Jalandhar News : ਸੜਕ ਕੰਢੇ ਖੜ੍ਹੀਆਂ ਦੋ ਵਿਦਿਆਰਥਣਾਂ ਆਈਆਂ ਤੇਜ਼ ਰਫਤਾਰ ਥਾਰ ਦੀ ਲਪੇਟ 'ਚ
ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਡੀਏਵੀ ਯੂਨੀਵਰਾਸਟੀ ਸਰਮਸਤਪੁਰ ਦੇ ਸਾਹਮਣੇ ਇਕ ਥਾਰ PB08 A/F ਜਿਸ ਨੂੰ ਤੁਸ਼ਾਰ ਪੁੱਤਰ ਨਰੇਸ਼ ਕੁਮਾਰ ਵਾਸੀ ਭੋਗਪੁਰ ਚਲਾ ਰਿਹਾ ਸੀ।
Publish Date: Wed, 25 Feb 2026 05:41 PM (IST)
Updated Date: Wed, 25 Feb 2026 05:46 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਜਲੰਧਰ-ਪਠਾਨਕੋਟ ਰਾਸ਼ਟਰੀ ਰਾਜ ਮਾਰਗ 'ਤੇ ਸਥਿਤ ਡੀਏਵੀ ਯੂਨੀਵਰਾਸਟੀ ਸਰਮਸਤਪੁਰ ਦੇ ਸਾਹਮਣੇ ਇਕ ਥਾਰ PB08 A/F ਜਿਸ ਨੂੰ ਤੁਸ਼ਾਰ ਪੁੱਤਰ ਨਰੇਸ਼ ਕੁਮਾਰ ਵਾਸੀ ਭੋਗਪੁਰ ਚਲਾ ਰਿਹਾ ਸੀ।
ਹਾਦਸੇ ਦੀ ਸੂਚਨਾ ਉਪਰੰਤ ਮੌਕੇ 'ਤੇ ਪਹੁੰਚੇ ਸੜਕ ਸੁਰੱਖਿਆ ਫੋਰਸ ਟੀਮ ਦੇ ਇੰਚਾਰਜ ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਥਾਰ ਚਾਲਕ ਨਰੇਸ਼ ਕੁਮਾਰ ਨੇ ਗੱਡੀ ਜਿਆਦਾ ਤੇਜ਼ ਹੋਣ ਤੇ ਉਸਨੂੰ ਘੁਮਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਬੇਕਾਬੂ ਹੋ ਕੇ ਪਹਿਲਾਂ ਸਵਿਫਟ ਕਾਰ Jk 18 7273 ਦੇ ਜਿਸ ਨੂੰ ਰਿਆਜ਼ ਅਹਿਮਦ ਪੁੱਤਰ ਮੁਹੰਮਦ ਇਸਮਾਈਲ ਵਾਸੀ ਜੰਮੂ ਕਸ਼ਮੀਰ ਚਲਾ ਰਿਹਾ ਸੀ ਦੇ ਪਿੱਛੇ ਜਾ ਵੱਜੀ, ਕਾਰ ਵਿੱਚ ਟੱਕਰ ਮਾਰਨ ਉਪਰੰਤ ਥਾਰ ਰੋਡ 'ਤੇ ਖੜ੍ਹੀਆਂ ਦੋ ਲੜਕੀਆਂ ਅਨਮੋਲ ਤੇ ਵੰਦਨਾ ਵਾਸੀ ਬੁਲੰਦਪੁਰ ਨੂੰ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਦੋਵੇਂ ਲੜਕੀਆਂ ਗੰਭੀਰ ਜ਼ਖ਼ਮੀ ਹੋ ਗਈਆਂ।
ਮੌਕੇ 'ਤੇ ਇਕੱਤਰ ਲੋਕਾਂ ਨੇ ਦੋਵੇਂ ਗੰਭੀਰ ਜ਼ਖ਼ਮੀ ਹਾਲਤ ਵਿੱਚ ਲੜਕੀਆਂ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ। ਪੁਲਿਸ ਕੰਟਰੋਲ ਰੂਮ112 ਨੰਬਰ 'ਤੇ ਕਾਲ ਕਰਨ ਤੇ ਥਾਣਾ ਮਕਸੂਦਾਂ ਤੋਂ ਡਿਊਟੀ ਅਫਸਰ ਏਐੱਸਆਈ ਹਰਬੰਸ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ ਅਤੇ ਉਹਨਾਂ ਵੱਲੋਂ ਗੱਡੀਆਂ ਨੂੰ ਕਬਜ਼ੇ ਵਿੱਚ ਲੈ ਕੇ ਅਗਾਊ ਕਾਰਵਾਈ ਕੀਤੀ ਜਾ ਰਹੀ ਸੀ।