- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਸ ਮੌਕੇ ਤੇ ਜਦੋਂ ਬੱਚਿਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਲਾਪਤਾ ਹੋਏ ਬੱਚਿਆਂ ਵਿੱਚੋਂ ਵੰਸ਼ ਨੇ ਦੱਸਿਆ ਕਿ ਉਸ ਦੇ ਕੋਲ ਕੁੱਲ 700 ਰੁਪਏ ਸਨ। ਉਸ ਨੇ ਕਾਰਤਿਕ ਤੇ ਸੈਮੂਅਲ ਨਾਲ ਗੱਲ ਕੀਤੀ ਕਿ ਆਪਾਂ ਡਲਹੌਜੀ ਘੁੰਮਣ ਚਲਦੇ ਹਾਂ। ਪਿੰਡ ਤੋਂ ਉਹ ਆਟੋ ਰਿਕਸ਼ਾ ਲੈ ਕੇ ਪਿੰਡ ਰਾਏਪੁਰ ਰਸੂਲਪੁਰ ਦੇ ਅੱਡੇ ਵਿਖੇ ਆ ਗਏ। ਉਥੋਂ ਉਹਨਾਂ ਨੇ ਆਟੋ ਲਿਆ ਤੇ ਉਹ ਡੀ ਮਾਰਟ ਰੇਰੂ ਵਿਖੇ ਚਲੇ ਗਏ।
ਸੁਰਜੀਤ ਪਾਲ, ਪੰਜਾਬੀ ਜਾਗਰਣ, ਕਿਸ਼ਨਗੜ੍ਹ : ਨਜ਼ਦੀਕੀ ਪਿੰਡ ਧੋਗੜੀ ਤੋਂ ਦੋ ਦਿਨ ਪਹਿਲਾਂ ਪਤੰਗ ਚੜ੍ਹਾਉਂਦੇ ਭੇਤਭਰੇ ਹਾਲਾਤ 'ਚ ਲਾਪਤਾ ਹੋਏ 10 -12 ਸਾਲਾਂ ਦੇ ਤਿੰਨ ਬੱਚਿਆਂ ਨੂੰ ਪੁਲਿਸ ਨੇ ਪਿੰਡ ਖੁੱਡਾ ਤੋਂ ਬਰਾਮਦ ਕਰ ਲਿਆ ਹੈ।
ਇਸ ਸਬੰਧੀ ਗੁੰਮ ਹੋਏ ਬੱਚਿਆਂ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਬੱਚਿਆਂ ਦੀ ਭਾਲ ਕਰਦੇ ਹੋਏ ਆਸ ਪਾਸ ਦੇ ਪਿੰਡਾਂ ਵਿੱਚ ਅਨਾਊਂਸਮੈਂਟ ਵੀ ਕਰਵਾਈ ਅਤੇ ਬੱਚਿਆਂ ਦੀ ਆਸ ਪਾਸ ਦੇ ਪਿੰਡਾਂ ਵਿੱਚ ਜ਼ੋਰਾਂ ਸ਼ੋਰਾਂ ਨਾਲ ਭਾਲ ਕਰ ਰਹੇ ਸਨ। ਲਾਪਤਾ ਬੱਚਿਆਂ ਦੇ ਵਿੱਚ ਸੈਮੂਅਲ ਪੁੱਤਰ ਵਿਨੋਦ ਕੁਮਾਰ, ਕਾਰਤਿਕ ਪੁੱਤਰ ਦੀਪਕ ਕੁਮਾਰ ਅਤੇ ਵੰਸ਼ ਜੋ ਆਪਣੇ ਨਾਨਕੇ ਪਿੰਡ ਧੋਗੜੀ ਰਹਿ ਰਿਹਾ ਹੈ ਤਿੰਨੋ ਹੀ ਬੱਚੇ ਚੌਥੀ ਕਲਾਸ ਵਿੱਚ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦੇ ਹਨ ਅਤੇ ਆਪਸ ਵਿੱਚ ਦੋਸਤ ਵੀ ਹਨ। ਤਿੰਨੋ ਬੱਚਿਆਂ ਦੇ ਲਾਪਤਾ ਹੋਣ ਸਬੰਧੀ ਪੁਲਿਸ ਚੌਕੀ ਜੰਡੂ ਸਿੰਘਾ ਵਿਖੇ ਸ਼ਿਕਾਇਤ ਵੀ ਦਿੱਤੀ ਗਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਸੀ।
ਜੰਡੂ ਸਿੰਘਾ ਪੁਲਿਸ ਚੌਂਕੀ ਇੰਚਾਰਜ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਲਾਪਤਾ ਹੋਏ ਕਾਰਤਿਕ ਨੇ ਕੱਲ ਆਪਣੇ ਪਿਤਾ ਦੀਪਕ ਜੋ ਕਿ ਪੁਲਿਸ ਮੁਲਾਜ਼ਮ ਹੈ ਨੂੰ ਫੋਨ ਕਰਕੇ ਦੱਸਿਆ ਕਿ ਉਹ ਪਿੰਡ ਖੁੱਡਾ ਵਿਖੇ ਹਨ। ਇਸ ਤੋਂ ਬਾਅਦ ਉਹਨਾਂ ਨੇ ਪੁਲਿਸ ਨਾਲ ਸੰਪਰਕ ਕੀਤਾ ਤਾਂ ਪੁਲਿਸ ਪਾਰਟੀ ਗੁੰਮ ਹੋਏ ਬੱਚਿਆਂ ਦੇ ਮਾਤਾ ਪਿਤਾ ਤੋਂ ਇਲਾਵਾ ਪਿੰਡ ਦੇ ਨੰਬਰਦਾਰ ਰਮਿੰਦਰਪਾਲ ਸਿੰਘ ਢਿੱਲੋ ਨੂੰ ਨਾਲ ਲੈ ਕੇ ਪਿੰਡ ਖੁੱਡਾ ਵਿਖੇ ਗਏ ਤਾਂ ਉਥੋਂ ਬੱਚਿਆਂ ਨੂੰ ਬਰਾਮਦ ਕੀਤਾ ਗਿਆ। ਪੁਲਿਸ ਨੇ ਲੋੜੀਂਦੀ ਕਾਰਵਾਈ ਕਰਨ ਉਪਰੰਤ ਬੱਚਿਆਂ ਨੂੰ ਉਨਾਂ ਦੇ ਵਾਰਸਾਂ ਦੇ ਹਵਾਲੇ ਕਰ ਦਿੱਤਾ ਗਿਆ।
ਆਪਾਂ ਤਾਂ ਡਲਹੌਜੀ ਘੁੰਮਣ ਚੱਲੇ ਸੀ : ਵੰਸ਼
ਇਸ ਮੌਕੇ ਤੇ ਜਦੋਂ ਬੱਚਿਆਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਲਾਪਤਾ ਹੋਏ ਬੱਚਿਆਂ ਵਿੱਚੋਂ ਵੰਸ਼ ਨੇ ਦੱਸਿਆ ਕਿ ਉਸ ਦੇ ਕੋਲ ਕੁੱਲ 700 ਰੁਪਏ ਸਨ। ਉਸ ਨੇ ਕਾਰਤਿਕ ਤੇ ਸੈਮੂਅਲ ਨਾਲ ਗੱਲ ਕੀਤੀ ਕਿ ਆਪਾਂ ਡਲਹੌਜੀ ਘੁੰਮਣ ਚਲਦੇ ਹਾਂ। ਪਿੰਡ ਤੋਂ ਉਹ ਆਟੋ ਰਿਕਸ਼ਾ ਲੈ ਕੇ ਪਿੰਡ ਰਾਏਪੁਰ ਰਸੂਲਪੁਰ ਦੇ ਅੱਡੇ ਵਿਖੇ ਆ ਗਏ। ਉਥੋਂ ਉਹਨਾਂ ਨੇ ਆਟੋ ਲਿਆ ਤੇ ਉਹ ਡੀ ਮਾਰਟ ਰੇਰੂ ਵਿਖੇ ਚਲੇ ਗਏ। ਡੀ ਮਾਰਟ ਅੰਦਰ ਘੁੰਮਣ ਤੋਂ ਉਪਰੰਤ ਉਹ ਬਾਹਰ ਆ ਕੇ ਪਠਾਨਕੋਟ ਨੂੰ ਜਾਣ ਵਾਲੀ ਨਿੱਜੀ ਕੰਪਨੀ ਦੀ ਬੱਸ ਵਿਚ ਡਲਹੌਜੀ ਨੂੰ ਜਾਣ ਲਈ ਬੈਠ ਗਏ। ਬੱਸ ਵਾਲਿਆਂ ਨੇ ਉਹਨਾਂ ਨੂੰ ਦਸੂਹਾ ਅੱਡੇ ਵਿਖੇ ਉਤਾਰ ਦਿੱਤਾ। ਉਹਨਾਂ ਨੇ ਰਾਤ ਦਸੂਹਾ ਅੱਡੇ ਨੇੜੇ ਇੱਕ ਢਾਬੇ 'ਤੇ ਗੁਜ਼ਾਰੀ ਇਥੋਂ ਇੱਕ ਸਾਈਕਲ ਲਿਆ ਤੇ ਉਹ ਤਿੰਨੋਂ ਹੀ ਸਾਈਕਲ ਤੇ ਪਿੰਡ ਖੁੱਡਾ ਨੂੰ ਆ ਗਏ। ਉੱਥੇ ਆ ਕੇ ਉਨਾਂ ਨੇ ਇੱਕ ਦੁਕਾਨ ਤੋਂ ਕਾਰਤਿਕ ਨੇ ਆਪਣੇ ਪਿਤਾ ਦੀਪਕ ਜੋ ਕਿ ਪੁਲਿਸ ਮੁਲਾਜ਼ਮ ਵੀ ਹੈ, ਨੂੰ ਫੋਨ ਕਰਕੇ ਦੱਸਿਆ ਕਿ ਅਸੀਂ ਪਿੰਡ ਖੁੱਡਾ ਵਿਖੇ ਹਾਂ। ਰਾਤ ਕਰੀਬ 11:30 ਵਜੇ ਪੁਲਿਸ ਪਾਰਟੀ ਤੇ ਪਰਿਵਾਰਿਕ ਮੈਂਬਰ ਬੱਚਿਆਂ ਨੂੰ ਲੈ ਕੇ ਪਿੰਡ ਧੋਗੜੀ ਵਿਖੇ ਪਹੁੰਚੇ।