ਜਲੰਧਰ ਸਟੇਸ਼ਨ ’ਤੇ ਏਸੀ ਵੇਟਿੰਗ ਰੂਮ ਲਈ ਸੀਲਿੰਗ ਦਾ ਕੰਮ ਸ਼ੁਰੂ
ਜਲੰਧਰ ਸਟੇਸ਼ਨ ਤੇ ਏਸੀ ਵੇਟਿੰਗ ਰੂਮ ਲਈ ਸੀਲਿੰਗ ਦਾ ਕੰਮ ਹੋਇਆ ਸ਼ੁਰੂ
Publish Date: Wed, 07 Jan 2026 06:50 PM (IST)
Updated Date: Wed, 07 Jan 2026 06:53 PM (IST)

ਏਸੀ ਰੂਮ ’ਚ ਬੈਠਣ ਲਈ ਯਾਤਰੀਆਂ ਤੋਂ 10 ਰੁਪਏ ਪ੍ਰਤੀ ਘੰਟਾ ਵਸੂਲਿਆ ਜਾਏਗਾ ਪੰਜਾਬੀ ਜਾਗਰਣ ਪ੍ਰਤੀਨਿਧ, ਜਲੰਧਰ : ਸਿਟੀ ਰੇਲਵੇ ਸਟੇਸ਼ਨ ਤੇ ਯਾਤਰੀਆਂ ਨੂੰ ਗਰਮੀਆਂ ਦੌਰਾਨ ਸਹੂਅਤ ਦੇਣ ਲਈ ਏਸੀ ਵੇਟਿੰਗ ਰੂਮ ਬਣਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ। ਪਲੇਟਫਾਰਮ ਨੰਬਰ ਇਕ ਤੇ ਆਰ ਪੀ ਐਫ ਬੈਰਕਾਂ ਦੇ ਸਾਹਮਣੇ ਜੋ ਕਿ ਲਗਭਗ 20 ਸਾਲਾਂ ਤੋਂ ਬੰਦ ਸੀ, ਨੂੰ ਵੇਟਿੰਗ ਰੂਮ ਬਣਾਉਣ ਲਈ ਢਾਹਿਆ ਜਾ ਰਿਹਾ ਹੈ। ਕੰਧਾਂ ਨੂੰ ਢਾਹ ਦਿੱਤਾ ਗਿਆ ਹੈ ਤੇ ਗਰਿੱਲਾਂ ਨੂੰ ਹਟਾ ਦਿੱਤਾ ਗਿਆ ਹੈ ਅ ਉਸ ਦਾ ਨਵੀਨੀਕਰਨ ਕੀਤਾ ਗਿਆ ਹੈ। ਕੰਧਾਂ ਦੀਆਂ ਟਾਈਲਾਂ ਦੇ ਨਾਲ-ਨਾਲ ਫਰਸ਼ ਦੀਆਂ ਟਾਈਲਾਂ ਵੀ ਲਾਈਆਂ ਜਾ ਰਹੀਆਂ ਹਨ ਅਤੇ ਸੀਲਿੰਗ ਦਾ ਵੀ ਕੰਮ ਸ਼ੁਰੂ ਹੋ ਗਿਆ ਹੈ। ਇਹ ਯਕੀਨੀ ਬਣਾਉਣ ਲਈ ਸ਼ੀਸ਼ੇ ਲਗਾਏ ਜਾਣਗੇ ਕਿ ਯਾਤਰੀ ਪਲੇਟਫਾਰਮ ਤੇ ਆਉਂਦੀਆਂ ਰੇਲ ਗੱਡੀਆਂ ਨੂੰ ਦੇਖ ਸਕਣ। ਸਟੇਸ਼ਨ ਦੇ ਬਾਹਰੀ ਹਿੱਸੇ ਤੇ ਸ਼ੀਸ਼ੇ ਵੀ ਲਾਏ ਜਾ ਰਹੇ ਹਨ, ਜਿਸ ਨਾਲ ਉਹ ਸਟੇਸ਼ਨ ਦੇ ਆਲੇ-ਦੁਆਲੇ ਨੂੰ ਦੇਖ ਸਕਣ। ਵੇਟਿੰਗ ਰੂਮ ਵਿਚ ਇਕ ਸਮੇਂ ਵਿਚ ਲਗਪਗ 50 ਯਾਤਰੀ ਬੈਠ ਸਕਣਗੇ। ਏਸੀ ਵੇਟਿੰਗ ਰੂਮ ਦੀ ਕੀਮਤ ਪ੍ਰਤੀ ਘੰਟਾ 10 ਰੁਪਏ ਹੋਵੇਗੀ ਅਤੇ ਪੰਜ ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਤੋਂ ਪ੍ਰਤੀ ਘੰਟਾ 5 ਰੁਪਏ ਲਏ ਜਾਣਗੇ। ਇਸ ਲਈ ਯਾਤਰੀ ਦੀ ਜਾਣਕਾਰੀ, ਮੋਬਾਈਲ ਨੰਬਰ ਤੇ ਰਿਜ਼ਰਵੇਸ਼ਨ ਟਿਕਟ ਦਾ ਪੀਐੱਨਆਰ ਨੰਬਰ ਦਰਜ ਕੀਤਾ ਜਾਵੇਗਾ। ਇਸ ਵੇਟਿੰਗ ਰੂਮ ਵਿੱਚ ਟਾਇਲਟ ਦੀ ਸਹੂਲਤ ਵੀ ਤੇ ਯਾਤਰੀਆਂ ਲਈ ਮੋਬਾਈਲ ਚਾਰਜਿੰਗ ਦੀ ਸਹੂਲਤ ਵੀ ਹੋਵੇਗੀ। ਇਸ ਤੋਂ ਇਲਾਵਾ ਸਟੇਸ਼ਨ ਤੇ ਯਾਤਰੀਆਂ ਲਈ ਇੱਕ ਆਮ ਵੇਟਿੰਗ ਹਾਲ ਹੈ, ਰਿਜ਼ਰਵੇਸ਼ਨ ਵਾਲੇ ਪੁਰਸ਼ ਤੇ ਔਰਤ ਯਾਤਰੀਆਂ ਲਈ ਦੋ ਵੱਖਰੇ ਵੇਟਿੰਗਿ ਹਾਲ ਪਹਿਲੇ ਹੀ ਮੌਜੂਦ ਹਨ ਤੇ ਉਥੇ ਏਸੀ ਦੀ ਸਹੂਲਤ ਨਹੀਂ ਹੈ।