ਕਾਰਤਿਕ ਤੇ ਵੰਸ਼ ਦੀ ਬਦੌਲਤ ਜਿੱਤਿਆ ਜਲੰਧਰ
ਜਾਗਰਣ ਸੰਵਾਦਦਾਤਾ, ਜਲੰਧਰ :
Publish Date: Sun, 05 Apr 2026 12:20 AM (IST)
Updated Date: Sun, 05 Apr 2026 12:22 AM (IST)
ਜਾਗਰਣ ਸੰਵਾਦਦਾਤਾ, ਜਲੰਧਰ : ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਕਰਵਾਏ ਜਾ ਰਹੇ ਦੋ ਦਿਨਾਂ ਇੰਟਰ ਡਿਸਟ੍ਰਿਕਟ ਅੰਡਰ 23 ਟੂਰਨਾਮੈਂਟ ’ਚ ਜਲੰਧਰ ਨੇ ਪਠਾਨਕੋਟ ਨੂੰ ਹਰਾਉਂਦਿਆਂ ਜਿੱਤ ਦਰਜ ਕਰਵਾਈ। ਜਲੰਧਰ ਵੱਲੋਂ ਲੈੱਗ ਸਪਿੰਨਰ ਕਾਰਤਿਕ ਚੱਢਾ ਤੇ ਵੰਸ਼ ਕੌਸ਼ਲ ਨੇ ਸ਼ਾਨਦਾਰ ਗੇਂਦਬਾਜ਼ੀ ਦਾ ਪ੍ਰਦਰਸ਼ਨ ਕੀਤਾ।
ਪਠਾਨਕੋਟ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਪਹਿਲੀ ਪਾਰੀ ਵਿਚ 141 ਦੌੜਾਂ ਬਣਾਈਆਂ ਤੇ ਆਊਟ ਹੋ ਗਏ। ਜਲੰਧਰ ਨੇ ਜਦੋਂ ਖੇਡਣਾ ਸ਼ੁਰੂ ਕੀਤਾ ਤਾਂ 161 ਦੌੜਾਂ ਬਣਾਈਆਂ। ਤੀਜੀ ਪਾਰੀ ’ਚ ਪਠਾਨਕੋਟ ਨੇ 86 ਦੌੜਾਂ ਬਣਾਈਆਂ ਤੇ ਫਿਰ ਆਊਟ ਹੋ ਗਏ। ਇਸ ਤਰ੍ਹਾਂ ਜਲੰਧਰ ਨੂੰ ਪਠਾਨਕੋਟ ਤੋਂ 66 ਦੌੜਾਂ ਦੀ ਲੀਡ ਮਿਲੀ। ਜਲੰਧਰ ਨੇ ਬਿਨਾਂ ਕਿਸੇ ਵਿਕਟ ਗੁਆਏ 67 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਦੋਵਾਂ ਪਾਰੀਆਂ ਵਿਚ ਜਲੰਧਰ ਦੇ ਕਾਰਤਿਕ ਚੱਢਾ ਨੇ ਅੱਠ ਵਿਕਟਾਂ ਹਾਸਲ ਕੀਤੀਆਂ, ਜਦਕਿ ਵੰਸ਼ ਕੌਸ਼ਲ ਨੇ ਛੇ ਵਿਕਟਾਂ ਪ੍ਰਾਪਤ ਕੀਤੀਆਂ।
ਜਲੰਧਰ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਸੰਜੀਵ ਅੰਗਰਿਸ਼ ਤੇ ਮੈਂਬਰਾਂ ਨੇ ਟੀਮ ਦੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਆਉਣ ਵਾਲੇ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ।