ਪੁਲਿਸ ਨੇ ਜ਼ਬਤ ਨਸ਼ੀਲੇ ਪਦਾਰਥ ਕੀਤੇ ਨਸ਼ਟ
ਜਲੰਧਰ ਪੁਲਿਸ ਨੇ ਵੱਡੀ ਮਾਤਰਾ ’ਚ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਕੀਤੇ ਨਸ਼ਟ
Publish Date: Tue, 21 Apr 2026 07:44 PM (IST)
Updated Date: Tue, 21 Apr 2026 07:46 PM (IST)

-ਕਮਿਸ਼ਨਰੇਟ ਪੁਲਿਸ ਨੇ ਪਾਰਦਰਸ਼ੀ ਢੰਗ ਨਾਲ ਨਸ਼ੀਲੇ ਪਦਾਰਥਾਂ ਨੂੰ ਸਾੜਿਆ : ਸੀਪੀ ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਹਿੱਸੇ ਵਜੋਂ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥਾਂ ਨਸ਼ਟ ਕੀਤੇ। ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਇਹ ਪੂਰੀ ਪ੍ਰਕਿਰਿਆ ਸੀਨੀਅਰ ਅਧਿਕਾਰੀਆਂ ਦੀ ਇਕ ਵਿਸ਼ੇਸ਼ ਕਮੇਟੀ ਵੱਲੋਂ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਚਲਾਈ ਗਈ। ਡੀਸੀਪੀ ਜਾਂਚ ਮਨਪ੍ਰੀਤ ਸਿੰਘ ਢਿੱਲੋਂ ਅਨੁਸਾਰ ਇਹ ਨਸ਼ੀਲੇ ਪਦਾਰਥ ਲਗਭਗ 200 ਵੱਖ-ਵੱਖ ਮਾਮਲਿਆਂ (ਪ੍ਰੀ-ਟਰਾਇਲ ਤੇ ਪੋਸਟ-ਟਰਾਇਲ ਦੋਵੇਂ) ਨਾਲ ਜੁੜੇ ਹੋਏ ਸਨ। ਡਰੱਗ ਡਿਸਪੋਜ਼ਲ ਕਮੇਟੀ ਨੇ ਜਲੰਧਰ ਦੇ ਰਾਹੋਵਾਲੀ ਪਿੰਡ ’ਚ ਏਬੀਐੱਸ ਫੂਡ ਐਂਡ ਬੇਵਰੇਜ ’ਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰ ਦਿੱਤਾ ਗਿਆ। ਡੀਸੀਪੀ ਢਿੱਲੋਂ ਨੇ ਦੱਸਿਆ ਕਿ ਪੁਲਿਸ ਵੱਲੋਂ ਨਸ਼ਟ ਕੀਤੀ ਗਈ ਖੇਪ ’ਚ ਭੁੱਕੀ 65 ਕਿੱਲੋ 900 ਗ੍ਰਾਮ, ਹੈਰੋਇਨ 3 ਕਿੱਲੋ 820 ਗ੍ਰਾਮ, ਨਸ਼ੀਲੇ ਪਦਾਰਥਾਂ ਦੀਆਂ ਗੋਲੀਆਂ 60, ਕੈਪਸੂਲ 1,830, ਗਾਂਜਾ ਇਕ ਕਿੱਲੋ 150 ਗ੍ਰਾਮ, ਨਸ਼ੀਲੇ ਪਦਾਰਥ ਪਾਊਡਰ 45 ਗ੍ਰਾਮ ਤੇ ਸਮੈਕ 16 ਗ੍ਰਾਮ ਸ਼ਾਮਲ ਹਨ। ਪੁਲਿਸ ਕਮਿਸ਼ਨਰੇਟ ਨੇ ਸਪੱਸ਼ਟ ਕੀਤਾ ਕਿ ਇਸ ਕਾਰਵਾਈ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਭਵਿੱਖ ’ਚ ਗਲਤ ਹੱਥਾਂ ’ਚ ਨਾ ਜਾਣ। ਉਨ੍ਹਾਂ ਦੁਹਰਾਇਆ ਕਿ ਜਲੰਧਰ ਪੁਲਿਸ ਸ਼ਹਿਰ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਤੇ ਸੁਰੱਖਿਅਤ ਬਣਾਉਣ ਲਈ ਵਚਨਬੱਧ ਹੈ ਤੇ ਆਉਣ ਵਾਲੇ ਦਿਨਾਂ ’ਚ ਅਜਿਹੇ ਆਪ੍ਰੇਸ਼ਨ ਜਾਰੀ ਰਹਿਣਗੇ।