Jalandhar News : ਲੜਕੀ ਬਹਾਦਰੀ ਨਾਲ ਕਰਦੀ ਰਹੀ ਲੁਟੇਰਿਆਂ ਦਾ ਮੁਕਾਬਲਾ, ਲੋਕ ਮੂਕ ਦਰਸ਼ਕ ਬਣ ਕੇ ਦੇਖਦੇ ਰਹੇ ਰਹੇ ਤਮਾਸ਼ਾ
ਸ਼ਰਮਨਾਕ ਗੱਲ ਇਹ ਹੈ ਕਿ ਮੌਕੇ 'ਤੇ ਖੜ੍ਹੇ ਕਈ ਲੋਕ ਤਮਾਸ਼ਾ ਦੇਖਦੇ ਰਹੇ ਉਹਨਾਂ ਵਿਚੋਂ ਕਿਸੇ ਨੇ ਵੀ ਜੋਤੀ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਪੀੜਿਤ ਜੋਤੀ ਨੇ ਦੱਸਿਆ ਕਿ ਲੁਟੇਰੇ ਉਸ ਦਾ ਕਪੂਥਲਾ ਤੋਂ ਹੀ ਪਿੱਛਾ ਕਰ ਰਹੇ ਸਨ ਉਸ ਦੇ ਪਰਸ ਵਿੱਚ ਲਗਪਗ 20 ਹਜ਼ਾਰ ਰੁਪਏ ਦੀ ਵਿਦੇਸ਼ੀ ਕਰੰਸੀ, ਉਸ ਦੇ ਪਾਸਪੋਰਟ ਤੋਂ ਇਲਾਵਾ ਹੋਰ ਜ਼ਰੂਰੀ ਕਾਗਜ਼ਾਤ ਸਨ।
Publish Date: Wed, 25 Feb 2026 05:53 PM (IST)
Updated Date: Wed, 25 Feb 2026 05:59 PM (IST)
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਕਿਸ਼ਨਗੜ੍ਹ-ਕਰਤਾਰਪੁਰ ਰੋਡ 'ਤੇ ਸਥਿਤ ਪਿੰਡ ਫਰੀਦਪੁਰ ਦੇ ਅੱਡੇ ਵਿਖੇ ਦਿਨ ਦਿਹਾੜੇ ਲੁਟੇਰਿਆਂ ਵੱਲੋਂ ਐਕਟਿਵਾ ਸਵਾਰ ਦੋ ਔਰਤਾਂ ਦਾ ਪਿੱਛਾ ਕਰਦੇ ਹੋਏ ਜਦੋਂ ਉਹ ਅੱਡਾ ਫਰੀਦਪੁਰ ਵਿਖੇ ਪਹੁੰਚੇ ਤਾਂ ਐਕਟਿਵਾ 'ਤੇ ਸਵਾਰ ਜੋਤੀ ਰਾਣੀ ਪੁੱਤਰੀ ਬੱਗਾ ਵਾਸੀ ਕਪੂਰਥਲਾ ਜੋ ਕਿ ਦੁਗਰੀ ਪਿੰਡ ਵਿਖੇ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਜਾ ਰਹੀ ਸੀ , ਜਦੋਂ ਉਸ ਨੂੰ ਪਤਾ ਲੱਗਿਆ ਕਿ ਮੋਟਰਸਾਈਕਲ 'ਤੇ ਸਵਾਰ ਦੋ ਮੋਨੇ ਨੌਜਵਾਨ ਉਸ ਦਾ ਪਿੱਛਾ ਕਰ ਰਹੇ ਹਨ ਤਾਂ ਉਹ ਐਕਟਿਵਾ ਖੜ੍ਹੀ ਕਰ ਕੇ ਲੁਟੇਰਿਆਂ ਤੋਂ ਬਚਣ ਲਈ ਫਰੀਦਪੁਰ ਅੱਡੇ ਦੇ ਵਿੱਚ ਸਥਿਤ ਦੁਕਾਨਾਂ ਦੇ ਵਿੱਚ ਜਾ ਵੜੀ।
ਪ੍ਰੰਤੂ ਇੱਕ ਲੁਟੇਰਾ ਵੀ ਉਸਦੇ ਪਿੱਛੇ ਹੀ ਦੁਕਾਨ ਦੇ ਅੰਦਰ ਪਿੱਛੇ ਚਲਾ ਗਿਆ ਅਤੇ ਉਸ ਨੇ ਜੋਤੀ ਦਾ ਪਰਸ ਝਪਟਣ ਦੀ ਕੋਸ਼ਿਸ਼ ਕੀਤੀ ਤਾਂ ਜੋਤੀ ਨੇ ਉਸ ਦਾ ਬਹਾਦਰੀ ਨਾਲ ਮੁਕਾਬਲਾ ਕਰਦੇ ਹੋਏ ਜਦੋਂ ਆਪਣਾ ਪਰਸ ਨਹੀਂ ਛੱਡਿਆ ਤਾਂ ਅਣਪਛਾਤੇ ਲੁਟੇਰੇ ਨੇ ਉਸ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕੀਤਾ ਅਤੇ ਪਰਸ ਝਪਟ ਕੇ ਉਥੋਂ ਭੱਜਣ ਦੀ ਕੋਸ਼ਿਸ਼ ਕੀਤੀ।
ਪ੍ਰੰਤੂ ਜੋਤੀ ਨੇ ਫਿਰ ਬਹਾਦਰੀ ਦਿਖਾਉਂਦੇ ਹੋਏ ਲੁਟੇਰਿਆਂ ਦੇ ਮੋਟਰਸਾਈਕਲ ਨੂੰ ਅੱਗੋਂ ਜਾ ਕੇ ਫੜ ਲਿਆ ਅਤੇ ਬਹਾਦਰੀ ਨਾਲ ਮੁਕਾਬਲਾ ਕਰਦੀ ਰਹੀ ਪ੍ਰੰਤੂ ਲੁਟੇਰੇ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ ਪਰਸ ਝਪਟ ਕੇ ਮੌਕੇ ਤੋਂ ਫ਼ਰਾਰ ਹੋ ਗਏ।
ਸ਼ਰਮਨਾਕ ਗੱਲ ਇਹ ਹੈ ਕਿ ਮੌਕੇ 'ਤੇ ਖੜ੍ਹੇ ਕਈ ਲੋਕ ਤਮਾਸ਼ਾ ਦੇਖਦੇ ਰਹੇ ਉਹਨਾਂ ਵਿਚੋਂ ਕਿਸੇ ਨੇ ਵੀ ਜੋਤੀ ਦੀ ਮਦਦ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਪੀੜਿਤ ਜੋਤੀ ਨੇ ਦੱਸਿਆ ਕਿ ਲੁਟੇਰੇ ਉਸ ਦਾ ਕਪੂਥਲਾ ਤੋਂ ਹੀ ਪਿੱਛਾ ਕਰ ਰਹੇ ਸਨ ਉਸ ਦੇ ਪਰਸ ਵਿੱਚ ਲਗਪਗ 20 ਹਜ਼ਾਰ ਰੁਪਏ ਦੀ ਵਿਦੇਸ਼ੀ ਕਰੰਸੀ, ਉਸ ਦੇ ਪਾਸਪੋਰਟ ਤੋਂ ਇਲਾਵਾ ਹੋਰ ਜ਼ਰੂਰੀ ਕਾਗਜ਼ਾਤ ਸਨ। ਪੂਰੀ ਵਾਰਦਾਤ ਦੀ ਘਟਨਾ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਫੁਟੇਜ ਕੈਮਰਿਆਂ ਵਿੱਚ ਵੀ ਕੈਦ ਹੋ ਗਈ ਹੈ। ਜ਼ਿਕਰਯੋਗ ਹੈ ਕਿ ਲੁਟੇਰਿਆਂ ਵੱਲੋਂ ਕਰਤਾਰਪੁਰ ਰੋਡ 'ਤੇ ਪਿੰਡ ਫਰੀਦਪੁਰ ਦੇ ਨਜ਼ਦੀਕ ਹੀ ਇੱਕ ਸਬਜ਼ੀ ਵਾਲੇ ਕੋਲੋਂ ਵੀ ਤੇਜ਼ਧਾਰ ਹਥਿਆਰਾਂ ਦੀ ਨੋਕ 'ਤੇ 700 ਰੁਪਏ ਲੁੱਟ ਕੇ ਫ਼ਰਾਰ ਹੋ ਗਏ। ਦੋਵੇਂ ਲੁੱਟ ਖੋਹ ਦੀਆਂ ਵਾਰਦਾਤਾਂ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।