ਜੰਡਿਆਲਾ ਮੰਜਕੀ 'ਚ ਮਨਾਇਆ ਦੁਸਹਿਰਾ
ਸੁਰਿੰਦਰ ਸਿੰਘ, ਜੰਡਿਆਲਾ ਮੰਜਕੀ : ਪਿੰਡ ਜੰਡਿਆਲਾ ਵਿੱਚ ਦੁਸਹਿਰਾ ਕਮੇਟੀ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਦੁਸਹਿਰਾ ਮਨਾਇਆ ਗਿਆ। ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਸਬੰਧਤ ਵੱਖ ਵੱਖ ਝਲਕੀਆਂ ਪੇਸ਼ ਕੀਤੀਆਂ ਗਈਆਂ ਤੇ ਰਾਵਣ ਤੇ ਕੁੰਭਕਰਨ ਦੇ ਪੁਤਲੇ ਬਣਾਏ ਗਏ।
Publish Date: Wed, 05 Oct 2022 08:24 PM (IST)
Updated Date: Wed, 05 Oct 2022 08:24 PM (IST)
ਸੁਰਿੰਦਰ ਸਿੰਘ, ਜੰਡਿਆਲਾ ਮੰਜਕੀ : ਪਿੰਡ ਜੰਡਿਆਲਾ ਵਿੱਚ ਦੁਸਹਿਰਾ ਕਮੇਟੀ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਦੁਸਹਿਰਾ ਮਨਾਇਆ ਗਿਆ। ਭਗਵਾਨ ਸ੍ਰੀ ਰਾਮ ਦੇ ਜੀਵਨ ਨਾਲ ਸਬੰਧਤ ਵੱਖ ਵੱਖ ਝਲਕੀਆਂ ਪੇਸ਼ ਕੀਤੀਆਂ ਗਈਆਂ ਤੇ ਰਾਵਣ ਤੇ ਕੁੰਭਕਰਨ ਦੇ ਪੁਤਲੇ ਬਣਾਏ ਗਏ। ਮੁੱਖ ਮਹਿਮਾਨ ਵਜੋਂ ਪੁੱਜੇ ਮੰਗਲ ਸਿੰਘ ਬਾਸੀ ਚੇਅਰਮੈਨ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਤੇ ਸੁਰਿੰਦਰ ਸਿੰਘ ਸੋਢੀ ਹਲਕਾ ਇੰਚਾਰਜ ਜਲੰਧਰ ਕੈਂਟ ਨੇ ਪ੍ਰਬੰਧਕਾਂ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਤੇ ਭਗਵਾਨ ਸ਼੍ਰੀ ਰਾਮ ਦੇ ਜੀਵਨ ਤੋਂ ਪੇ੍ਰਰਨਾ ਲੈਣ ਲਈ ਕਿਹਾ। ਭਾਜਪਾ ਆਗੂ ਸਰਬਜੀਤ ਸਿੰਘ ਮੱਕੜ ਨੇ ਵੀ ਇਸ ਮੌਕੇ ਹਾਜ਼ਰੀ ਭਰੀ। ਸਰਪੰਚ ਮੱਖਣ ਪੱਲਣ ਤੇ ਦੁਸਹਿਰਾ ਕਮੇਟੀ ਦੇ ਪ੍ਰਬੰਧਕਾਂ ਵੱਲੋਂ ਪੁੱਜੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਆਗੂ ਨਰਿੰਦਰ ਗੋਗਨਾ, ਸੁਦਰਸ਼ਨ ਲਾਲ ਬਿੱਲਾ ਸੀਨੀਅਰ ਆਗੂ. ਸੁਖਦੇਵ ਸਿੰਘ ਸੁੱਖਾ, ਸੰਦੀਪ ਕੁਮਾਰ, ਪ੍ਰਧਾਨ ਕਮਲ ਗੋਗਨਾ, ਸੈਕਟਰੀ ਪ੍ਰਮੋਦ ਸ਼ਰਮਾ, ਪਵਨ ਮੈਹਨ, ਯਸ਼ਪਾਲ, ਜਪਜੀ ਜੌਹਲ, ਰਿਸ਼ੀ ਕੌੜਾ, ਸੁਖਦੇਵ ਸਿੰਘ ਜਥੇਦਾਰ ਰਾਜੇਸ਼ ਸ਼ੰਮੀ, ਰਾਮ ਲੁਭਾਇਆ, ਜਥੇਦਾਰ ਬਲਰਾਜ ਸਿੰਘ, ਸੁਖਵੀਰ ਸਿੰਘ, ਮੱਖਣ ਸਿੰਘ ਜੌਹਲ, ਬਲਕਾਰ ਸਿੰਘ, ਸੁਰਜੀਤ ਸਿੰਘ ਜੌਹਲ, ਸੁਰਜੀਤ ਸਿੰਘ ਟਾਂਡਾ ਤੇ ਗੋਪੀ ਜੌਹਲ ਆਦਿ ਵੀ ਹਾਜ਼ਰ ਸਨ।