ਜਲੰਧਰ ਨੂੰ ਨਹੀਂ ਮਿਲਣਗੀਆਂ 7 ਮੀਟਰ ਦੀਆਂ ਬੱਸਾਂ, ਸ਼ਹਿਰ ਦੇ ਕਈ ਰੂਟਾਂ ’ਤੇ ਪਵੇਗਾ ਅਸਰ, ਪ੍ਰੋਜੈਕਟ ’ਚ ਹੋਵੇਗੀ ਦੇਰੀ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਕੇਂਦਰ ਸਰਕਾਰ ਦੇ ਪ੍ਰਧਾਨ ਮੰਤਰੀ ਇਲੈਕਟ੍ਰਿਕ ਬੱਸ ਸੇਵਾ ਪ੍ਰੋਜੈਕਟ ’ਚ ਹੋਰ ਦੇਰੀ ਦਿਖਾਈ ਦੇ ਰਹੀ ਹੈ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਸਪਸ਼ਟ ਕਰ ਦਿੱਤਾ ਹੈ ਕਿ ਜਲੰਧਰ ਨੂੰ 7 ਮੀਟਰ ਦੀਆਂ ਬੱਸਾਂ ਨਹੀਂ ਦਿੱਤੀਆਂ ਜਾਣਗੀਆਂ। ਕੇਂਦਰ ਵੱਲੋਂ ਸਿਰਫ਼ 9 ਮੀਟਰ ਤੇ 12 ਮੀਟਰ ਦੀਆਂ ਬੱਸਾਂ ਦਾ ਹੀ ਆਰਡਰ ਦਿੱਤਾ ਗਿਆ ਹੈ। ਅਜਿਹੇ ’ਚ ਜਲੰਧਰ ਨੂੰ ਕੇਵਲ 9 ਮੀਟਰ ਤੇ 12 ਮੀਟਰ ਦੀਆਂ ਬੱਸਾਂ ਦੀ ਹੀ ਸਪਲਾਈ ਹੋਵੇਗੀ। ਇਸ ਫ਼ੈਸਲੇ ਨਾਲ ਨਗਰ ਨਿਗਮ ਨੂੰ ਹੁਣ ਸ਼ਹਿਰ ਦੇ ਕਈ ਬੱਸ ਰੂਟਾਂ ’ਚ ਤਬਦੀਲੀ ਕਰਨੀ ਪੈ ਸਕਦੀ ਹੈ। ਨਾਲ ਹੀ ਬੱਸਾਂ ਦੀ ਮੰਗ (ਡਿਮਾਂਡ) ਨੂੰ ਵੀ ਦੁਬਾਰਾ ਤਿਆਰ ਕਰਨਾ ਹੋਵੇਗਾ। ਇਸ ਪ੍ਰੋਜੈਕਟ ਦੀ ਦੇਖਭਾਲ ਕਰ ਰਹੇ ਨਗਰ ਨਿਗਮ ਦੇ ਐੱਸਈ ਰਾਹੁਲ ਧਵਨ ਨੇ ਦੱਸਿਆ ਕਿ ਜ਼ਿਆਦਾਤਰ ਰੂਟਾਂ ’ਤੇ ਵੱਡੇ ਬਦਲਾਅ ਦੀ ਲੋੜ ਨਹੀਂ ਪਵੇਗੀ। ਪੁਰਾਣੇ ਸਰਵੇਅ ਅਨੁਸਾਰ ਜਿਨ੍ਹਾਂ ਰੂਟਾਂ ਲਈ 7 ਮੀਟਰ ਦੀਆਂ ਬੱਸਾਂ ਤੈਅ ਕੀਤੀਆਂ ਗਈਆਂ ਸਨ, ਉਨ੍ਹਾਂ ਰੂਟਾਂ ਦੀਆਂ ਸੜਕਾਂ ਬਾਰੇ ਮੁੜ ਰਿਪੋਰਟ ਤਿਆਰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਰੂਟਾਂ ’ਤੇ 9 ਮੀਟਰ ਦੀਆਂ ਬੱਸਾਂ ਚਲਾਈਆਂ ਜਾਣਗੀਆਂ ਤੇ ਜਿੱਥੇ ਸੜਕਾਂ ਤੰਗ ਹਨ, ਉੱਥੇ ਕੁਝ ਬਦਲਾਅ ਸੰਭਵ ਹਨ। ਨਵੇਂ ਸਿਰੇ ਤੋਂ ਬੱਸਾਂ ਦੀ ਮੰਗ ਪੰਜਾਬ ਸਰਕਾਰ ਦੇ ਰਾਹੀਂ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ। ਨਗਰ ਨਿਗਮ ਵੱਲੋਂ ਪੀਐੱਮ ਈ-ਬੱਸ ਸੇਵਾ ਲਈ ਵੱਡੇ ਪੱਧਰ ’ਤੇ ਸਰਵੇਅ ਕਰਵਾਇਆ ਗਿਆ ਸੀ ਤੇ ਕੁੱਲ 12 ਰੂਟ ਤੈਅ ਕੀਤੇ ਗਏ ਸਨ। ਨੈਸ਼ਨਲ ਹਾਈਵੇ ਵਾਲੇ ਰੂਟਾਂ ’ਤੇ 12 ਮੀਟਰ ਦੀਆਂ ਬੱਸਾਂ ਚਲਾਉਣ ਦੀ ਯੋਜਨਾ ਸੀ। ਨਗਰ ਨਿਗਮ ਨੂੰ ਕੁੱਲ 97 ਬੱਸਾਂ ਮਿਲਣੀਆਂ ਹਨ। ਬੱਸਾਂ ਦੀ ਗਿਣਤੀ ’ਚ ਕੋਈ ਤਬਦੀਲੀ ਨਹੀਂ ਹੋਵੇਗੀ ਪਰ ਹੁਣ ਇਹ ਮੁੜ ਤੈਅ ਕਰਨਾ ਪਵੇਗਾ ਕਿ ਕਿੰਨੀ ਗਿਣਤੀ ’ਚ ਕਿਹੜੇ ਸਾਈਜ਼ ਦੀਆਂ ਬੱਸਾਂ ਦੀ ਲੋੜ ਹੈ। ਨਿਗਮ ਨੇ ਪਹਿਲਾਂ ਹੀ ਇਹ ਵੀ ਤੈਅ ਕੀਤਾ ਸੀ ਕਿ ਰੂਟ ਕਿੱਥੋਂ ਕਿੱਥੋਂ ਤੱਕ ਹੋਵੇਗਾ ਤੇ ਉਨ੍ਹਾਂ ਰੂਟਾਂ ’ਤੇ ਬੱਸ ਸਟਾਪ ਕਿੱਥੇ-ਕਿੱਥੇ ਬਣ ਸਕਦੇ ਹਨ। ਹਰ ਰੂਟ ਲਈ ਬੱਸਾਂ ਦੀ ਗਿਣਤੀ ਵੀ ਨਿਰਧਾਰਤ ਕੀਤੀ ਗਈ ਸੀ। ਹੁਣ ਬੱਸਾਂ ਦੇ ਸਾਈਜ਼ ਬਦਲਣ ਨਾਲ ਇਸ ’ਚ ਕੁਝ ਤਬਦੀਲੀਆਂ ਹੋ ਸਕਦੀਆਂ ਹਨ। ਸਰਵੇਅ ਅਨੁਸਾਰ ਹਾਈਵੇ ਤੇ ਰਿੰਗ ਰੋਡ ’ਤੇ 12 ਮੀਟਰ ਦੀਆਂ ਬੱਸਾਂ, ਦਰਮਿਆਨੇ ਚੌੜਾਈ ਵਾਲੇ ਰੂਟਾਂ ’ਤੇ 9 ਮੀਟਰ ਤੇ ਤੰਗ ਰੂਟਾਂ ’ਤੇ 7 ਮੀਟਰ ਦੀਆਂ ਬੱਸਾਂ ਚਲਾਉਣੀ ਤੈਅ ਹੋਈ ਸੀ ਪਰ ਹੁਣ 7 ਮੀਟਰ ਦੀਆਂ ਬੱਸਾਂ ਨਹੀਂ ਮਿਲਣਗੀਆਂ। ਪ੍ਰਧਾਨ ਮੰਤਰੀ ਇਲੈਕਟ੍ਰਿਕ ਬੱਸ ਦੇ ਰੂਟ (ਲਗਭਗ ਡੇਢ ਸਾਲ ਪਹਿਲਾਂ ਤੈਅ ਕੀਤੇ ਗਏ) 1. ਆਉਟਰ ਰਿੰਗ ਰੋਡ : ਪਠਾਨਕੋਟ ਬਾਈਪਾਸ ਤੋਂ ਹੁਸ਼ਿਆਰਪੁਰ ਬਾਈਪਾਸ, ਪੀਏਪੀ, ਬੱਸ ਸਟੈਂਡ 2. ਰਿੰਗ ਰੂਟ : ਬੱਸ ਸਟੈਂਡ – ਗੁਰੂ ਅਮਰਦਾਸ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਬਾਬੂ ਜਗਜੀਵਨ ਰਾਮ ਚੌਕ, ਮਿੱਠੂ ਬਸਤੀ, ਜੰਮੂ ਹਸਪਤਾਲ, ਕਪੂਰਥਲਾ ਚੌਕ, ਕਸ਼੍ਯਪ ਰਿਸ਼ੀ ਚੌਕ, ਸੋਢਲ ਚੌਕ–ਦੋਆਬਾ ਚੌਕ 3. ਇਨਰ ਰਿੰਗ ਰੂਟ : ਰੇਲਵੇ ਸਟੇਸ਼ਨ ਤੋਂ ਬੱਸ ਸਟੈਂਡ ਤੱਕ ਵਾਇਆ ਬੀਐੱਮਸੀ ਚੌਕ, ਮਿਸ਼ਨ ਚੌਕ, ਡਾ. ਅੰਬੇਡਕਰ ਚੌਕ, ਫੁੱਟਬਾਲ ਚੌਕ, ਆਦਰਸ਼ ਨਗਰ ਚੌਕ, ਪਟੇਲ ਚੌਕ, ਅੱਡਾ ਹੁਸ਼ਿਆਰਪੁਰ ਚੌਕ–ਮਦਨ ਫਲੋਰ ਮਿੱਲ ਚੌਕ 4. ਕਰਤਾਰਪੁਰ ਤੋਂ ਬੱਸ ਸਟੈਂਡ : ਜੰਗ-ਏ-ਆਜ਼ਾਦੀ, ਵਿਧੀਪੁਰ, ਐੱਨਆਈਟੀ, ਸੇਂਟ ਸੋਲਜਰ ਲਾਅ ਕਾਲਜ, ਵੇਰਕਾ ਮਿਲਕ ਪਲਾਂਟ, ਮਕਸੂਦਾਂ ਬਾਈਪਾਸ, ਪਠਾਨਕੋਟ ਚੌਕ, ਕੇਐੱਮਵੀ, ਦੋਆਬਾ ਚੌਕ, ਦੇਵੀ ਤਾਲਾਬ ਮੰਦਰ, ਅੱਡਾ ਟਾਂਡਾ ਚੌਕ, ਪਟੇਲ ਚੌਕ, ਆਦਰਸ਼ ਨਗਰ ਮਾਰਕੀਟ, ਬਸਤੀ ਅੱਡਾ ਚੌਕ, ਭਗਵਾਨ ਵਾਲਮੀਕੀ ਚੌਕ, ਸ਼੍ਰੀ ਰਾਮ ਚੌਕ, ਭਗਤ ਨਾਮਦੇਵ ਚੌਕ, ਬੀਐੱਮਸੀ 5. ਬੱਸ ਸਟੈਂਡ ਤੋਂ ਗੋਪਾਲਪੁਰ : ਬੀਐੱਮਸੀ–ਨਾਮਦੇਵ ਚੌਕ, ਸ਼੍ਰੀ ਰਾਮ ਚੌਕ, ਬਸਤੀ ਅੱਡਾ, ਐਚਐੱਮਵੀ, ਡੈਵੀਅਟ, ਜਨਤਾ ਕਾਲਜ, ਕੈਪਸਨ ਇੰਡਸਟਰੀ 6. ਕਿਸ਼ਨਗੜ੍ਹ ਤੋਂ ਬੱਸ ਸਟੈਂਡ : ਬੱਸ ਸਟੈਂਡ – ਰੇਲਵੇ ਸਟੇਸ਼ਨ ਤੋਂ ਬਾਹਰੀ ਇਲਾਕਾ ਕਿਸ਼ਨਗੜ੍ਹ ਤੱਕ ਵਾਇਆ ਪਠਾਨਕੋਟ ਚੌਕ, ਲੰਮਾ ਪਿੰਡ, ਕਿਸ਼ਨਪੁਰਾ, ਅੱਡਾ ਹੋਸ਼ਿਆਰਪੁਰ, ਨਿਊ ਰੇਲਵੇ ਰੋਡ, ਭਗਤ ਸਿੰਘ ਚੌਕ, ਮਦਨ ਫਲੋਰ ਮਿਲ, ਅਲਾਸਕਾ ਚੌਕ, ਡੀਸੀ ਦਫ਼ਤਰ, ਕੋਰਟ ਰੋਡ, ਪੁਡਾ ਦਫ਼ਤਰ, ਖਾਲਸਾ ਸਕੂਲ–ਬੀਐੱਸਐੱਫ ਚੌਕ 7. ਬੱਸ ਸਟੈਂਡ ਤੋਂ ਜੰਡੂ ਸਿੰਘਾ : ਬੀਐੱਸਐੱਫ ਚੌਕ, ਪੀਏਪੀ, ਰਾਮਾਮੰਡੀ, ਹੁਸ਼ਿਆਰਪੁਰ ਰੋਡ, ਆਈਵੀਵਾਈ ਸਕੂਲ, ਜੰਡੂ ਸਿੰਘਾ 8. ਬੱਸ ਸਟੈਂਡ ਤੋਂ ਐਲਪੀਯੂ : ਰਾਮਾਮੰਡੀ–ਪਰਾਗਪੁਰ 9. ਬੱਸ ਸਟੈਂਡ ਤੋਂ ਜਮਸ਼ੇਰ : ਪਿਮਜ਼, ਛੋਟੀ ਬਰਾਦਰੀ, ਅਰਬਨ ਐਸਟੇਟ ਫੇਜ਼-1, ਫੇਜ਼-2, ਕਿਊਰੋ, ਏਜੀਆਈ ਹਾਈਟਸ 1, 2, 3 10. ਬੱਸ ਸਟੈਂਡ ਤੋਂ ਲਾਂਬੜਾ : ਆਇਕਾਨਿਕ ਏਜੀਆਈ ਮਾਰਕੀਟ–ਗੁਰੂ ਅਮਰਦਾਸ ਚੌਕ, ਨਕੋਦਰ ਚੌਕ, ਗੁਰੂ ਰਵਿਦਾਸ ਚੌਕ, ਬੂਟਾ ਪਿੰਡ, ਸਤਿਗੁਰੂ ਕਬੀਰ ਚੌਕ, ਵੰਡਰਲੈਂਡ 11. ਬੱਸ ਸਟੈਂਡ ਤੋਂ ਸੈਂਟ ਸੋਲਜਰ ਕਾਲਜ : ਬੀਐੱਮਸੀ, ਨਾਮਦੇਵ ਚੌਕ, ਸ਼੍ਰੀ ਰਾਮ ਚੌਕ, ਭਗਵਾਨ ਵਾਲਮੀਕਿ ਚੌਕ, ਡਾ. ਅੰਬੇਡਕਰ ਚੌਕ, ਗੁਰੂ ਰਵਿਦਾਸ ਚੌਕ, ਵੀਰ ਬਬਰੀਕ ਚੌਕ, ਬਾਬੂ ਜਗਜੀਵਨ ਰਾਮ ਚੌਕ 12. ਰਾਮਾਮੰਡੀ ਤੋਂ ਜਲੰਧਰ ਕੁੰਜ : ਸਪੋਰਟਸ ਕੰਪਲੈਕਸ, ਕਪੂਰਥਲਾ ਚੌਕ, ਫੁੱਟਬਾਲ ਚੌਕ, ਮਿਸ਼ਨ ਚੌਕ, ਬੀਐੱਮਸੀ।