Jalandhar News : ਗੋਲ਼ੀ ਲੱਗਣ ਨਾਲ ਨੌਜਵਾਨ ਦੀ ਮੌਤ, ਇਸ ਕਾਰਨ ਹੋਈ ਬਹਿਸਬਾਜ਼ੀ
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਡੀਐੱਸਪੀ ਭਾਰਤ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਘੁੜਕਾ ਵਿਖੇ ਇੱਕ ਟਰੈਕਟਰਾਂ ਦੀ ਵਰਕਸ਼ਾਪ 'ਤੇ ਵਰਕਸ਼ਾਪ ਦੇ ਮਾਲਕ ਦੀ ਪਿੰਡ ਦੇ ਨੌਜਵਾਨ ਨਾਲ ਪੈਸਿਆਂ ਦੇ ਲੈਣ ਦੇਣ ਸਬੰਧੀ ਆਪਸ ਵਿੱਚ ਬਹਿਸ ਹੋ ਗਈ।
Publish Date: Sat, 14 Mar 2026 07:34 PM (IST)
Updated Date: Sat, 14 Mar 2026 07:37 PM (IST)
ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਗੁਰਾਇਆ ਦੇ ਨਜ਼ਦੀਕੀ ਪਿੰਡ ਘੁੜਕਾ ਵਿੱਚ ਉਸ ਵੇਲੇ ਹਫੜਾ-ਦਫੜੀ ਮੱਚ ਗਿਆ ਜਦੋਂ ਇੱਕ ਵਿਅਕਤੀ ਵੱਲੋਂ ਗੋਲ਼ੀ ਮਾਰ ਕੇ ਇੱਕ ਪ੍ਰਵਾਸੀ ਨੌਜਵਾਨ ਦੀ ਹੱਤਿਆ ਕਰ ਦਿੱਤੀ ਗਈ। ਇਸ ਸਬੰਧੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਤੇ ਡੀਐੱਸਪੀ ਭਾਰਤ ਮਸੀਹ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਘੁੜਕਾ ਵਿਖੇ ਇੱਕ ਟਰੈਕਟਰਾਂ ਦੀ ਵਰਕਸ਼ਾਪ 'ਤੇ ਵਰਕਸ਼ਾਪ ਦੇ ਮਾਲਕ ਦੀ ਪਿੰਡ ਦੇ ਨੌਜਵਾਨ ਨਾਲ ਪੈਸਿਆਂ ਦੇ ਲੈਣ ਦੇਣ ਸਬੰਧੀ ਆਪਸ ਵਿੱਚ ਬਹਿਸ ਹੋ ਗਈ।
ਮਾਮਲਾ ਗਾਲੀ ਗਲੋਚ `ਤੇ ਪਹੁੰਚ ਗਿਆ ਅਤੇ ਬਹਿਸ ਦੀ ਤਰਕਾਰ ਨੇ ਉਸ ਸਮੇਂ ਖੂਨੀ ਰੂਪ ਧਾਰ ਲਿਆ ਜਦੋਂ ਨੋਜਵਾਨ ਨੇ ਵਰਕਸ਼ਾਪ ਦੇ ਮਾਲਕ ਦੇ ਉਪਰ ਦੋ ਫਾਇਰ ਕਰ ਦਿੱਤੇ, ਜੋ ਨਾਲ ਹੀ ਕੰਮ ਕਰ ਰਹੇ ਪ੍ਰਵਾਸੀ ਮਜ਼ਦੂਰ ਦੇ ਜਾ ਲੱਗੀ। ਗੋਲ਼ੀ ਲੱਗਣ ਕਾਰਨ ਉਕਤ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪੁਲਿਸ ਮੁਤਾਬਕ ਮ੍ਰਿਤਕ ਦੀ ਪਛਾਣ ਮਨੋਜ ਕੁਮਾਰ ਪੁੱਤਰ ਗਨੇਸ਼ ਕੁਮਾਰ ਵਾਸੀ ਜ਼ਿਲ੍ਹਾ ਮੋਤੀਹਾਰੀ (ਬਿਹਾਰ) ਵਜੋਂ ਹੋਈ ਹੈ, ਜਿਸ ਦੀ ਉਮਰ ਕਰੀਬ 24 ਸਾਲ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਫਿਲੌਰ ਭੇਜ ਦਿੱਤਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤੀ ਜਾਵੇਗੀ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।