ਜਲੰਧਰ ’ਚੋਂ 150 ਕਰੋੜ ਵੱਧ ਟੈਕਸ ਮਿਲੇਗਾ
ਜਾਸ, ਜਲੰਧਰ : ਵਿੱਤੀ
Publish Date: Sat, 04 Apr 2026 10:05 PM (IST)
Updated Date: Sat, 04 Apr 2026 10:07 PM (IST)
ਜਾਸ, ਜਲੰਧਰ : ਵਿੱਤੀ ਵਰ੍ਹੇ ਦੌਰਾਨ ਸ਼ਹਿਰ ਦੀ ਵਪਾਰਕ ਇਕਾਈਆਂ ਦੇ ਟੈਕਸ ਤੇ ਮਾਲ ਰਿਕਾਰਡ ਦਾ ਮਿਲਾਨ ਨਾ ਹੋਣ ਕਾਰਨ ਜ਼ਿਲ੍ਹੇ ਦੀਆਂ 300 ਵਪਾਰਕ ਇਕਾਈਆਂ ’ਚ ਸਰਵੇਖਣ ਦੌਰਾਨ ਜੀਐੱਸਟੀ ਵਿਭਾਗ ਨੂੰ ਗੜਬੜੀ ਮਿਲੀ ਹੈ। ਇਸ ਸਬੰਧੀ ਇਨ੍ਹਾਂ ਇਕਾਈਆਂ ਨੂੰ ਨੋਟਿਸ ਜਾਰੀ ਕੀਤਾ ਗਿਆ ਸੀ। ਨਾਲ ਹੀ, ਸ਼ਨਿਚਰਵਾਰ ਨੂੰ ਇਨ੍ਹਾਂ ਇਕਾਈਆਂ ਦੇ ਮਾਲਕਾਂ ਤੋਂ ਜਵਾਬ-ਤਲਬੀ ਕੀਤੀ ਗਈ। ਇਸ ਵਿੱਤੀ ਵਰ੍ਹੇ ’ਚ ਜਲੰਧਰ ਦੇ ਨਾਲ-ਨਾਲ ਕਪੂਰਥਲਾ, ਹੁਸ਼ਿਆਰਪੁਰ ਤੇ ਨਵਾਂਸ਼ਹਿਰ ਤੋਂ 300 ਕਰੋੜ ਦੇ ਟੈਕਸ ਦਾ ਇਜ਼ਾਫਾ ਹੋਵੇਗਾ। ਸਟੇਟ ਟੈਕਸ ਵਿਭਾਗ ਦੀ ਡਿਪਟੀ ਕਮਿਸ਼ਨਰ ਦਰਬੀਰ ਰਾਜ ਕੌਰ ਨੇ ਕਿਹਾ ਕਿ ਜਾਂਚ ਮਗਰੋਂ ਲਗਪਗ 300 ਕਰੋੜ ਤੋਂ ਵੱਧ ਟੈਕਸ ਦੀ ਰਿਕਵਰੀ ਹੋ ਸਕਦੀ ਹੈ, ਹਾਲਾਂਕਿ ਰਿਕਾਰਡ ਦੀ ਜਾਂਚ ਜਾਰੀ ਹੈ।
ਹਰ ਵਾਰੀ ਦੀ ਤਰ੍ਹਾਂ, ਇਸ ਵਾਰ ਵੀ ਵਿੱਤੀ ਵਰ੍ਹੇ ਦੀ ਸਮਾਪਤੀ ਤੋਂ ਪਹਿਲਾਂ ਗੁੱਡਜ਼ ਸਰਵਿਸ ਟੈਕਸ (ਜੀਐੱਸਟੀ) ਨਾਲ ਸਬੰਧਤ ਤੈਅ ਟੀਚਾ ਨੂੰ ਪੂਰਾ ਕਰਦਿਆਂ ਵਿਭਾਗ ਨੇ ਜਲੰਧਰ ਦੀਆਂ ਤਿੰਨ ਡਵੀਜ਼ਨਾਂ ਦੇ ਨਾਲ ਨਵਾਂਸ਼ਹਿਰ, ਕਪੂਰਥਲਾ ਤੇ ਹੁਸ਼ਿਆਰਪੁਰ ਦੀਆਂ ਉਦਯੋਗਿਕ ਇਕਾਈਆਂ ਦਾ ਸਰਵੇ ਕੀਤਾ ਸੀ। ਹਾਲਾਂਕਿ, ਕਈ ਉਦਯੋਗਿਕ ਇਕਾਈਆਂ ਦੇ ਰਿਕਾਰਡ ਦਾ ਮਿਲਾਨ ਬਾਕੀ ਹੈ। ਜੇ ਸਿਰਫ ਜਲੰਧਰ ਦੀ ਗੱਲ ਕੀਤੀ ਜਾਵੇ ਤਾਂ 300 ਉਦਯੋਗਿਕ ਇਕਾਈਆਂ ਜਾਂਚ ਦੇ ਦਾਇਰੇ ’ਚ ਆਈਆਂ ਹਨ, ਜਿਨ੍ਹਾਂ ਤੋਂ 150 ਕਰੋੜ ਦਾ ਮਾਲੀਆ ਮਿਲਣ ਦੀ ਸੰਭਾਵਨਾ ਹੈ।