ਜਸਵੰਤ ਸਿੱਧਮ ਦਾ ਹੋਇਆ ਅੰਤਿਮ ਸੰਸਕਾਰ
ਜਸਵੰਤ ਸਿੱਧਮ ਦਾ ਹੋਇਆ ਅੰਤਿਮ ਸੰਸਕਾਰ
Publish Date: Tue, 13 Jan 2026 07:32 PM (IST)
Updated Date: Tue, 13 Jan 2026 07:33 PM (IST)
ਅਜੇ ਸਿੰਘ ਨਾਗੀ/ਤਜਿੰਦਰ ਕੁਮਾਰ , ਪੰਜਾਬੀ ਜਾਗਰਣ ਫਿਲੌਰ/ਨੂਰਮਹਿਲ : ਐੱਸਡੀਐੱਮ ਫਿਲੌਰ ਦੇ ਰੀਡਰ ਜਸਵੰਤ ਸਿੱਧਮ ਜੋ ਦਿਲ ਦਾ ਦੌਰਾ ਪੈਣ ਕਾਰਨ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਨ, ਉਨ੍ਹਾਂ ਦਾ ਅੰਤਿਮ ਸਸਕਾਰ ਪਿੰਡ ਸਿੱਧਮ ਮੁਸਤੈਦੀ (ਸਿੱਧਮ ਤਾਲ ਵਾਲੀਆ) ਵਿਖੇ ਮੰਗਲਵਾਰ ਨੂੰ ਕੀਤਾ ਗਿਆ। ਇਸ ਦੁੱਖ ਦਾ ਘੜੀ ’ਚ ਪਰਿਵਾਰ ਨਾਲ ਧਾਰਮਿਕ ਜਥੇਬੰਦੀਆਂ ਦੇ ਆਗੂਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ, ਇਸ ਮੌਕੇ ਜਰਨੈਲ ਫਿਲੌਰ ਲੋਕ ਇਨਸਾਫ ਮੰਚ ਦੇ ਪ੍ਰਧਾਨ, ਰਾਮ ਜੀ ਦਾਸ ਗੰਨਾ ਪਿੰਡ, ਮਨਜੀਤ ਸਿੰਘ ਬਿੱਲਾ ਨੰਗਲ, ਸੰਜੀਵ ਭੋਰਾ ਐਡਵੋਕੇਟ ਗੜ੍ਹਾ, ਬਾਬੂ ਹੰਸਰਾਜ, ਰਾਜੂ, ਸਮੂਹ ਨਗਰ ਨਿਵਾਸੀ ਤੇ ਇਲਾਕਿਆਂ ਵਿਸ਼ੇਸ਼ ਸ਼ਖਸ਼ੀਅਤਾਂ ਦੁੱਖ ਦੀ ਘੜੀ ਵਿਚ ਸ਼ਾਮਲ ਸਨ।