾਲਾ ’ਚ ਵਿਆਹ ਸੀ, ਜਿਸ ਕਾਰਨ ਉਹ ਸਾਰਾ ਪਰਿਵਾਰ ਸ਼ਨਿਚਰਵਾਰ ਨੂੰ ਵਿਆਹ ’ਤੇ ਚਲੇ ਗਏ ਸਨ। ਸੋਮਵਾਰ ਵਿਆਹ ਤੋਂ ਵਿਹਲੇ ਹੋਣ ਤੋਂ ਬਾਅਦ ਮੰਗਲਵਾਰ ਸਵੇਰੇ ਜਦ ਉਹ ਆਪਣੇ ਘਰ ਵਾਪਸ ਪਰਤੇ ਤਾਂ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਗਾਇਬ ਸਨ, ਜਿਸ ’ਤੇ ਉਨ੍ਹਾਂ ਨੂੰ ਸ਼ੱਕ ਹੋਇਆ। ਜਦ ਅੰਦਰ ਜਾ ਕੇ ਦੇਖਿਆ ਤਾਂ ਪੈਰਾਂ ਹੇਠੋਂ ਜ਼ਮੀਨ ਘਿਸਕ ਗਈ। ਸਾਰਾ ਸਾਮਾਨ ਖਿਲਰਿਆ ਪਿਆ ਸੀ ਤੇ ਅਲਮਾਰੀਆਂ ਦੇ ਤਾਲੇ ਟੁੱਟੇ ਪਏ ਸਨ। ਅਲਮਾਰੀਆਂ ’ਚੋਂ ਸਾਮਾਨ ਕੱਢ ਕੇ ਸਾਰਾ ਬੈੱਡ ’ਤੇ ਸੁੱਟਿਆ ਹੋਇਆ ਸੀ। ਜਦ ਉਨ੍ਹਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਪੰਜ ਤੋਲੇ ਸੋਨੇ ਦੇ ਗਹਿਣੇ, ਚਾਂਦੀ ਦੇ ਗਹਿਣੇ ਤੇ 50 ਹਜ਼ਾਰ ਰੁਪਏ ਦੀ ਨਕਦੀ ਗਾਇਬ ਸੀ। ਜਦ ਉਨ੍ਹਾਂ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਚੈੱਕ ਕਰਨ ਲਈ ਡੀਵੀਆਰ ਦੇਖੀ ਤਾਂ ਉਹ ਵੀ ਗਾਇਬ ਸੀ। ਘਟਨਾ ਦੀ ਸੂਚਨਾ ਤੁਰੰਤ ਥਾਣਾ ਰਾਮਾ ਮੰਡੀ ਦੀ ਪੁਲਿਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਮੌਕੇ ’ਤੇ ਪੁੱਜੀ ਪੁਲਿਸ ਮਾਮਲੇ ਦੀ ਜਾਂਚ ’ਚ ਜੁੱਟ ਗਈ। ਪੁਲਿਸ ਕੋਠੀ ਦੇ ਨਾਲ ਲੱਗਦੇ ਥਾਵਾਂ ’ਤੇ ਲੱਗੇ ਸੀਸੀਟੀਵੀ ਕੈਮਰਿਆ ਦੀ ਫੁਟੇਜ ਖੰਘਾਲ ਰਹੀ ਹੈ। ਫਿਲਹਾਲ ਅਣਪਛਾਤੇ ਚੋਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।