ਜੈਕਲੀਨ ਨੇ ਸਰਕਾਰੀ ਗਵਾਹ ਬਣਨ ਲਈ ਅਰਜ਼ੀ ਦਿੱਤੀ
ਜਾਸੰ, ਨਵੀਂ ਦਿੱਲੀ :
Publish Date: Fri, 17 Apr 2026 09:41 PM (IST)
Updated Date: Fri, 17 Apr 2026 09:45 PM (IST)
ਜਾਸੰ, ਨਵੀਂ ਦਿੱਲੀ : ਪਟਿਆਲਾ ਹਾਊਸ ਸਥਿਤ ਵਿਸ਼ੇਸ਼ ਅਦਾਲਤ ’ਚ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਨੇ ਖੁਦ ਨੂੰ ਸਰਕਾਰੀ ਗਵਾਹ ਬਨਾਉਣ ਦੀ ਮੰਗ ਕਰਕੇ ਪਟੀਸ਼ਨ ਦਾਖ਼ਲ ਕੀਤੀ ਹੈ। ਕੋਰਟ ਨੇ ਇਸ ’ਤੇ ਈਡੀ ਤੋਂ ਜਵਾਬ ਮੰਗਿਆ ਹੈ। ਵਿਸ਼ੇਸ਼ ਜੱਜ ਪ੍ਰਸ਼ਾਂਤ ਸ਼ਰਮਾ ਨੇ ਈਡੀ ਨੂੰ ਨੋਟਿਸ ਜਾਰੀ ਕਰਕੇ ਸੁਣਵਾਈ 20 ਅਪ੍ਰੈਲ ਲਈ ਤੈਅ ਕੀਤੀ ਹੈ। ਮਾਮਲਾ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜਿਆ ਹੈ, ਜਿਸ ’ਤੇ 200 ਕਰੋੜ ਰੁਪਏ ਦੀ ਠੱਗੀ ਤੇ ਮਨੀ ਲਾਂਡਰਿੰਗ ਦਾ ਦੋਸ਼ ਹੈ। ਜਾਂਚ ’ਚ ਈਡੀ ਨੇ ਜੈਕਲੀਨ ਨੂੰ ਕਈ ਵਾਰ ਪੁੱਛਗਿੱਛ ਲਈ ਸੱਦਿਆ ਸੀ ਤੇ ਪੂਰਕ ਦੋਸ਼ ਪੱਤਰ ’ਚ ਉਨ੍ਹਾਂ ਨੂੰ ਪਹਿਲੀ ਵਾਰ ਮੁਲਜ਼ਮ ਬਣਾਇਆ ਗਿਆ।