ਜਲੰਧਰ ਦੀ ਚੇਸ਼ਤਾ ਨੇ ਕਿਚਨ ਚੈਂਪੀਅਨਸ਼ਿਪ ਜਿੱਤੀ
ਜਲੰਧਰ ਦੀ ਚੇਸ਼ਤਾ ਆਨੰਦ ਨੇ 'ਕਿਚਨ ਚੈਂਪੀਅਨਸ਼ਿਪ' ਸੀਜ਼ਨ 13 ਦਾ ਖਿਤਾਬ ਜਿੱਤਿਆ
Publish Date: Thu, 26 Feb 2026 07:04 PM (IST)
Updated Date: Thu, 26 Feb 2026 07:07 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ : ਜਲੰਧਰ ’ਚ ਪੈਂਦੇ ਆਨੰਦ ਨਗਰ, ਮਕਸੂਦਾਂ ’ਚ ਰਹਿ ਰਹੀ ਚੰਡੀਗੜ੍ਹ ਯੂਨੀਵਰਸਿਟੀ ਦੀ ਬੀਐੱਸਸੀ ਰਸੋਈ ਵਿਗਿਆਨ ਦੀ ਚੇਸ਼ਤਾ ਆਨੰਦ ਨੇ ਆਪਣੇ ਰਸੋਈ ਹੁਨਰ ਦਾ ਪ੍ਰਦਰਸ਼ਨ ਕਰਕੇ ਕਿਚਨ ਚੈਂਪੀਅਨਸ਼ਿਪ ਸੀਜ਼ਨ 13 ਦੀ ਟਰਾਫੀ ਜਿੱਤ ਕੇ ਆਪਣੇ ਮਾਤਾ ਪਿਤਾ, ਯੂਨੀਵਰਸਿਟੀ ਤੇ ਜਲੰਧਰ ਦਾ ਨਾਮ ਰੋਸ਼ਨ ਕੀਤਾ ਹੈ। ਉਸਨੂੰ 23 ਫਰਵਰੀ ਨੂੰ ਚੰਡੀਗੜ੍ਹ ਦੇ ਅਰੋਮਾ ਹੋਟਲ ’ਚ ਕਰਵਾਏ ਸ਼ਾਨਦਾਰ ਸਮਾਗਮ ’ਚ ਅਧਿਕਾਰਤ ਤੌਰ ’ਤੇ ਜੇਤੂ ਐਲਾਨਿਆ ਗਿਆ ਸੀ। ਉਸਨੇ ਦੱਸਿਆ ਕਿ ਚੈਂਪੀਅਨਸ਼ਿਪ ਦਾ ਗ੍ਰੈਂਡ ਫਿਨਾਲੇ 22 ਫਰਵਰੀ ਨੂੰ ਚੰਡੀਗੜ੍ਹ ’ਚ ਹੋਇਆ ਸੀ, ਜਿਸ ’ਚ ਵੱਡੀ ਗਿਣਤੀ ’ਚ ਭਾਗੀਦਾਰ ਸ਼ਾਮਲ ਸਨ। ਸਖ਼ਤ ਮੁਕਾਬਲੇ ਦੌਰਾਨ ਉਸ ਨੇ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਤੇ ਪਹਿਲਾ ਸਥਾਨ ਪ੍ਰਾਪਤ ਕੀਤਾ। ਆਪਣੀ ਸਫਲਤਾ ਦਾ ਇਨਾਮ ਪ੍ਰਾਪਤ ਕਰਨ ਤੇ ਉਸਦੇ ਮਾਤਾ ਪਿਤਾ ਵੱਲੋਂ ਉਸ ਨੂੰ ਸਨਮਾਨਿਤ ਕਰਕੇ ਵਧਾਈ ਦਿੱਤੀ। ਇਸ ਜਿੱਤ ਦਾ ਸਿਹਰਾ ਆਪਣੇ ਅਧਿਆਪਕ ਤੇ ਪਰਿਵਾਰ ਨੂੰ ਦਿੱਤਾ।