ਜਠੇਰਿਆਂ ਦਾ ਮੇਲਾ ਮਨਾਇਆ
ਅਵਤਾਰ ਰਾਣਾ, ਪੰਜਾਬੀ ਜਾਗਰਣ,
Publish Date: Fri, 20 Mar 2026 08:36 PM (IST)
Updated Date: Fri, 20 Mar 2026 08:37 PM (IST)
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਕਸ਼ਪ ਰਾਜਪੂਤ ਬਾਰਾਦਰੀ ਚੂੰਦ ਗੂੰਦ ਗੋਤਰ ਜਠੇਰਿਆਂ ਦਾ ਸਾਲਾਨਾ ਜੋੜ ਮੇਲਾ ਸਮੂਹ ਮੇਲਾ ਪ੍ਰਬੰਧਕ ਕਮੇਟੀ ਵੱਲੋਂ ਅੱਡਾ ਚੱਬੇਵਾਲ ’ਚ ਮਨਾਇਆ ਗਿਆ। ਮੇਲੇ ਦਾ ਆਗਾਜ਼ ਸਵੇਰੇ ਬਾਬਾ ਜੀ ਦੇ ਅਸਥਾਨ ਉੱਪਰ ਬਾਬਾ ਜਸਵੀਰ ਸਿੰਘ ਤੇ ਸਮੂਹ ਸੰਗਤਾਂ ਵੱਲੋਂ ਨਿਸ਼ਾਨ ਸਾਹਿਬ ਚੜ੍ਹਾਉਣ ਉਪਰੰਤ ਕੀਤਾ ਗਿਆ। ਇਸ ਦੌਰਾਨ ਦੂਰ-ਦੁਰਾਡੇ ਤੋਂ ਸੰਗਤਾਂ ਦਰਬਾਰ ’ਤੇ ਨਤਮਸਤਕ ਹੋਈਆਂ ਅਤੇ ਬਾਬਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਦੌਰਾਨ ਜਿੱਥੇ ਚਾਹ ਪਕੌੜਿਆਂ ਤੇ ਗੁਰੂ ਦੇ ਲੰਗਰ ਚੱਲੇ। ਸਭਾ ਦੇ ਪ੍ਰਧਾਨ ਵੱਲੋਂ ਸਮੂਹ ਸਹਿਯੋਗੀ ਸੱਜਣਾਂ ਤੇ ਪੁੱਜੀਆਂ ਹੋਈਆਂ ਸੰਗਤਾਂ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਪੁੱਜੀਆਂ ਹੋਈਆਂ ਸੰਗਤਾਂ ਵੱਲੋਂ ਆਪਣੀਆਂ ਮੰਨਤਾਂ ਪੂਰੀਆਂ ਹੋਣ ਉਪਰੰਤ ਬਾਬਾ ਜੀ ਦੀਆਂ ਇਮਾਰਤਾਂ ਲਈ ਮਾਇਕ ਸੇਵਾ ਕੀਤੀ ਗਈ। ਸੇਵਾਦਾਰਾਂ ਵੱਲੋਂ ਵੀ ਤਨ, ਮਨ ਤੇ ਧਨ ਨਾਲ ਸੇਵਾ ਨਿਭਾਈ ਗਈ। ਇਹ ਮੇਲਾ ਅਮਿਟ ਯਾਦਾਂ ਛੱਡਦਾ ਹੋਇਆਂ ਸਮਾਪਤ ਹੋਇਆ।